ਨਿਊਜ਼ ਡੈਸਕ : – ਫਿਲਮ ਇੰਡਸਟਰੀ ਦੀ ਫੇਮਸ ਸਿੰਗਰ ਸ਼੍ਰੇਆ ਘੋਸ਼ਾਲ ਨੇ ਹੁਣ ਤਕ ਆਪਣੇ ਕਰੀਅਰ ‘ਚ ਇਕ ਨਹੀਂ ਬਲਕਿ ਕਈ ਸੁਪਰਹਿੱਟ ਗਾਣੇ ਦੇ ਚੁੱਕੀ ਹੈ। ਇਸ ਦੌਰਾਨ ਹੁਣ ਸ਼੍ਰੇਆ ਘੋਸ਼ਾਲ ਇਕ ਵਾਰ ਫਿਰ ਆਪਣੇ ਨਵੇਂ ਗਾਣੇ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਸ਼੍ਰੇਆ ਨੇ ਸਿੰਗਰ ਟੋਨੀ ਕੱਕਡ਼ ਨਾਲ ਆਪਣਾ ਨਵਾਂ ਗਾਣਾ ਯੂਟਿਊਬ ‘ਤੇ ਰਿਲੀਜ਼ ਕੀਤਾ ਹੈ। ਦੋਵਾਂ ਦਾ ਇਹ ਗਾਣਾ ਓ ਸਨਮ ਹੈ। ਉਨ੍ਹਾਂ ਦੇ ਇਸ ਗਾਣੇ ਨੂੰ ਫੈਂਨਜ਼ ਖੂਬ ਪਸੰਦ ਕਰ ਰਹੇ ਹਨ।ਦੂਜੇ ਪਾਸੇ ਫੈਨਜ਼ ਇਸ ਗਾਣੇ ਨੂੰ ਸੋਸ਼ਲ ਮੀਡੀਆ ‘ਤੇ ਇਹ ਗਾਣਾ ਬਹੁਤ ਕੇ ਸ਼ੇਅਰ ਕਰ ਰਹੇ ਹਨ।
ਸਿ਼ੰਗਰ ਸ਼੍ਰੇਆ ਘੋਸ਼ਾਲ ਤੇ ਟੋਨੀ ਕੱਕਡ਼ ਦੇ ਗਾਣੇ ਓ ਸਨਮ ਨੂੰ ਮਿਊਜਿਕ ਫੈਕਟਰੀ ਨੇ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ। ਸੰਗੀਤ ਪ੍ਰੇਮੀ ਇਸ ਗਾਣੇ ਦੀ ਖੂਬ ਤਾਰੀਫ਼ ਕਰ ਰਹੇ ਹਨ। ਇਹ ਰੌਮਾਂਟਿਕ ਗਾਣਾ ਹੈ। ਇਸ ਗਾਣੇ ‘ਚ ਟੋਨੀ ਕੱਕਡ਼ ਤੇ ਅਦਾਕਾਰਾ ਹੀਬਾ ਨਵਾਬ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਕਰ ਲਗਪਗ 4 ਲੱਖ ਲੋਕ ਦੇਖ ਚੁੱਕੇ ਹਨ। ਦੋ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਹ ਵੀਡੀਓ ਪਸੰਦ ਆਇਆ ਹੈ।