ਸ਼ਹਿਨਾਜ਼ ਨੇ ਦੱਸੀ ਸੱਚਾਈ ਕਿ ਉਸ ਨੂੰ ਲੈ ਕੇ ਘਰ ਵਿੱਚ ਕਿਉਂ ਰਹਿੰਦਾ ਸੀ ਕਲੇਸ਼ ?

TeamGlobalPunjab
3 Min Read

ਸਲਮਾਨ ਦੇ ਸਾਹਮਣੇ ਵੀਕੈੰਡ ਕਾ ਵਾਰ ਵਿੱਚ ਪਹਿਲੀ ਵਾਰ ਸਿਧਾਰਥ ਤੇ ਸ਼ਹਿਨਾਜ਼ ਦੀ ਵੀ ਲੜਾਈ ਹੋ ਗਈ। ਕੁਝ ਦਿਨ ਪਹਿਲਾਂ ਤਾਂ ਦੋਨੋਂ ਚੰਗੇ ਦੋਸਤ ਸਨ ਪਰ ਜਦੋਂ ਤੋਂ ਸ਼ਹਿਨਾਜ਼ ਨੇ ਆਸਿਮ ਦੀ ਟੀਮ ਦਾ ਸਾਥ ਦੇਣਾ ਸ਼ੁਰੂ ਕੀਤਾ ਹੈ। ਉਦੋਂ ਤੋਂ ਸਿਧਾਰਥ ਨੇ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਨਾਲ ਹੀ ਦੋਵਾਂ ਦੇ ਵਿੱਚ ਟਾਸਕ ਦੌਰਾਨ ਬਹੁਤ ਲੜਾਈ ਹੋਈ ਤੇ ਲੜਾਈ ਦੌਰਾਨ ਸਿਧਾਰਥ ਨੇ ਸ਼ਹਿਨਾਜ਼ ਨੂੰ ਕਹਿ ਦਿੱਤਾ ਕਿ ਤੂੰ ਤਾਂ ਘਰ ਤੋਂ ਭੱਜੀ ਹੋਈ ਹੈ।

ਸ਼ਹਿਨਾਜ਼ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਿਸ ਤੋਂ ਬਾਅਦ ਉਹ ਬਹੁਤ ਰੋਈ ਵੀ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਦੱਸਿਆ ਕਿ ਉਹ ਘਰ ਤੋਂ ਕਿਉਂ ਚਲੇ ਗਈ ਸੀ।

ਸ਼ਹਿਨਾਜ਼ ਨੇ ਇਹ ਸਾਰੀ ਗੱਲਾਂ ਆਸਿਮ ਰਸ਼ਮੀ ਤੇ ਵਿਸ਼ਾਲ ਨਾਲ ਕੀਤੀਆਂ। ਵਿਸ਼ਾਲ ਨੇ ਸ਼ਹਿਨਾਜ਼ ਤੋਂ ਪੁੱਛਿਆ ਤੇਰੇ ਘਰ ਵਾਲਿਆਂ ਨੇ ਬੋਲਿਆ ਨਹੀਂ ਵਿਆਹ ਕਰਵਾਉਣ ਲਈ ? ਤਾਂ ਸ਼ਹਿਨਾਜ਼ ਨੇ ਕਿਹਾ ਬਹੁਤ ਵਾਰ ਹੋਇਆ ਹੈ ਪਰ ਮੈਂ ਆਪਣੇ ਸਟੈਂਡ ਤੇ ਖੜ੍ਹੀ ਰਹੀ ਆਂ ਮੈਂ ਨਹੀਂ ਕਰਵਾਇਆ ਵਿਆਹ।

ਉਸ ਨੇ ਦੱਸਿਆ ਕਿ ਜਦੋਂ ਮੈਂ ਇੰਡਸਟਰੀ ਵਿੱਚ ਆਈ ਤਾਂ ਕਿੰਨੀ ਦੇਰ ਮੇਰੇ ਪਾਪਾ ਮੈਨੂੰ ਸ਼ੂਟ ‘ਤੇ ਛੱਡਣ ਜਾਂਦੇ ਸਨ। ਉਸ ਤੋਂ ਬਾਅਦ ਮੈਂ ਘਰ ਵਾਲਿਆਂ ਨਾਲ ਅਜਿਹਾ ਕਟਆਫ ਕੀਤਾ ਕਿਉਂਕਿ ਉੱਥੇ ਰਹਿ ਕੇ ਮੈਨੂੰ ਬਹੁਤ ਮੁਸ਼ਕਿਲਾਂ ਆ ਰਹੀਆਂ ਸਨ, ਹਰ ਰੋਜ਼ ਸ਼ੂਟ ਤੇ ਜਾਣਾ ਕਦੇ ਕਿਸੇ ਨੂੰ ਮਨਾਉਣਾ ਪੈਂਦਾ ਸੀ ਕਿ ਪਾਪਾ ਮੈਨੂੰ ਛੱਡ ਆਓ। ਹਰ ਰੋਜ਼ ਮੇਰੇ ਘਰ ਕਲੇਸ਼ ਹੁੰਦਾ ਸੀ ਕਿ ਤੂੰ ਕਰ ਕੀ ਰਹੀ ਹੈ? ਛੱਡ ਦੇ ਇਹ ਕੰਮ ਉਧਰ ਮੈਂ ਕਮਿਟਮੈਂਟ ਕਰ ਦਿੱਤੀ ਸੀ ਤੇ ਮੇਰੇ ਘਰ ‘ਚ ਕਲੇਸ਼ ਹੁੰਦਾ ਸੀ ਕਿ ਛੱਡਣ ਕੌਣ ਜਾਊਗਾ।

- Advertisement -

ਪ੍ਰੋਡਕਸ਼ਨ ਵਾਲੇ ਇੱਥੇ ਨਹੀਂ ਆ ਸਕਦੇ ਨਾਂ ਪਿੰਡ ਵਿੱਚ ਚੰਡੀਗੜ੍ਹ ਵਿੱਚ ਸ਼ੂਟ ਹੈ। ਮੈਂ ਕਿਹਾ ਬਹੁਤ ਹੋ ਗਿਆ ਇਹ ਮੇਰਾ ਵਿਆਹ ਕਰਵਾ ਦੇਣਗੇ ਤੇ ਮੇਰੇ ਦਿਮਾਗ ਵਿੱਚ ਉਹੀ ਬੈਠਾ ਹੋਇਆ ਹੈ ਕਿ ਅੈਕਟਿੰਗ ਲਾਈਨ ਵਿੱਚ ਜਾਣਾ ਹੈ। ਫਿਰ ਮੈਂ ਅਜਿਹਾ ਭੱਜੀ ਵਾਪਸ ਨਹੀਂ ਆਈ 3 – 4 ਸਾਲ ਤੱਕ। ਪਰ ਬਾਅਦ ਵਿੱਚ ਮੇਰੇ ਘਰ ਵਾਲੇ ਬਹੁਤ ਖ਼ੁਸ਼ ਸਨ ਉਹ ਕਹਿੰਦੇ ਸਨ ਕਿ ਸਾਨੂੰ ਲੋਕ ਆਕੇ ਪੁੱਛਦੇ ਨੇ ਕਿ ਇਹ ਤੁਹਾਡੀ ਹੀ ਧੀ ਹੈ। ਤੂੰ ਸਾਡਾ ਨਾਮ ਬਣਾਇਆ ਹੈ ਫਿਰ ਉਸ ਦਿਨ ਤੋਂ ਮੈਂ ਆਪਣੇ ਘਰ ਵਾਲਿਆਂ ਨਾਲ ਦੁਬਾਰਾ ਕਨੈਕਟਿਡ ਹੋਈ।

ਸ਼ਹਿਨਾਜ ਦੀ ਇਹ ਕਲਿੱਪ ਵੂਟ ‘ਤੇ unseen undekha ‘ਤੇ ਹੈ।

Share this Article
Leave a comment