ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਦਿੱਤਾ 12 ਘੰਟੇ ਦਾ ਹੋਰ ਸਮਾਂ

Global Team
1 Min Read

 ਨਿਊਜ਼ ਡੈਸਕ : ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਕਰ ਲੈਂਦੇ ਹਾਂ। 9 ਨਵੰਬਰ ਨੂੰ ਇਹ ਚੋਣ ਹੋਣ ਜਾ ਰਹੀ ਹੈ। ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਸਿਆਸੀ ਰੇੜਕਾ ਬਰਕਰਾਰ ਹੈ। 48 ਘੰਟਿਆਂ ਤੋਂ ਬਾਅਦ  ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਬਾਰਾਂ ਘੰਟੇ ਦਾ ਹੋਰ ਸਮਾਂ ਦਿੱਤਾ ਗਿਆ ਹੈ ਇਸ ਦੌਰਾਨ ਉਨ੍ਹਾਂ ਨੂੰ ਚੋਣ ਲੜਨ ਦੀ ਮੰਗ ਤੋਂ ਪਿੱਛੇ ਹਟਣ ਦੀ ਗੱਲ ਕਹੀ ਗਈ ਹੈ। 

ਦੱਸ ਦੇਈਏ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਇਕ ਮੀਟਿੰਗ ਦੌਰਾਨ ਬੀਬੀ ਜਗੀਰ ਕੌਰ ਨੂੰ ਪਾਰਟੀ ਚ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ 48 ਘੰਟਿਆਂ ਦਰਮਿਆਨ ਉਨ੍ਹਾਂ ਤੋਂ ਜਵਾਬ ਮੰਗਿਆ ਸੀ। ਉਧਰ ਦੂਜੇ ਪਾਸੇ ਜੇਕਰ ਗੱਲ ਬੀਬੀ ਜਗੀਰ ਕੌਰ ਦੀ ਕਰ ਲਈਏ ਤਾਂ ਉਨ੍ਹਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਿਥੇ ਕਈ ਤਰ੍ਹਾਂ ਦੇ ਦੋਸ਼ ਪਾਰਟੀ ਦੇ ਕਈ ਆਗੂ ਤੇ ਲਗਾਏ ਜਾ ਰਹੇ ਨੇ ਤਾਂ ਉੱਥੇ ਹੀ ਹਮੇਸ਼ਾ ਪਾਰਟੀ ਦੇ ਨਾਲ ਖੜ੍ਹੀ ਰਹਿੰਦੀ ਗੱਲ ਵੀ ਕਹੀ ਜਾ ਰਹੀ ਹੈ । ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਦੋਸ਼ ਪਾਰਟੀ ਆਗੂ ਬਣਾਉਣ ਅਤੇ ਲਗਾਏ ਗਏ ਹਨ ਉਹ ਉਸ ਦੇ ਹੱਕਦਾਰ ਨਹੀਂ ਹਨ ਅਤੇ ਉਨ੍ਹਾਂ ਤੇ ਲਗਾਏ ਜਾ ਰਹੇ ਦੋਸ਼ ਸਰਾਸਰ ਝੂਠੇ ਹਨ । 

Share This Article
Leave a Comment