ਅਨਿਲ ਕਪੂਰ ਬਣ ਕੇ ਸ਼ਿਲਪਾ ਸ਼ੈੱਟੀ ਨੇ ਮਾਧੁਰੀ ਦੀਕਸ਼ਿਤ ਨਾਲ ਕੀਤਾ ਅਜਿਹਾ ਡਾਂਸ, ਫੈਂਸ ਨੇ ਕਹਿ ਇਹ ਗੱਲ

TeamGlobalPunjab
3 Min Read

ਮੁੰਬਈ- ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਨਜ਼ਰ ਆਉਂਦੀ ਹੈ ਅਤੇ ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਨ ਲਈ ਕੁਝ ਪ੍ਰੇਰਣਾਦਾਇਕ ਪੋਸਟ ਸ਼ੇਅਰ ਕਰਦੀ ਹੈ। ਸ਼ਿਲਪਾ ਕਈ ਵਾਰ ਆਪਣੀ ਫਿਟਨੈੱਸ ਨਾਲ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਸ਼ਿਲਪਾ ਨੇ ਹੁਣ ਆਪਣੇ ਇੰਸਟਾਗ੍ਰਾਮ ‘ਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਧਕ ਧਕ ਗਰਲ ਮਾਧੁਰੀ ਦੀਕਸ਼ਿਤ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਸ਼ਿਲਪਾ ਦੇ ਇਸ ਲੇਟੈਸਟ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਿਆਰ ਦਿਖਾ ਰਹੇ ਹਨ। ਮਾਧੁਰੀ ਦੀਕਸ਼ਿਤ ਅਤੇ ਸ਼ਿਲਪਾ ਸ਼ੈੱਟੀ ਨੂੰ ਇੱਕੋ ਫਰੇਮ ਵਿੱਚ ਦੇਖਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਸ਼ਿਲਪਾ ਸ਼ੈੱਟੀ ਅਤੇ ਮਾਧੁਰੀ ਦੀਕਸ਼ਿਤ ਦਾ ਇਹ ਵੀਡੀਓ ਇੰਡੀਆਜ਼ ਗੌਟ ਟੇਲੇਂਟ ਪਲੇਟਫਾਰਮ ਦਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ਿਲਪਾ ਅਤੇ ਮਾਧੁਰੀ ਮਸ਼ਹੂਰ ਗੀਤ ‘ਕੇਹ ਦੋ ਕੀ ਤੁਮ ਹੋ ਮੇਰੀ ਵਰਨਾ’ ‘ਤੇ ਡਾਂਸ ਕਰ ਰਹੀਆਂ ਹਨ।

ਇਸ ਗੀਤ ਦੀ ਅਸਲੀ ਵੀਡੀਓ ‘ਚ ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਹਨ। ਅਜਿਹੇ ‘ਚ ਸ਼ਿਲਪਾ ਮਾਧੁਰੀ ਦੀਕਸ਼ਿਤ ਨਾਲ ਅਨਿਲ ਕਪੂਰ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਸ਼ਿਲਪਾ ਸ਼ੈੱਟੀ ਜਿਸ ਤਰ੍ਹਾਂ ਨਾਲ ਪੇਸ਼ਕਾਰੀ ਦੇ ਰਹੀ ਹੈ, ਉਸ ਨੂੰ ਦੇਖ ਕੇ ਲੋਕ ਉਸ ਦੀ ਤਾਰੀਫ਼ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੇ ਹਨ। ਵੀਡੀਓ ਨੂੰ ਕੁਝ ਹੀ ਘੰਟਿਆਂ ਵਿੱਚ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ, ‘ਕਿਨ੍ਹਾਂ ਵੀ ਸਮਾਂ ਬੀਤ ਜਾਵੇ, ਮਾਧੁਰੀ ਦੀਕਸ਼ਿਤ ਜੀ ਜਦੋਂ ਵੀ ਸਟੇਜ ‘ਤੇ ਆਉਂਦੀ ਹੈ, ਤਾਂ ਉਹ ਬੱਸ ਛਾਹ ਜਾਂਦੀ ਹੈ। ਕਿੰਨਾ ਖਾਸ ਪਲ ਸੀ ਇਹ।”

ਸ਼ਿਲਪਾ ਸ਼ੈੱਟੀ ਦੀ ਇਸ ਪੋਸਟ ‘ਤੇ ਕਮੈਂਟ ਕਰਦੇ ਹੋਏ ਇੱਕ ਵਿਅਕਤੀ ਨੇ ਲਿਖਿਆ, ”ਸ਼ਿਲਪਾ ਜੀ ਆਪ ਵੀ ਛਾਹ ਗਏ ਹੋ”, ਜਦਕਿ ਇੱਕ ਹੋਰ ਫੈਨ ਨੇ ਲਿਖਿਆ, ”ਮਾਧੁਰੀ ਬਾਲੀਵੁੱਡ ਦੀ ਰਾਣੀ ਹੈ”। ਇੱਕ ਪ੍ਰਸ਼ੰਸਕ ਨੇ ਚੁਟਕੀ ਲੈਂਦਿਆਂ ਲਿਖਿਆ, ”ਸ਼ਿਲਪਾ ਜੀ ਅੱਜ ਅਮਿਤਾਭ ਬੱਚਨ ਲੱਗ ਰਹੀ ਹੈ”। ਧਿਆਨ ਯੋਗ ਹੈ ਕਿ ਸ਼ਿਲਪਾ ਸ਼ੈੱਟੀ ਜਲਦ ਹੀ ਫਿਲਮ ‘ਸੁਖੀ’ ‘ਚ ਨਜ਼ਰ ਆਵੇਗੀ, ਜਿਸ ਦਾ ਪੋਸਟਰ ਉਸ ਨੇ ਹਾਲ ਹੀ ‘ਚ ਸ਼ੇਅਰ ਕੀਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment