ਪੰਜਾਬੀ ਲਘੂ ਫਿਲਮ ‘ਬਸੇਰਾ’ ਜਲਦੀ ਰਿਲੀਜ਼ ਹੋਵੇਗੀ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ) :ਪੂਰਨ ਬਚਨਾ ਸਿਨਮਾ (ਪੀ.ਬੀ.ਸਿਨਮਾ) ਪ੍ਰੋਡਕਸ਼ਨ ਹਾਊਸ, ਚੰਡੀਗੜ੍ਹ ਦੀ ਪਲੇਠੀ ਲਘੂ ਪੰਜਾਬੀ ਫ਼ਿਲਮ ‘ਬਸੇਰਾ” ਬਹੁਤ ਜਲਦੀ ਰਿਲੀਜ਼ ਹੋਵੇਗੀ।ਫ਼ਿਲਮ ਨੂੰ ਸੋਸ਼ਲ ਮੀਡੀਆ ਪਲੇਟ ਫਾਰਮਜ਼ ਜਿਵੇਂ ਯੂ ਟਿਊਬ, ਫੇਸ ਬੁੱਕ ਤੇ ਇਨਸਟਾਗਰਾਮ ਉੱਪਰ ਰਿਲੀਜ ਕੀਤਾ ਜਾਵੇਗਾ। ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਗੋਵਰਧਨ ਗੱਬੀ ਨੇ। ਨਿਰਦੇਸ਼ਨ ਦਿੱਤਾ ਹੈ ਉਭਰਦੇ ਨੌਜਵਾਨ ਨਿਰਦੇਸ਼ਕ ਵਿਸ਼ਾਲ ਦੱਤ (ਰਾਏ ਮਲਹੋਤਰਾ) ਨੇ। ਫਿਲਮ ਦਾ ਪਲੇਠਾ ਪੋਸਟਰ ਰਿਲੀਜ ਕਰਨ ਮੌਕੇ ਗੋਵਰਧਨ ਗੱਬੀ ਨੇ ਦੱਸਿਆ ਕਿ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਅਹਿਮ ਪਹਿਲੂ ਨਾਲ ਸਬੰਧਿਤ ਇਹ ਫਿਲਮ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਵਿੱਚ ਸਹਾਇਕ ਹੋਵੇਗੀ। ਲਗਪਗ ਪੰਦਰਾਂ ਮਿੰਟ ਦੀ ਲੰਬਾਈ ਵਾਲੀ ਫ਼ਿਲਮ ਵਿੱਚ ਕਮਲੇਸ਼ ਸ਼ਰਮਾ, ਗੋਵਰਧਨ ਗੱਬੀ, ਰਾਜ ਕੌਸ਼ਲ, ਡਾ. ਸਰਵਣ ਕੌਸ਼ਲ, ਮਨੀਸ਼ਾ ਤੇ ਗੈਰੀ ਕੌਸ਼ਲ ਨੇ ਅਦਾਕਰੀ ਕੀਤੀ ਹੈ।

ਵਿਸ਼ਾਲ ਦੱਤ ਨੇ ਦੱਸਿਆ ਕਿ ਬਸੇਰਾ ਫ਼ਿਲਮ ਦਾ ਲਗਪਗ ਨੱਬੇ ਫੀਸਦੀ ਕੰਮ ਮੁਕੰਮਲ ਹੋ ਚੁਕਾ ਹੈ ਤੇ ਉਹ ਭਵਿਖ ਵਿੱਚ ਉਹ ਹੋਰ ਲਘੂ ਤੇ ਫੀਚਰ ਫ਼ਿਲਮਾਂ ਦਾ ਨਿਰਮਾਣ ਕਰਨ ਦੀ ਯੋਜਣਾ ਬਣਾ ਰਹੇ ਹਨ।

Share this Article
Leave a comment