ਨਵੀਂ ਦਿੱਲੀ : ਅਦਾਕਾਰ ਸਿਧਾਰਥ ਸ਼ੁਕਲਾ ਦੇ ਅਚਾਨਕ ਦੇਹਾਂਤ ਨਾਲ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਜਿੱਥੇ ਸਿਧਾਰਥ ਦੇ ਪਰਿਵਾਰ ਦੀ ਵੀ ਰੋ-ਰੋ ਕੇ ਮਾੜੀ ਹਾਲਤ ਹੋਈ ਹੈ, ਉੱਥੇ ਹੀ ਉਨ੍ਹਾਂ ਦੀ ਖਾਸ ਦੋਸਤ ਸ਼ਹਿਨਾਜ਼ ਗਿੱਲ ਦੀ ਹਾਲਤ ਵੀ ਕੁੱਝ ਠੀਕ ਨਹੀਂ ਹੈ। ਸਿਧਾਰਥ, ਸ਼ਹਿਨਾਜ਼ ਦੇ ਨਾਲ-ਨਾਲ ਉਸਦੇ ਭਰਾ ਸ਼ਹਿਬਾਜ਼ ਦੇ ਵੀ ਕਾਫੀ ਕਰੀਬ ਸਨ।
ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਅਤੇ ਸਿਧਾਰਥ ਦੇ ਫੋਟੋਜ਼ ਅਤੇ ਵੀਡੀਓਜ਼ ਸ਼ੇਅਰ ਹੋ ਰਹੇ ਹਨ। ਫੈਨਜ਼ ਆਪਣੇ ਫੇਵਰੇਟ ਸਟਾਰਸ ਦੇ ਇਸ ਹਾਲ ’ਤੇ ਦੁਖੀ ਹਨ। ਉਥੇ ਹੀ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਬਦੇਸ਼ਾ ਨੇ ਕੁਝ ਅਜਿਹਾ ਕੀਤਾ, ਜਿਸਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਸਿਧਾਰਥ ਦੇ ਜਾਣ ਤੋਂ ਬਾਅਦ ਤੋਂ ਹੀ ਸ਼ਹਿਬਾਜ਼ ਸੋਸ਼ਲ ਮੀਡੀਆ ’ਤੇ ਲਗਾਤਾਰ ਇਮੋਸ਼ਨਲ ਪੋਸਟ ਕਰ ਰਹੇ ਹਨ। ਹੁਣ 16 ਦਿਨ ਬਾਅਦ ਸ਼ਹਿਬਾਜ਼ ਨੇ ਆਪਣੇ ਪਿਆਰੇ ਦੋਸਤ ਦੀ ਯਾਦ ’ਚ ਆਪਣੇ ਹੱਥਾਂ ’ਤੇ ਸਿਧਾਰਥ ਦੇ ਫੇਸ ਦਾ ਟੈਟੂ ਬਣਵਾਇਆ। ਸ਼ਹਿਬਾਜ਼ ਨੇ ਆਪਣੇ ਇਸ ਟੈਟੂ ਹੇਠ ਸ਼ਹਿਨਾਜ਼ ਦਾ ਨਾਮ ਵੀ ਲਿਖਵਾਇਆ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਇਹ ਯਾਦਾਂ ਸਾਡੇ ਨਾਲ ਹਮੇਸ਼ਾ ਰਹਿਣਗੀਆਂ, ਤੁਸੀਂ ਮੇਰੀਆਂ ਯਾਦਾਂ ’ਚ ਹਮੇਸ਼ਾ ਜ਼ਿੰਦਾ ਰਹੋਗੇ।’
View this post on Instagram