ਭਾਰਤੀ-ਅਮਰੀਕੀ ਪਿਤਾ ਨੂੰ ਗੋਦ ਲਈ ਹੋਈ ਤਿੰਨ ਸਾਲਾ ਧੀ ਦੇ ਕਤਲ ਦੇ ਦੋਸ਼ ‘ਚ ਉਮਰਕੈਦ

TeamGlobalPunjab
2 Min Read

ਹਿਊਸਟਨ: ਇੱਕ ਭਾਰਤੀ ਅਮਰੀਕੀ ਵਿਅਕਤੀ ਨੂੰ ਗੋਦ ਲਈ ਹੋਈ ਆਪਣੀ ਤਿੰਨ ਸਾਲਾ ਬੱਚੀ ਦਾ ਕਤਲ ਕਰਨ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਬੱਚੀ ਦੀ ਮੌਤ ਸਾਲ 2017 ‘ਚ ਹੋਈ ਸੀ ਜਿਸ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਅਮਰੀਕੀ ਪ੍ਰਸ਼ਾਸਨ ਨੇ ਮੈਥਿਊਜ਼ ਆਪਣੀ ਧੀ ਨੂੰ ਸੱਟ ਮਾਰ ਕੇ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ ‘ਚ 12 ਮੈਂਬਰੀ ਜਿਊਰੀ ਨੇ ਬੁੱਧਵਾਰ ਦੁਪਹਿਰ ਤਕਰੀਬਨ 3 ਘੰਟੇ ਵਿਚਾਰ-ਵਟਾਂਦਰੇ ਮਗਰੋਂ ਮੈਥਿਊਜ਼ ਨੂੰ ਉਮਰਕੈਦ ਦੀ ਸਜ਼ਾ ਸੁਣਾਈ।
Sherin Mathews case
ਉਹ 30 ਸਾਲ ਦੀ ਕੈਦ ਦੇ ਬਾਅਦ ਪੈਰੋਲ ਲਈ ਅਪੀਲ ਕਰ ਸਕਦਾ ਹੈ। ਅਮਰੀਕੀ ਮੀਡੀਆ ਦੀਆਂ ਖਬਰਾਂ ‘ਚ ਕਿਹਾ ਗਿਆ ਹੈ ਕਿ ਜਦ ਜੱਜ ਮੈਥਿਊਜ ਨੂੰ ਸਜ਼ਾ ਸੁਣਾ ਰਹੇ ਸਨ ਤਾਂ ਉਹ ਜਿਊਰੀ ਦੇ ਮੈਂਬਰਾਂ ਜਾਂ ਜੱਜ ਵੱਲ ਨਾ ਦੇਖਦੇ ਹੋਏ ਸਾਹਮਣੇ ਦੇਖ ਰਿਹਾ ਸੀ।

ਬੱਚੀ ਸ਼ਿਰੀਨ ਨੂੰ ਮੈਥਿਊਜ ਅਤੇ ਉਸ ਦੀ ਪਤਨੀ ਸਿਨੀ ਮੈਥਿਊਜ ਨੇ 2016 ‘ਚ ਬਿਹਾਰ ਦੇ ਇਕ ਅਨਾਥ ਆਸ਼ਰਮ ‘ਚੋਂ ਗੋਦ ਲਿਆ ਸੀ। ਉੱਥੇ ਹੀ ਮੈਥਿਊਜ ਦੀ ਦਲੀਲ ਹੈ ਕਿ ਸ਼ਿਰੀਨ ਦੀ ਮੌਤ ਅਚਾਨਕ ਦੁੱਧ ਪੀਣ ਦੌਰਾਨ ਹੋਈ ਹੈ। ਉੱਥੇ ਹੀ ਕੋਰਟ ਦਾ ਕਹਿਣਾ ਹੈ ਕਿ ਇਹ ਹੋ ਹੀ ਨਹੀਂ ਸਕਦਾ ਕਿ ਬੱਚਿ ਦੁੱਧ ਪੀ ਰਹੀ ਹੋਵੇ ਤੇ ਉਸਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਹੋਵੇ। ਕੋਰਟ ਦਾ ਕਹਿਣਾ ਹੈ ਕਿ ਮੈਥਿਊਜ਼ ਝੂਠ ਬੋਲ ਰਿਹਾ ਹੈ। ਬੱਚੀ ਨੂੰ ਮਾਰਨ ਤੋਂ ਬਾਦ ਉਹ ਡਰ ਗਿਆ ਤੇ ਉਸਨੇ ਆਪੇ ਫੋਨ ਦੀ ਲੋਕੇਸ਼ਨ ਬਦਲ ਲਈ।
Sherin Mathews case
ਉਸਨੇ ਜਾਂਚ ਕਰਤਾਵਾਂ ਨੂੰ ਵੀ ਨਹੀਂ ਦੱਸਿਆ ਕਿ ਸ਼ਿਰੀਨ ਦਾ ਮ੍ਰਿਤਕ ਸਰੀਰ ਕਿੱਥੇ ਹੈ ਤੇ ਜਦੋਨ ਉਸ ਦੈ ਦੇਹ ਮਿਲੀ ਤਾ ਉਹ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ ਤੇ ਕੀੜਿਆਂ ਨੇ ਵੀ ਉਸਦੇ ਅੰਗ ਖਾ ਲਏ ਸਨ, ਜਿਸ ਕਾਰਨ ਡਾਕਟਰਾਂ ਨੂੰ ਪੋਸਟਮਾਰਮ ‘ਚ ਇਹ ਵੀ ਨਹੀਂ ਪਤਾ ਲਗ ਸਕਿਆ ਕਿ ਉਸ ਦੀ ਮੌਤ ਦਾ ਕਾਰਨ ਕੀ ਸੀ। ਉੱਥੇ ਹੀ ਮੈਥਿਊ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਤੇ ਉਹ ਸਿਰਫ ਇਸ ਲਈ ਦੋਸ਼ੀ ਹੈ ਕਿਉਂਕਿ ਉਸਨੇ 911 ਤੇ ਫੋਨ ਨਹੀਂ ਕੀਤਾ।

Share this Article
Leave a comment