ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ‘ਚ ਖਸਖਸ ਦੀ ਖੇਤੀ  ਸੰਬੰਧਤ ਪ੍ਰਾਈਵੇਟ ਮੈਂਬਰ ਬਿਲ ਲਿਆਉਣ ਦੀ ਮੰਗੀ ਪ੍ਰਵਾਨਗੀ

TeamGlobalPunjab
1 Min Read

ਚੰਡੀਗੜ੍ਹ (ਬਿੰਦੂ ਸਿੰਘ) – ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਬੈਂਸ ਭਰਾਵਾਂ ਬਲਵਿੰਦਰ ਸਿੰਘ ਬੈਂਸ ਤੇ  ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨੂੰ ਅੱਜ ਇਕ ਮੈਮੋਰੰਡਮ ਦਿੱਤਾ । ਜਿਸ ਵਿਚ ਉਨ੍ਹਾਂ ਨੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ‘ਚ ਖਸਖਸ ਦੀ ਖੇਤੀ  ਸੰਬੰਧਤ ਪ੍ਰਾਈਵੇਟ ਮੈਂਬਰ ਬਿਲ ਲਿਆਉਣ ਦੀ ਪ੍ਰਵਾਨਗੀ ਮੰਗੀ ਹੈ ।

ਸਪੀਕਰ ਨੂੰ ਦਿੱਤੇ ਪੱਤਰ ਵਿੱਚ ਉਨ੍ਹਾਂ ਨੇ ਕਿਹਾ  ਕਿ ਸੂਬਾ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਪਹਿਲਾਂ ਵੀ ਹੁੰਦੀ ਰਹੀ ਹੈ ਤੇ ਸੰਵਿਧਾਨ ਦੇ ਅਨੁਸਾਰ ਖੇਤੀ ਸਬੰਧਤ ਕੋਈ ਵੀ ਫ਼ੈਸਲਾ ਲੈਣਾ  ਸੂਬਾ ਦਾ ਅਧਿਕਾਰ ਹੈ । ਪੱਤਰ ਵਿਚ ਬੈਂਸ ਭਰਾਵਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਦੀ ਇਜਾਜ਼ਤ ਮਿਲਣ ਨਾਲ ਛੋਟੇ ਕਿਸਾਨਾਂ ਨੂੰ ਲਾਭ ਹੋਏਗਾ ਅਤੇ ਉਹ ਕਰਜ਼ੇ ਦੀ ਮਾਰ ਵਿੱਚੋਂ ਵੀ ਨਿਕਲ ਸਕਣਗੇ । ਇਸ ਦੇ ਇਲਾਵਾ  ਸੂਬੇ ਦੇ ਵਿੱਚ ਚੱਲ ਰਹੇ ਨਸ਼ੇ ਦੀ ਤਸਕਰੀ ਚਿੱਟੇ ਤੇ ਸਿੰਥੈਟਿਕ ਡਰੱਗ ਨੂੰ ਵੀ ਕੰਟਰੋਲ ਕਰਨ ਦੇ ਵਿੱਚ ਮਦਦ ਮਿਲੇਗੀ ।

- Advertisement -

Share this Article
Leave a comment