ਸ਼ਿਲਪਾ-ਸ਼ਮਿਤਾ ਤੇ ਮਾਂ ਸੁਨੰਦਾ ਸ਼ੈੱਟੀ ਖਿਲਾਫ਼ ਸੰਮਨ ਜਾਰੀ, 28 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ

TeamGlobalPunjab
2 Min Read

ਮੁੰਬਈ- ਸ਼ਿਲਪਾ ਸ਼ੈਟੀ ਕੁੰਦਰਾ, ਉਸ ਦੀ ਭੈਣ ਸ਼ਮਿਤਾ ਸ਼ੈੱਟੀ ਅਤੇ ਮਾਂ ਸੁਨੰਦਾ ਸ਼ੈੱਟੀ ਦੀਆਂ ਮੁਸ਼ਕਲਾਂ ਕੀ ਇੱਕ ਵਾਰ ਫਿਰ ਵਧਣਗੀਆਂ? ਮੁੰਬਈ ਦੀ ਅੰਧੇਰੀ ਅਦਾਲਤ ਨੇ ਸ਼ਿਲਪਾ, ਸ਼ਮਿਤਾ ਅਤੇ ਉਨ੍ਹਾਂ ਦੀ ਮਾਂ ਸੁਨੰਦਾ ਸ਼ੈੱਟੀ ਖਿਲਾਫ਼ ਸੰਮਨ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਤਿੰਨਾਂ ਨੂੰ 28 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਮਾਮਲਾ 21 ਲੱਖ ਰੁਪਏ ਦੇ ਕਰਜ਼ੇ ਨਾਲ ਜੁੜਿਆ ਹੈ। ਇੱਕ ਟਵੀਟ ਦੇ ਅਨੁਸਾਰ, ਮੁੰਬਈ ਦੀ ਅੰਧੇਰੀ ਅਦਾਲਤ ਨੇ ਇੱਕ ਕਾਰੋਬਾਰੀ ਦੀ ਸ਼ਿਕਾਇਤ ਤੋਂ ਬਾਅਦ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ, ਉਸਦੀ ਭੈਣ ਸ਼ਮਿਤਾ ਸ਼ੈੱਟੀ ਅਤੇ ਮਾਂ ਸੁਨੰਦਾ ਸ਼ੈੱਟੀ ਨੂੰ ਸੰਮਨ ਜਾਰੀ ਕੀਤਾ ਹੈ। ਕਾਰੋਬਾਰੀ ਦਾ ਦੋਸ਼ ਸੀ ਕਿ ਤਿੰਨਾਂ ਨੇ ਉਸ ਦਾ 21 ਲੱਖ ਰੁਪਏ ਦਾ ਕਰਜ਼ਾ ਨਹੀਂ ਮੋੜਿਆ। ਅਦਾਲਤ ਨੇ ਕਾਰੋਬਾਰੀ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਤਿੰਨਾਂ ਨੂੰ 28 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਰਿਪੋਰਟਾਂ ਦੇ ਅਨੁਸਾਰ, ਕਥਿਤ ਤੌਰ ‘ਤੇ, ਇੱਕ ਆਟੋਮੋਬਾਈਲ ਏਜੰਸੀ ਦੇ ਮਾਲਕ ਨੇ ਤਿੰਨਾਂ ਦੇ ਖਿਲਾਫ ਲਾਅ ਫਰਮ ਮੈਸਰਜ਼ ਵਾਈਐਂਡਏ ਲੀਗਲ ਰਾਹੀਂ 21 ਲੱਖ ਰੁਪਏ ਦੀ ਧੋਖਾਧੜੀ ਲਈ ਸ਼ਿਕਾਇਤ ਦਰਜ ਕਰਵਾਈ ਸੀ। ਕਾਰੋਬਾਰੀ ਨੇ ਦਾਅਵਾ ਕੀਤਾ ਕਿ ਸ਼ਿਲਪਾ ਦੇ ਮਰਹੂਮ ਪਿਤਾ ਨੇ 21 ਲੱਖ ਰੁਪਏ ਉਧਾਰ ਲਏ ਸਨ ਅਤੇ ਉਨ੍ਹਾਂ ਨੇ ਜਨਵਰੀ 2017 ‘ਚ ਇਹ ਰਕਮ ਵਿਆਜ ਸਮੇਤ ਅਦਾ ਕਰਨੀ ਸੀ।

ਸ਼ਿਕਾਇਤ ਦੇ ਅਨੁਸਾਰ, ਸ਼ਿਲਪਾ ਸ਼ੈੱਟੀ, ਭੈਣ ਸ਼ਮਿਤਾ ਅਤੇ ਮਾਂ ਸੁਨੰਦਾ ਉਸ ਕਰਜ਼ੇ ਨੂੰ ਵਾਪਸ ਕਰਨ ਵਿੱਚ ਅਸਫਲ ਰਹੀਆਂ, ਜੋ ਉਨ੍ਹਾਂ ਦੇ ਪਿਤਾ ਨੇ 2015 ਵਿੱਚ ਕਥਿਤ ਤੌਰ ‘ਤੇ ਲਿਆ ਸੀ। ਸੁਰਿੰਦਰ ਨੇ 18% ਸਾਲਾਨਾ ਵਿਆਜ ‘ਤੇ ਰਕਮ ਉਧਾਰ ਲਈ।

ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਸੁਰਿੰਦਰ ਨੇ ਉਸ ਦੀਆਂ ਧੀਆਂ ਅਤੇ ਪਤਨੀ ਨੂੰ ਕਰਜ਼ੇ ਬਾਰੇ ਦੱਸਿਆ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਕਿ ਸੁਰਿੰਦਰ ਕਰਜ਼ਾ ਮੋੜ ਸਕਦਾ, 11 ਅਕਤੂਬਰ 2016 ਨੂੰ ਉਸਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਸ਼ਿਲਪਾ, ਸ਼ਮਿਤਾ ਅਤੇ ਉਸਦੀ ਮਾਂ ਨੇ ਕਰਜ਼ਾ ਮੋੜਨ ਤੋਂ ਇਨਕਾਰ ਕਰ ਦਿੱਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment