ਫਿਰ ਬਿੱਗ ਬੌਸ ‘ਚ ਕਦਮ ਰੱਖੇਗੀ ਸ਼ਹਿਨਾਜ਼ ਗਿੱਲ, ਸਿਧਾਰਥ ਲਈ ਕਰੇਗੀ ਇਹ ਕੰਮ 

TeamGlobalPunjab
2 Min Read

ਨਵੀਂ ਦਿੱਲੀ- ਸਿਧਾਰਥ ਸ਼ੁਕਲਾ ਦੀ ਮੌਤ ਨੇ ਕਈ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸ਼ਹਿਨਾਜ਼ ਗਿੱਲ ਨੇ ਤਾਂ ਕਾਫੀ ਸਮੇਂ ਤੱਕ ਖੁਦ ਨੂੰ ਘਰ ‘ਚ ਬੰਦ ਕਰ ਲਿਆ ਸੀ ਅਤੇ ਬੜੀ ਮੁਸ਼ਕਲ ਨਾਲ ਉਹ ਦੁਨੀਆ ਦੇ ਸਾਹਮਣੇ ਆਈ ਸੀ। ਇੱਕ ਵਾਰ ਫਿਰ ਸ਼ਹਿਨਾਜ਼ ਉੱਥੇ ਕਦਮ ਰੱਖਣ ਜਾ ਰਹੀ ਹੈ, ਜਿੱਥੇ ਉਸ ਦੀ ਕਹਾਣੀ ਸਿਧਾਰਥ ਨਾਲ ਸ਼ੁਰੂ ਹੋਈ ਸੀ। ਜੀ ਹਾਂ, ਉਹ ਇੱਕ ਵਾਰ ਫਿਰ ਬਿੱਗ ਬੌਸ ਵਿੱਚ ਕਦਮ ਰੱਖਣ ਜਾ ਰਹੀ ਹੈ।

ਨਿਰਮਾਤਾਵਾਂ ਨੇ ‘ਬਿੱਗ ਬੌਸ 15’ ਦੇ ਫਿਨਾਲੇ ਨੂੰ ਖਾਸ ਬਣਾਉਣ ਲਈ ਪੂਰੀ ਤਿਆਰੀ ਕਰ ਲਈ ਹੈ। ਸ਼ਹਿਨਾਜ਼ ਗਿੱਲ, ਜਿਸ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਿਹਾ ਜਾਂਦਾ ਹੈ, ਬਿੱਗ ਬੌਸ 15 ਦੇ ਫਿਨਾਲੇ ਵਿੱਚ ਐਂਟਰੀ ਕਰਨ ਜਾ ਰਹੀ ਹੈ। ਸ਼ਹਿਨਾਜ਼ ਗਿੱਲ ਇਸ ਸ਼ੋਅ ਦੇ ਫਿਨਾਲੇ ‘ਤੇ ਵਿਸ਼ੇਸ਼ ਕੰਮ ਲਈ ਆਵੇਗੀ। ਸ਼ਹਿਨਾਜ਼ ਗਿੱਲ ਲਈ, ਇਹ ਸ਼ੋਅ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਇੱਥੇ ਉਹ ਪਹਿਲੀ ਵਾਰ ਸਿਧਾਰਥ ਸ਼ੁਕਲਾ ਨੂੰ ਮਿਲੀ ਸੀ। ਇਸ ਸ਼ੋਅ ਰਾਹੀਂ ਸ਼ਹਿਨਾਜ਼ ਗਿੱਲ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਜਾ ਰਹੀ ਹੈ। ਅਜਿਹੇ ‘ਚ ਇਹ ਸਾਫ ਹੈ ਕਿ ਬਿੱਗ ਬੌਸ 15 ਦੇ ਫਿਨਾਲੇ ‘ਤੇ ਸਾਰਿਆਂ ਦੀਆਂ ਅੱਖਾਂ ਨਮ ਹੋਣ ਵਾਲੀਆਂ ਹਨ।

ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਨੇ ਬਿੱਗ ਬੌਸ 13 ਵਿੱਚ ਹਿੱਸਾ ਲਿਆ ਸੀ ਅਤੇ ਇਸ ਸੀਜ਼ਨ ਦੌਰਾਨ ਹੀ ਦੋਵੇਂ ਪਹਿਲੀ ਵਾਰ ਮਿਲੇ ਸਨ। ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ। ਸ਼ੋਅ ਖਤਮ ਹੋਣ ਤੋਂ ਬਾਅਦ ਵੀ ਦਰਸ਼ਕਾਂ ਦਾ ਇਹ ਪਿਆਰ ਖਤਮ ਨਹੀਂ ਹੋਇਆ, ਸਗੋਂ ਹੋਰ ਵੀ ਵਧਦਾ ਗਿਆ।

- Advertisement -

ਪ੍ਰਸ਼ੰਸਕਾਂ ਨੇ ਦੋਵਾਂ ਦਾ ਨਾਂ #Sidnaaz ਰੱਖਿਆ ਹੈ ਅਤੇ ਹੁਣ ਸ਼ਹਿਨਾਜ਼ ਗਿੱਲ ਇਨ੍ਹਾਂ ਪ੍ਰਸ਼ੰਸਕਾਂ ਦੇ ਸਾਹਮਣੇ ਆ ਕੇ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੁੱਖ ਤੋਂ ਉਭਰਨ ਲਈ ਉਸ ਨੂੰ ਕਈ ਮਹੀਨੇ ਲੱਗ ਗਏ। ਪ੍ਰਸ਼ੰਸਕਾਂ ਦੇ ਪਿਆਰ ਨੇ ਉਸ ਨੂੰ ਦੁਬਾਰਾ ਵਾਪਸ ਆਉਣ ਦੀ ਹਿੰਮਤ ਦਿੱਤੀ ਹੈ।

Share this Article
Leave a comment