ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 20 ਉਮੀਦਵਾਰਾਂ ਦੀ ਸੂਚੀ ਜਾਰੀ

Global Team
2 Min Read

ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਜਾਬ ਅਸੈਂਬਲੀ ਦੀਆ ਚੋਣਾਂ ਲਈ ਵੱਖ ਵੱਖ ਹਲਕਿਆ ਤੋੰ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕਰ ਦਿੱਤੀ ਗਈ ਹੈ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੀ ਹੋਈ ਮੀਟਿੰਗ ਵਿੱਚ ਇਹਨਾਂ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।

ਇਹ ਜਾਣਕਾਰੀ ਦਿੰਦਿਆ ਬੋਰਡ ਦੇ ਸੈਕਟਰੀ ਗੁਰਜੰਟ ਸਿੰਘ ਕੱਟੂ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਤੋੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ, ਪਟਿਆਲਾ ਦਿਹਾਤੀ ਤੋੰ ਪ੍ਰੋ ਮਹਿੰਦਰਪਾਲ ਸਿੰਘ, ਰੋਪੜ੍ਹ ਤੋਂ ਕੁਲਦੀਪ ਸਿੰਘ ਭਾਗੋਵਾਲ, ਖਰੜ ਤੋਂ ਕੁਸਲਪਾਲ ਸਿੰਘ ਮਾਨ, ਗੜ੍ਹਸ਼ੰਕਰ ਤੋੰ ਗੁਰਨਾਮ ਸਿੰਘ ਸਿੰਗੜੀਵਾਲ, ਸੰਗਰੂਰ ਤੋਂ ਗੁਰਨੈਬ ਸਿੰਘ ਰਾਮਪੁਰਾ, ਮਹਿਲ ਕਲਾਂ ਤੋੰ ਗੁਰਜੰਟ ਸਿੰਘ ਕੱਟੂ, ਨਿਹਾਲ ਸਿੰਘ ਵਾਲਾ ਤੋੰ ਬਲਦੇਵ ਸਿੰਘ ਗਗੜਾ, ਭਦੌੜ ਤੋੰ ਡਾ ਹਰਜਿੰਦਰ ਸਿੰਘ ਜੱਖੂ, ਮੌੜ ਤੋੰ ਪਰਮਿੰਦਰ ਸਿੰਘ ਬਾਲਿਆਂਵਾਲੀ, ਧਰਮਕੋਟ ਤੋੰ ਬਲਰਾਜ ਸਿੰਘ ਖਾਲਸਾ, ਖੇਮਕਰਨ ਤੋੰ ਹਰਪਾਲ ਸਿੰਘ ਬਲੇਰ, ਰਾਜਾਸਾਸੀ ਤੋੰ ਸਮਸ਼ੇਰ ਸਿੰਘ ਬਰਾੜ, ਜੰਡਿਆਲਾ ਗੁਰੂ ਬਲਜੀਤ ਸਿੰਘ ਬੁੱਟਰ, ਬਟਾਲਾ ਤੋੰ ਗੁਰਬਚਨ ਸਿੰਘ ਪਵਾਰ, ਫਤਹਿਗੜ੍ਹ ਚੂੜੀਆਂ ਗੁਰਵਿੰਦਰ ਸਿੰਘ ਜੌਲੀ, ਸਮਰਾਲਾ ਤੋੰ ਅੰਮਿ੍ਤਪਾਲ ਸਿੰਘ ਛੰਦੜਾਂ, ਫਿਰੋਜ਼ਪੁਰ ਸਹਿਰੀ ਤੇਜਿੰਦਰ ਸਿੰਘ ਦਿਓਲ, ਅਬੋਹਰ ਤੋੰ ਇੰਦਰਜੀਤ ਬੁਲੰਦੀ ਮੁਕਤਸਰ ਤੋੰ ਬੀਬੀ ਮਨਦੀਪ ਕੌਰ ਸੰਧੂ ਨੂੰ ਪਾਰਟੀ ਦੇ ਉਮੀਦਵਾਰ ਹੋਣਗੇ ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment