ਕੋਵਿਡ ਮਹਾਮਾਰੀ ਦੌਰਾਨ ਐੱਫ ਸੀ ਆਈ 1.4 ਕਰੋੜ ਲਾਭਪਾਤਰੀਆਂ ਨੂੰ ਮੁਫ਼ਤ ਕਣਕ ਦੇਵੇਗੀ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ) : ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਪੜਾਅ 1, 2 ਅਤੇ 3 ਨੂੰ ਸਫ਼ਲਤਾਪੂਰਵਕ ਲਾਗੂ ਕਰਨ ਤੋਂ ਬਾਅਦ ਪੜਾਅ 4 ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਪੰਜਾਬ ਦੇ 1.41 ਕਰੋੜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ 2.79 ਲੱਖ ਲਾਭਪਾਤਰੀਆਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ। ਐੱਫ ਸੀ ਆਈ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਏ ਐੱਸ ਥਿੰਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਦੇਸ਼ ਭਰ ਵਿੱਚ ਪਿਛਲੇ ਸਾਲ ਮਹਾਮਾਰੀ ਸੰਕਟ ਆਉਣ ਤੋਂ ਬਾਅਦ ਅਪ੍ਰੈਲ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਵਿੱਚ 3 ਵਾਰ ਵਾਧਾ ਕੀਤਾ ਗਿਆ ਹੈ। ਇਸ ਨਾਲ ਮਹਾਮਾਰੀ ਦੌਰਾਨ ਆਰਥਿਕ ਰੁਕਾਵਟਾਂ ਕਾਰਣ ਗਰੀਬ ਵਿਅਕਤੀਆਂ ਵੱਲੋਂ ਸਾਹਮਣਾ ਕੀਤੀਆਂ ਜਾ ਰਹੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਪੰਜਾਬ / ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਜੁਲਾਈ ਤੋਂ ਨਵੰਬਰ 2021 ਤੱਕ 5 ਕਿਲੋ ਕਣਕ ਪ੍ਰਤੀ ਵਿਅਕਤੀ , ਪ੍ਰਤੀ ਮਹੀਨਾ ਮੁਫ਼ਤ ਮੁਹੱਈਆ ਕਰਨ ਦਾ ਟੀਚਾ ਹੈ । ਉਹਨਾਂ ਕਿਹਾ ਕਿ ਇਹ ਨੈਸ਼ਨਲ ਫੂਡ ਸਿਕਿਓਰਿਟੀ ਸਕੀਮ ਤਹਿਤ ਸਪਲਾਈ ਕੀਤੇ ਜਾਂਦੇ ਅਨਾਜ ਤੋਂ ਅਲੱਗ ਵੰਡ ਹੈ ।

ਉਹਨਾਂ ਕਿਹਾ ਕਿ ਰਬੀ ਮਾਰਕਿਟ ਸੀਜ਼ਨ 2021-22 ਦੌਰਾਨ ਪੰਜਾਬ ਵਿੱਚ 132.27 ਲੱਖ ਮੀਟ੍ਰਿਕ ਟਨ ਕਣਕ ਦੀ ਰਿਕਾਰਡ ਮਾਤਰਾ ਖਰੀਦੀ ਗਈ ਹੈ, ਜੋ ਪਿਛਲੇ ਸਾਲ ਦੀ ਖਰੀਦ ਤੋਂ ਤਕਰੀਬਨ 5 ਲੱਖ ਮੀਟ੍ਰਿਕ ਟਨ ਤੋਂ ਵੱਧ ਹੈ। ਉਹਨਾਂ ਕਿਹਾ ਕਿ ਹੁਣ ਐੱਫ ਸੀ ਆਈ ਪੰਜਾਬ ਕੋਲ ਪੰਜਾਬ / ਉੱਤਰ ਪ੍ਰਦੇਸ਼ / ਚੰਡੀਗੜ੍ਹ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਇਲਾਵਾ ਹੋਰਨਾਂ ਸੂਬਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਫੂਡ ਸਟਾਕ ਹੈ।

Share this Article
Leave a comment