ਦੁਖਦਾਈ: ਵੱਡੇ ਹਸਪਤਾਲ ‘ਚ ਲੱਗੀ ਅੱਗ, ICU ਦੇ ਮਰੀਜ਼ ਜਿੰਦਾ ਸੜੇ, 8 ਦੀ ਮੌਤ ਹੋਰ ਗੰਭੀਰ

Global Team
3 Min Read

ਨਿਊਜ਼ ਡੈਸਕ: ਜੈਪੁਰ ਦੇ ਐੱਸਐੱਮਐੱਸ ਹਸਪਤਾਲ ਦੇ ਟ੍ਰਾਮਾ ਸੈਂਟਰ ਦੇ ਆਈਸੀਊ ਵਿੱਚ ਬੀਤੇ ਦੇਰ ਰਾਤ ਅੱਗ ਲੱਗ ਗਈ। ਇਸ ਹਾਦਸੇ ਵਿੱਚ 8 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 3 ਔਰਤਾਂ ਵੀ ਸ਼ਾਮਲ ਹਨ। ਰਾਤ 11 ਵਜੇ 20 ਮਿੰਟ ਤੇ ਇਹ ਅੱਗ ਟ੍ਰਾਮਾ ਸੈਂਟਰ ਦੇ ਨਿਊਰੋ ਆਈਸੀਊ ਵਾਰਡ ਦੇ ਸਟੋਰ ਵਿੱਚ ਲੱਗੀ। ਉੱਥੇ ਕਾਗਜ਼, ਆਈਸੀਊ ਦਾ ਸਮਾਨ ਅਤੇ ਖੂਨ ਦੇ ਸੈਂਪਲਰ ਟਿਊਬ ਰੱਖੇ ਹੋਏ ਸਨ।

ਟ੍ਰਾਮਾ ਸੈਂਟਰ ਦੇ ਨੋਡਲ ਅਧਿਕਾਰੀ ਅਤੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੈ। ਹਾਦਸੇ ਦੇ ਸਮੇਂ ਆਈਸੀਊ ਵਿੱਚ 11 ਮਰੀਜ਼ ਸਨ ਅਤੇ ਉਸ ਦੇ ਨੇੜੇ ਵਾਲੇ ਆਈਸੀਊ ਵਿੱਚ 13 ਮਰੀਜ਼ ਸਨ। ਇਸ ਘਟਨਾ ਦੀ ਜਾਂਚ ਲਈ ਸਰਕਾਰ ਨੇ 6 ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਐਫਐੱਸਐੱਲ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਸਬੂਤ ਇਕੱਠੇ ਕੀਤੇ।

ਫਾਇਰ ਵਿਭਾਗ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਟੀਮ ਮੌਕੇ ਤੇ ਪਹੁੰਚ ਗਈ। ਪੂਰੇ ਵਾਰਡ ਵਿੱਚ ਧੂੰਆਂ ਭਰ ਗਿਆ ਸੀ ਅਤੇ ਅੰਦਰ ਜਾਣ ਦਾ ਕੋਈ ਰਾਹ ਨਹੀਂ ਸੀ। ਇਸ ਲਈ ਬਿਲਡਿੰਗ ਦੇ ਦੂਜੇ ਪਾਸੇ ਤੋਂ ਖਿੜਕੀ ਦੇ ਸ਼ੀਸ਼ੇ ਤੋੜ ਕੇ ਪਾਣੀ ਦੀ ਬੌਛਾੜਾਂ ਕੀਤੀਆਂ ਗਈਆਂ। ਅੱਗ ਤੇ ਕਾਬੂ ਪਾਉਣ ਵਿੱਚ ਇੱਕ ਤੋਂ ਡੇਢ ਘੰਟਾ ਲੱਗਾ ਅਤੇ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ।

ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਾਏ ਕਿ ਅੱਗ ਬਾਰੇ ਹਸਪਾਤਲ ਪ੍ਰਸ਼ਾਸਨ ਨੂੰ ਨਾਲ ਦੀ ਨਾਲ ਹੀ ਦੱਸਿਆ ਗਿਆ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਮਰੀਜ਼ਾ ਦੇ ਕੁੱਝ ਰਿਸ਼ੇਤਦਾਰਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ 20 ਮਿੰਟ ਪਹਿਲਾਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਸੀ। ਅਸੀਂ ਸਟਾਫ਼ ਨੂੰ ਬੁਲਾਇਆ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ। ਰਾਤ 11:20 ਵਜੇ ਤੱਕ ਧੂੰਆਂ ਵਧ ਗਿਆ ਅਤੇ ਪਲਾਸਟਿਕ ਦੀਆਂ ਟਿਊਬ ਪਿਘਲ ਕੇ ਡਿੱਗਣ ਲੱਗੀਆਂ। ਮੌਕੇ ਤੇ ਮੌਜੂਦ ਵਾਰਡ ਬੁਆਏ ਭੱਜ ਗਏ।

ਰਿਸ਼ਤੇਦਾਰਾਂ ਨੇ ਕਿਹਾ ਕਿ ਅਸੀਂ ਖੁਦ ਹੀ ਆਪਣੇ ਮਰੀਜ਼ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ। ਹਾਦਸੇ ਤੋਂ ਦੋ ਘੰਟੇ ਬਾਅਦ ਮਰੀਜ਼ ਨੂੰ ਗ੍ਰਾਊਂਡ ਫਲੋਰ ਤੇ ਸ਼ਿਫਟ ਕੀਤਾ ਗਿਆ। ਅਜੇ ਤੱਕ ਮਰੀਜ਼ਾ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਹੈ ਅਤੇ ਮਿਲਣ ਨਹੀਂ ਦਿੱਤਾ ਜਾ ਰਿਹਾ। ਰਾਜਸਥਾਨ ਮੁੱਖ ਮੰਤਰੀ ਭਾਜਨ ਲਾਲ ਸ਼ਰਮਾ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਜਾਂਚ ਦੇ ਆਦੇਸ਼ ਦਿੱਤੇ ਹਨ। ਪੀਐੱਮ ਨਰਿੰਦਰ ਮੋਦੀ ਨੇ ਵੀ ਦੁਖ ਪ੍ਰਗਟ ਕੀਤਾ ਹੈ।

Share This Article
Leave a Comment