ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਉਣ ਵਾਲੀਆਂ ਐਸਜੀਪੀਸੀ ਚੌਣਾ ‘ਚ ਪੰਥਕ ਅਕਾਲੀ ਲਹਿਰ ਨਾਲ ਮਿਲਕੇ ਲੜੇਗੀ

TeamGlobalPunjab
8 Min Read

ਅੰਮ੍ਰਿਤਸਰ: ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ ਅੱਜ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਿਵਾਸ ਤੇ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਅੱਠ ਅਹਿਮ ਮਤੇ ਪਾਸ ਕੀਤੇ ਗਏ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਪਾਰਟੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ , ਸੀਨੀਅਰ ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਜਨਰਲ ਸਕੱਤਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਨਰਲ ਸਕੱਤਰ ਮਨਮੋਹਨ ਸਿੰਘ ਸਠਿਆਲਾ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਜਥੇਬੰਦਕ ਸਕੱਤਰ ਸਵਰਨਜੀਤ ਸਿੰਘ ਕੁਰਾਲੀਆ ਅਤੇ ਜਥੇਦਾਰ ਮੱਖਣ ਸਿੰਘ ਨੰਗਲ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਸਾਮਲ ਹੋਏ। ਮੀਟਿੰਗ ਵਿੱਚ ਅੱਠ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਜੋ ਇਸ ਪ੍ਰਕਾਰ ਹਨ।।

ਅੱਜ ਮਿਤੀ 16 ਜੁਲਾਈ 2020 ਨੂੰ ਸਵੇਰੇ 11 ਵਜੇ ਦਿਨ ਵੀਰਵਾਰ ਸ਼੍ਰੋਮਣੀ ਅਕਾਲੀ ਟਕਸਾਲੀ ਦੀ ਕੋਰ ਕਮੇਟੀ ਦੀ ਇਕੱਤਰਤਾ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ,ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪ੍ਰਧਾਨਗੀ ਹੇਠ ਸੈਕਟਰ 15 ਚੰਡੀਗੜ੍ਹ ਵਿੱਚ ਹੋਈ ਜਿਸ ਵਿੱਚ ਹੇਠ ਲਿਖੇ ਮੈਂਬਰ ਸਾਹਿਬਾਨ ਹਾਜ਼ਿਰ ਹੋਏ। ਕੋਰ ਕਮੇਟੀ ਨੇ ਸਰਵ ਸਮੰਤੀ ਨਾਲ ਹੇਠ ਲਿਖੇ ਮੱਤੇ ਪਾਸ ਕੀਤੇ।

ਮੱਤਾ ਨੰਬਰ 1:

ਅੱਜ ਦੀ ਇਕੱਤਰਤਾ ਸੁਖਬੀਰ ਸਿੰਘ ਬਾਦਲ ਵਲੋਂ ਵੋਟਾਂ ਦੀ ਖਾਤਰ ਝੂਠੇ ਸਾਧ ਰਾਮ ਰਹੀਮ ਨਾਲ ਮਿਲ ਕੇ ਧਾਰਮਿਕ ਮਸਲਿਆਂ ਤੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਉਣ ਦੇ ਕਾਰਜਾਂ ਦਾ ਪਰਦਾਫਾਸ਼ ਹੋਣ ਤੇ ਸ਼ਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਸੁਖਬੀਰ ਸਿੰਘ ਬਾਦਲ ਵਲੋਂ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਰਾਮ ਰਹੀਮ ਨੂੰ ਭੇਂਟ ਕਰਨਾ, 2015ਵਿੱਚ ਰਾਮ ਰਹੀਮ ਨੂੰ ਚੋਰ ਦਰਵਾਜੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫ਼ੀ ਦਿਵਾਉਣਾ, ਪੰਜਾਬ ਪੁਲਸ ਸਿਟ ਵਲੋਂ ਰਾਮ ਰਹੀਮ ਤੇ ਗੁਰੂ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਦੋਸ਼ ਦਰਜ਼ ਕਰਨਾ ਅਤੇ ਹੁਣ ਕੁਝ ਦਿਨ ਪਹਿਲਾਂ ਡੇਰਾ ਪੈਰੋਕਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਗੱਲ ਕਬੂਲ ਕਰਨਾ, ਇਸ ਗੱਲ ਨੂੰ ਬਿਲਕੁਲ ਸਾਫ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਇਹਨਾਂ ਘੋਰ ਪਾਪਾਂ ਵਿੱਚ ਬਰਾਬਰ ਦਾ ਭਾਗੀਦਾਰ ਹੈ। ਇਕੱਤਰਤਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਕੈਪਟਨ ਸਰਕਾਰ ਨੂੰ ਇਸ ਮਸਲੇ ਵਿਚ ਸੁਖਬੀਰ ਸਿੰਘ ਬਾਦਲ ਖਿਲਾਫ ਕਰੜੀ ਕਾਰਵਾਈ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਅਪੀਲ ਕਰਦੀ ਹੈ।

ਮੱਤਾ ਨੰਬਰ 2:

ਅੱਜ ਦੀ ਇਕੱਤਰਤਾ ਕਰੋਨਾ ਮਹਾਂਮਾਰੀ ਕਰਕੇ ਪੰਜਾਬ ਦੀਆਂ ਸਨਅਤਾਂ, ਦੁਕਾਨਦਾਰਾਂ, ਕਾਰੋਬਾਰੀਆਂ, ਮਜ਼ਦੂਰਾਂ ਅਤੇ ਗਰੀਬਾਂ ਤੇ ਮੱਧਮ ਵਰਗ ਦੇ ਲੋਕਾਂ ਉਪਰ ਮੰਡਰਾਂ ਰਹੇ ਵਿੱਤੀ ਸੰਕਟ ਪ੍ਰਤੀ ਸਰਕਾਰਾਂ ਵਲੋਂ ਕੋਈ ਵੀ ਢੁਕਵੇਂ ਕਦਮ ਨਾ ਚੁੱਕਣ ਤੇ ਡੂੰਘੀ ਚਿੰਤਾ ਪ੍ਰਗਟ ਕਰਦੀ ਹੋਈ ਭਾਰਤ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਸੰਬੰਧੀ ਛੇਤੀ ਹੀ ਬਣਦੀ ਸਹਾਇਤਾ ਮੁਹਈਆ ਕਰਵਾਉਣ ਦੀ ਪੁਰਜੋਰ ਅਪੀਲ ਕਰਦੀ ਹੈ ਤਾਂ ਜੋਂ ਪੰਜਾਬ ਦੀ ਅਰਥ ਵਿਵਸਥਾ ਅਤੇ ਸਮਾਜ ਦੀ ਯੋਗ ਬਣਤਰ ਨੂੰ ਬਚਾਇਆ ਜਾ ਸਕੇ।

ਮੱਤਾ ਨੰਬਰ 3:

ਅੱਜ ਦੀ ਇਕੱਤਰਤਾ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸ ਨੂੰ ਕਿਸਾਨ ਵਿਰੋਧੀ ਕਰਾਰ ਦੇਂਦੀ ਹੈ ਅਤੇ ਮਹਿਸੂਸ ਕਰਦੀ ਹੈ ਅਜਿਹਾ ਕਰਕੇ ਕੇਂਦਰ ਦੀ ਸਰਕਾਰ ਨੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀ ਆਪਣੀ ਮਰਜ਼ੀ ਨਾਲ ਲੁੱਟ ਖਸੁੱਟ ਕਰਨ ਦੀ ਖੁੱਲ ਦੇ ਦਿੱਤੀ ਹੈ। ਕਿਸਾਨ ਜੋਂ ਪਹਿਲਾਂ ਹੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਭਾਰੀ ਕਰਜ਼ੇ ਹੇਠ ਹੋਣ ਕਰਕੇ ਹਰ ਰੋਜ਼ ਖੁਦ ਖੁਸ਼ੀਆਂ ਕਰ ਰਿਹਾ ਹੈਂ ਪਰ ਅਫਸੋਸ ਦੀ ਗਲ ਹੈ ਕਿ ਅਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਹਿਣ ਵਾਲੀ ਬਾਦਲ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਇਸ ਐਕਟ ਦੀ ਹਮਾਇਤ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

ਇਕੱਤਰਤਾ ਪੁਰਜੋਰ ਸ਼ਬਦਾਂ ਵਿਚ ਮੋਦੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਐਕਟ ਨੂੰ ਖਤਮ ਕਰਕੇ ਆਪਣੇ ਚੋਣ ਮਨੋਰਥ ਵਿਚ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੀ ਭਲਾਈ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਨ ਬਿੰਨ ਲਾਗੂ ਕਰੇ ਅਤੇ ਕਿਸਾਨਾਂ ਦੇ ਕਰਜ਼ੇ ਮਾਫ ਕਰੇ।

ਮੱਤਾ ਨੰਬਰ 4:

ਅੱਜ ਦੀ ਇਕੱਤਰਤਾ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਦੇਸ਼ ਅੰਦਰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਕੀਤੇ ਗਏ ਭਾਰੀ ਵਾਧੇ ਤੇ ਡੂੰਘੀ ਚਿੰਤਾ ਪ੍ਰਗਟ ਕਰਦੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਅਜਿਹਾ ਕਰਨ ਨਾਲ ਦੇਸ਼ ਅੰਦਰ ਜਿੱਥੇ ਅੱਤ ਦੀ ਮਹਿੰਗਾਈ ਵਿੱਚ ਵਾਧਾ ਹੋਏਗਾ ਉਥੇ ਗਰੀਬ ਜਨਤਾ ਲਈ ਆਪਣੇ ਘਰਾਂ ਦਾ ਨਿਰਬਾਹ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ। ਇਕੱਤਰਤਾ ਇਹਨਾਂ ਸਰਕਾਰਾਂ ਨੂੰ ਤਾੜਨਾ ਕਰਦੀ ਹੈ ਕਿ ਉਹ ਡੀਜਲ ਅਤੇ ਪੈਟਰੋਲ ਵਿੱਚ ਕੀਤੇ ਭਾਰੀ ਵਾਧੇ ਨੂੰ ਤੁਰੰਤ ਵਾਪਸ ਲਵੇ ਕਿਂਉ ਜੋਂ ਦੇਸ਼ ਦੀ ਜਨਤਾ ਪਹਿਲਾਂ ਹੀ ਕਰੋਨਾ ਮਹਾਂਮਾਰੀ ਤੋਂ ਪੀੜਤ ਅਤੇ ਦੁਖੀ ਹੈ।

ਮੱਤਾ ਨੰਬਰ 5:

ਅੱਜ ਦੀ ਇਕੱਤਰਤਾ ਬਾਦਲ ਪਰਿਵਾਰ ਦੀ ਕਠਪੁਤਲੀ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਦਲ ਪਰਿਵਾਰ ਦੇ ਕਹਿਣ ਤੇ ਕੇਂਦਰ ਸਰਕਾਰ ਵਲੋਂ ਸਮੇਂ ਸਿਰ ਚੋਣਾਂ ਨਾ ਕਰਾਏ ਜਾਣ ਤੇ ਡੂੰਘੀ ਚਿੰਤਾ ਪ੍ਰਗਟ ਕਰਦੀ ਹੈ ਅਤੇ ਪੁਰ ਜੋਰ ਸ਼ਬਦਾਂ ਵਿਚ ਕੇਂਦਰ ਦੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਓਹ ਮਿਆਦ ਪੁਗਾ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਏ ਤਾਂ ਜੋਂ ਬਾਦਲ ਪਰਿਵਾਰ ਦੇ ਚੁੰਗਲ ਚੋਂ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਾਇਆ ਜਾ ਸਕੇ।

ਮਤਾ ਨੰਬਰ 6

ਅੱਜ ਦੀ ਇਕੱਤਰਤਾ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਅਤੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾ ਦੇ ਅਸਤੀਫੇ ਨਾਮਨਜ਼ੂਰ ਕਰਦਿਆ ਇਹਨਾ ਦੋਵਾ ਨੂੰ ਪਾਰਟੀ ਵਿਰੋਧੀ ਗਤੀਵਿਧੀਆ ਕਾਰਨ ਖਾਰਜ ਕੀਤਾ ਜਾਦਾ ਹੈ । ਇਹਨਾ ਵੱਲੋ ਪਾਰਟੀ ਪ੍ਰਧਾਨ ਦੀ ਇਜਾਜਤ ਤੋ ਬਿਨਾ ਲੁਧਿਆਣਾ ਵਿਖੇ ਗਠਤ ਅਕਾਲੀ ਦਲ ਡੈਮੋਕਰੇਟਿਕ ਵਿੱਚ ਸਮੂਲੀਅਤ ਕੀਤੀ ਇਹਨਾ ਵੱਲੋ ਕੀਤੀ ਬੇਵਿਸ਼ਵਾਸੀ ਦੀ ਸਖਤ ਨਿੰਦਾ ਕੀਤੀ ਗਈ । ਇਸਦੇ ਨਾਲ ਹੀ ਅੱਜ ਦੀ ਇਕੱਤਰਤਾ ਮਹਿਸੂਸ ਕਰਦੀ ਹੈ ਪੰਥਕ ਅਤੇ ਪੰਜਾਬੀ ਏਕਤਾ ਸਮੇ ਦੀ ਮੁੱਖ ਲੋੜ ਹੈ ਇਸ ਏਕਤਾ ਲਈ ਸ੍ਰੌਮਣੀ ਅਕਾਲੀ ਦਲ ਟਕਸਾਲੀ ਹਮੇਸਾ ਤੱਤਪਰ ਰਹੇਗਾ । ਅੱਜ ਦੀ ਇਕੱਤਰਤਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੰਥਕ ਅਕਾਲੀ ਲਹਿਰ ਨੂੰ ਆਉਣ ਵਾਲੀਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾ ਵਿੱਚ ਪੂਰਨ ਹਮਾਇਤ ਦੇਣ ਦਾ ਐਲਾਨ ਕਰਦਿਆ ਕਿਹਾ ਕਿ ਬੀਤੇ ਦਿਨੀ ਭਾਈ ਰਣਜੀਤ ਸਿੰਘ ਨੇ ਬ੍ਰਹਮਪੁਰਾ ਨਾਲ ਮੀਟਿੰਗ ਕੀਤੀ ਸੀ ਜਿਸ ਦੀ ਰੋਸਨੀ ਵਿੱਚ ਇਹ ਫੈਸਲਾ ਲਿਆ ਗਿਆ ਹੈ ।

ਮਤਾ ਨੰਬਰ 7

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਜਿਸ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਅਤੇ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਅਤੇ ਜਥੇਦਾਰ ਮੱਖਣ ਸਿੰਘ ਨੰਗਲ ਨੂੰ ਸ਼ਾਮਲ ਕੀਤਾ ਗਿਆ । ਹੁਣ ਇਸ ਕਮੇਟੀ ਦੇ ਕੁੱਲ ਅੱਠ ਮੈਬਰ ਹੋਣਗੇ । ਮਤਾ ਨੰਬਰ 8 ਸ੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪਾਰਟੀ ਦਾ ਵਿਧੀ ਵਿਧਾਨ ਬਣਾਉਣ ਲਈ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਅਤੇ ਜਥੇਦਾਰ ਮਨਮੋਹਨ ਸਿੰਘ ਸਠਿਆਲਾ ਅਧਾਰਿਤ ਤਿੰਨ ਮੈਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਜਦਕਿ ਪਾਰਟੀ ਦੇ ਖਜਾਨਚੀ  ਸਾਹਿਬ ਸਿੰਘ ਬਡਾਲੀ ਹੋਣਗੇ ਔਰ ਫੰਡ ਵਜੋ ਤਿੰਨ ਲੱਖ ਰੁਪਏ ਬ੍ਰਹਮਪੁਰਾ ਨੇ ਦਿੱਤੇ ਜਦਕਿ ਬੱਬੀ ਬਾਦਲ ਨੇ 51000 ਰੁਪਏ, ਕਰਨੈਲ ਸਿੰਘ ਪੀਰ ਮੁਹੰਮਦ ਨੇ 21000 ਰੁਪਏ,  ਜਗਜੀਤ ਸਿੰਘ ਚੋਹਲਾ ਨੇ 21000, ਜਥੇਦਾਰ ਹੁਸੈਨਪੁਰ ਨੇ 31000 ਰੁਪਏ ਦੇਣ ਦਾ ਐਲਾਨ ਕੀਤਾ । ਇਸ ਤੋ ਇਲਾਵਾ ਪਾਰਟੀ ਦੀ ਨਵੀ ਭਰਤੀ ਪਹਿਲੀ ਦਸਬੰਰ 2020 ਤੱਕ ਕਰਨ ਦਾ ਫੈਸਲਾ ਕੀਤਾ ਗਿਆ ।

Share This Article
Leave a Comment