ਜਾਣੋ ਨਮਕ ਦੀਆਂ ਕਿਸਮਾਂ, ਫਾਇਦੇ ਤੇ ਨੁਕਸਾਨ ਬਾਰੇ? ਇਸ ਨਮਕ ਦਾ ਸੇਵਨ ਹੈ ਸਿਹਤ ਲਈ ਫਾਇਦੇਮੰਦ

TeamGlobalPunjab
3 Min Read

ਨਿਊਜ਼ ਡੈਸਕ : ਨਮਕ ਹਰ ਘਰ ਦੀ ਰਸੋਈ ‘ਚ ਵਰਤਿਆ ਜਾਂਦਾ ਹੈ ਜਾਂ ਕਹਿ ਲਓ ਕਿ ਨਮਕ ਇੱਕ ਤਰ੍ਹਾਂ ਨਾਲ ਭੋਜਨ ਦਾ ਮੁੱਖ ਅੰਗ ਹੈ। ਇਸ ਤੋਂ ਬਿਨਾਂ ਭੋਜਨ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਹਰ ਕੋਈ ਆਪਣੇ ਸੁਆਦ ਅਨੁਸਾਰ ਨਮਕ ਦੀ ਭੋਜਨ ‘ਚ ਵਰਤੋਂ ਕਰਦਾ ਹੈ। ਇਹ ਸੋਡੀਅਮ ਦਾ ਇੱਕ ਚੰਗਾ ਸਰੋਤ ਹੈ ਜੋ ਸਾਡੀ ਪਾਚਨ ਪ੍ਰਣਾਲੀ ਨੂੰ ਕਾਇਮ ਰੱਖਦਾ ਹੈ। ਪਰ ਯਾਦ ਰਹੇ ਸੀਮਿਤ ਮਾਤਰਾ ਤੋਂ ਵੱਧ ਨਮਕ ਦਾ ਸੇਵਨ ਕਈ ਪੱਖਾਂ ਤੋਂ ਸਰੀਰ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਨਮਕ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿਹੜਾ ਨਮਕ ਤੁਹਾਡੀ ਸਿਹਤ ਲਈ ਲਾਭਕਾਰੀ ਹੈ…

ਟੇਬਲ ਜਾਂ ਸਾਦਾ ਨਮਕ

ਇਸ ਨਮਕ ਵਿਚ ਸੋਡੀਅਮ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ ਤੇ ਨਾਲ ਹੀ ਇਸ ‘ਚ ਆਇਓਡੀਨ ਵੀ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ਜੋ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਪਰ ਇਸ ਦਾ ਵਧੇਰੇ ਸੇਵਨ ਕਰਨ ਨਾਲ ਸਾਡੀਆਂ ਹੱਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਘੱਟ ਸੋਡੀਅਮ ਵਾਲਾ ਨਮਕ

- Advertisement -

ਇਸ ਨਮਕ ਨੂੰ ਪੋਟਾਸ਼ੀਅਮ ਨਮਕ ਵਜੋਂ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਸਾਦੇ ਨਮਕ ਦੀ ਤਰ੍ਹਾਂ ਇਸ ਵਿਚ ਵੀ ਸੋਡੀਅਮ ਅਤੇ ਪੋਟਾਸ਼ੀਅਮ ਕਲੋਰਾਈਡ ਹੁੰਦਾ ਹੈ। ਜਿਹੜੇ ਲੋਕ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਪੀੜਤ ਹਨ ਉਨ੍ਹਾਂ ਨੂੰ ਇਸ ਨਮਕ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ੂਗਰ ਅਤੇ ਦਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਇਹ ਨਮਕ ਕਾਫੀ ਫਾਇਦੇਮੰਦ ਹੈ।

ਸੇਂਧਾ ਨਮਕ

ਇਸ ਕਿਸਮ ਦੇ ਨਮਕ ਨੂੰ ਸੇਂਧਾ ਜਾਂ ਰਾਕ ਨਮਕ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਨਮਕ ਬਿਨਾਂ ਰਿਫਾਇਨ ਕੀਤੇ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ ਸੇਂਧਾ ਨਮਕ ਵਿਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਸਾਦੇ ਨਮਕ ਨਾਲੋਂ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਦਾ ਸੇਵਨ ਸਿਹਤ ਲਈ ਕਾਫੀ ਉਪਯੋਗੀ ਹੁੰਦਾ ਹੈ।

ਸਮੁੰਦਰੀ ਨਮਕ

ਇਸ ਨਮਕ ਨੂੰ ਭਾਫ ਦੇ ਜ਼ਰੀਏ ਬਣਾਇਆ ਜਾਂਦਾ ਹੈ। ਇਹ ਨਮਕ ਸਾਦਾ ਨਮਕ ਤੋਂ ਘੱਟ ਨਮਕੀਨ ਹੁੰਦਾ ਹੈ। ਪੇਟ ਦਾ ਫੁੱਲਣਾ, ਤਣਾਅ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਸ ਨਮਕ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

- Advertisement -

ਕਾਲਾ ਨਮਕ

ਕਾਲੇ ਨਮਕ ਦਾ ਸੀਮਿਤ ਸੇਵਨ ਵੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਕਾਲਾ ਨਮਕ ਖਾਣ ਨਾਲ ਕਬਜ਼, ਬਦਹਜ਼ਮੀ, ਪੇਟ ਵਿੱਚ ਦਰਦ, ਚੱਕਰ ਆਉਣੇ, ਉਲਟੀਆਂ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕਾਲੇ ਨਮਕ ਵਿਚ ਫਲੋਰਾਈਡ ਜ਼ਿਆਦਾ ਮਾਤਰਾ ‘ਚ ਹੁੰਦਾ ਹੈ। ਇਸ ਲਈ ਕਾਲੇ ਨਮਕ ਦਾ ਵਧੇਰੇ ਸੇਵਨ ਵੀ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment