ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਪਾਤਰਾ ਚਾਵਲ ਮਾਮਲੇ ‘ਚ ਮਿਲੀ ਜ਼ਮਾਨਤ

Rajneet Kaur
3 Min Read

ਨਿਊਜ਼ ਡੈਸਕ:  ਸ਼ਿਵ ਸੈਨਾ ਨੇਤਾ ਅਤੇ ਰਾਜ ਸਭਾ ਸੰਸਦ ਸੰਜੇ ਰਾਊਤ ਨੂੰ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਮੁੰਬਈ ਦੀ ਪੀਐਮਐਲਏ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਦੱਸ ਦਈਏ ਕਿ ਪਾਤਰਾ ਚਾਵਲ ਘੁਟਾਲੇ ਮਾਮਲੇ ‘ਚ ਗ੍ਰਿਫਤਾਰ ਸੰਜੇ ਰਾਉਤ ਇਸ ਸਮੇਂ ਆਰਥਰ ਰੋਡ ਜੇਲ ‘ਚ ਨਿਆਇਕ ਹਿਰਾਸਤ ‘ਚ ਹਨ। ਸੰਜੇ ਰਾਉਤ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਸਹਿਯੋਗੀ ਪ੍ਰਵੀਨ ਰਾਉਤ ਨੂੰ ਵੀ ਪੀਐਮਐਲਏ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ।

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਪਾਤਰਾ ਚਾਵਲ ਘੁਟਾਲੇ ਦੇ ਸਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਸਾਲ ਜੁਲਾਈ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਕਈ ਵਾਰ ਸੰਜੇ ਰਾਉਤ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਹੁਣ ਉਹ ਰਾਹਤ ਮਿਲੀ ਹੈ ਅਤੇ 102 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ।

ਪਾਤਰਾ ਚਾਵਲ ਘੁਟਾਲਾ ਮਾਮਲਾ ਸਾਲ 2007 ਤੋਂ ਸ਼ੁਰੂ ਹੋਇਆ ਸੀ। ਪਾਤਰਾ ਚਾਵਲ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਸਥਿਤ ਹੈ ਅਤੇ ਇਹ ਜਗ੍ਹਾ 47 ਏਕੜ ਵਿੱਚ ਫੈਲੀ ਹੋਈ ਸੀ। ਸ਼ੁਰੂ ਵਿੱਚ ਗੁਰੂ ਕੰਸਟਰਕਸ਼ਨ ਕੰਪਨੀ ਨੇ ਇਸ ਨੂੰ ਮੁੜ ਵਿਕਸਤ ਕਰਨ ਦਾ ਠੇਕਾ ਲਿਆ ਅਤੇ ਬਾਅਦ ਵਿੱਚ ਇਸ ਨੂੰ ਹਾਊਸਿੰਗ ਡਿਵੈਲਪਮੈਂਟ ਐਂਡ ਇਨਫਰਾਸਟਰੱਕਚਰ ਲਿਮਟਿਡ (ਐਚਡੀਆਈਐਲ) ਸਮੇਤ ਕਈ ਕੰਪਨੀਆਂ ਨੂੰ ਵੇਚ ਦਿੱਤਾ ਗਿਆ। ਇੱਥੇ 600 ਤੋਂ ਵੱਧ ਲੋਕਾਂ ਨੂੰ ਮਕਾਨ ਦਿੱਤੇ ਜਾਣੇ ਸਨ ਪਰ 15 ਸਾਲ ਬਾਅਦ ਵੀ ਕੰਪਨੀ ਨੇ ਲੋਕਾਂ ਨੂੰ ਫਲੈਟ ਨਹੀਂ ਦਿੱਤੇ। ਇਸ ਮਾਮਲੇ ‘ਚ ਮਹਾਰਾਸ਼ਟਰ ਹਾਊਸਿੰਗ ਐਂਡ ਡਿਵੈਲਪਮੈਂਟ ਅਥਾਰਟੀ (MHADA), ਪ੍ਰਵੀਨ ਰਾਉਤ, ਗੁਰੂ ਆਸ਼ੀਸ਼ ਕੰਸਟ੍ਰਕਸ਼ਨ ਐਂਡ ਹਾਊਸਿੰਗ ਡਿਵੈਲਪਮੈਂਟ ਐਂਡ ਇਨਫਰਾਸਟ੍ਰਕਚਰ ਲਿਮਟਿਡ (ਐੱਚ. ਡੀ. ਆਈ. ਐੱਲ.) ਦੀ ਮਿਲੀਭੁਗਤ ਨਾਲ ਘਪਲੇ ਦਾ ਦੋਸ਼ ਹੈ।

ਪ੍ਰਵੀਨ ਰਾਉਤ ਗੁਰੂ ਆਸ਼ੀਸ਼ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਵਿੱਚ ਡਾਇਰੈਕਟਰ ਸਨ। ਜਿੰਨ੍ਹਾਂ ‘ਤੇ  ਵਿੱਤੀ ਗੜਬੜੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ ਅਤੇ ਉਹ ਸੰਜੇ ਰਾਉਤ ਦੇ ਬਹੁਤ ਖਾਸ ਮੰਨੇ ਜਾਂਦੇ ਹਨ।ਈਡੀ ਦੇ ਅਨੁਸਾਰ, ਪ੍ਰਵੀਨ ਰਾਉਤ ਨੇ ਗਲਤ ਤਰੀਕੇ ਨਾਲ ਮਹਾਰਾਸ਼ਟਰ ਹਾਊਸਿੰਗ ਐਂਡ ਡਿਵੈਲਪਮੈਂਟ ਅਥਾਰਟੀ (MHADA) ਦੀ ਜ਼ਮੀਨ ਬਿਲਡਰਾਂ ਨੂੰ ਵੇਚ ਦਿੱਤੀ ਅਤੇ ਐਚਡੀਆਈਐਲ ਨਾਮ ਦੀ ਉਸਾਰੀ ਕੰਪਨੀ ਤੋਂ 112 ਕਰੋੜ ਰੁਪਏ ਦੀ ਰਕਮ ਵੀ ਵਸੂਲੀ ਸੀ। ਜਿਸ ਵਿੱਚੋਂ ਇੱਕ ਕਰੋੜ ਰੁਪਏ ਦਾ ਦੋਸ਼ ਹੈ। ਸੰਜੇ ਰਾਉਤ ਅਤੇ ਉਨ੍ਹਾਂ ਦੀ ਪਤਨੀ ਨੂੰ 6 ਲੱਖ ਰੁਪਏ ਮਿਲੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment