ਅਮਰੀਕਾ ‘ਚ ਫਿਰ ਵਾਪਰੀ ਗੋਲੀਬਾਰੀ ਦੀ ਘਟਨਾ, 1 ਮੌਤ, 4 ਜ਼ਖਮੀ

Rajneet Kaur
1 Min Read

ਨਿਊਯਾਰਕ : ਅਮਰੀਕਾ ‘ਚ ਗੋਲੀਬਾਰੀ ਦੀ ਘਟਨਾ  ਮੁੜ ਸਾਹਮਣੇ ਆਈ ਹੈ। ਇਸ ਗੋਲੀਬਾਰੀ ‘ਚ  ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਗੋਲੀਬਾਰੀ ਫਾਲਕਨ ‘ਚ ਪੁਆਇੰਟ ਰੇਅਸ ਡਰਾਈਵ ਦੇ 12200 ਬਲਾਕ ਵਿਚ ਦੁਪਹਿਰ 1:00 ਵਜੇ ਦੇ ਕਰੀਬ ਹੋਈ।

ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਇਲਾਕੇ ‘ਚ ਕਈ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ। ਪੰਜ ਪੀੜਤਾਂ ਨੂੰ ਸਥਾਨਕ ਹਸਪਤਾਲਾਂ ਵਿਚ ਪਹੁੰਚਾਇਆ ਗਿਆ। ਜ਼ਖਮੀਆਂ ‘ਚੋਂ ਇਕ ਦੀ ਹਸਪਤਾਲ ‘ਚ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਲੈਫਟੀਨੈਂਟ ਡੇਬੋਰਾਹ ਮਾਈਨੈਟ ਨੇ ਕਿਹਾ ਕਿ ਗੋਲੀਬਾਰੀ ਨੂੰ ਅਚਾਨਕ ਹਮਲਾ ਨਹੀਂ ਮੰਨਿਆ ਜਾ ਸਕਦਾ ਹੈ। ਜਾਂਚਕਰਤਾਵਾਂ ਨੇ  ਕਈ ਸਬੂਤ ਇੱਕਠਾ ਕੀਤੇ ਹਨ। ਇਹ ਘਟਨਾ ਇਕ ਤੋਂ ਵੱਧ ਬਲਾਕਾਂ ‘ਚ ਵਾਪਰੀ ਹੈ। ਫਿਲਹਾਲ ਪੁਲਿਸ ਨੇ ਅਜੇ ਤੱਕ ਕਿਸੇ ਦੀ ਪਛਾਣ ਜਾਰੀ ਨਹੀਂ ਕੀਤੀ। ਐਫਬੀਆਈ ਤੇ ਕੋਲੋਰਾਡੋ ਸਪ੍ਰਿੰਗਜ਼ ਪੁਲਿਸ ਵੀ ਜਾਂਚ ਕਰ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment