ਨਿਊਜ਼ ਡੈਸਕ: ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਇੱਕ ਨਵਾਂ ਸ਼ੋਅ ਸ਼ੁਰੂ ਕੀਤਾ ਹੈ, ਜਿਸ ਦਾ ਨਾਮ ਹੈ ‘ਸ਼ੇਪ ਆਫ ਯੂ’। ਇਸ ਸ਼ੋਅ ਰਾਹੀਂ ਸ਼ਿਲਪਾ ਕਈ ਬਾਲੀਵੁੱਡ ਸਟਾਰਸ ਨੂੰ ਗੈਸਟ ਵਜੋਂ ਬੁਲਾਵੇਗੀ ਅਤੇ ਉਨ੍ਹਾਂ ਨਾਲ ਫਿਟਨੈੱਸ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਮੈਂਟਲ ਹੈਲਥ ਨੂੰ ਲੈ ਕੇ ਗੱਲ ਕਰੇਗੀ। ਸ਼ੋਅ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿੱਚ ਵਿਖਾਇਆ ਗਿਆ ਹੈ ਕਿ ਇਸ ਵਿੱਚ ਜੌਹਨ ਅਬ੍ਰਾਹਿਮ, ਜੈਕਲੀਨ ਫਰਨਾਂਡਿਸ, ਸ਼ਮਿਤਾ ਸ਼ੈੱਟੀ, ਮਸਾਬਾ ਗੁਪਤਾ ਅਤੇ ਸ਼ਹਿਨਾਜ਼ ਗਿੱਲ ਵੀ ਆਵੇਗੀ। ਸ਼ਿਲਪਾ ਸਭ ਦੇ ਨਾਲ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਗੱਲ ਕਰੇਗੀ।
ਇਸ ਸ਼ੋਅ ਦੇ ਪ੍ਰੋਮੋ ਵਿੱਚ ਸਾਰੇ ਸਿਤਾਰਿਆਂ ਨੇ ਕੁਝ ਨਾਂ ਕੁਝ ਮਜ਼ੇਦਾਰ ਅਤੇ ਦਿਲਚਸਪ ਗੱਲਾਂ ਕੀਤੀਆਂ, ਪਰ ਪ੍ਰੋਮੋ ਵਿੱਚ ਸ਼ਹਿਨਾਜ਼ ਨੇ ਜੋ ਸਿੱਧਾਰਥ ਸ਼ੁਕਲਾ ਨੂੰ ਲੈ ਕੇ ਗੱਲ ਕੀਤੀ, ਫੈਨਜ਼ ਦਾ ਧਿਆਨ ਉਸ ਨੇ ਹੀ ਖਿੱਚਿਆ। ਸ਼ਹਿਨਾਜ਼ ਪਹਿਲਾਂ ਕਹਿੰਦੀ ਹੈ ਕਿ ਠੁਮਕੇ ਦੇ ਨਾਲ ਆਪਣਾ ਫਿਗਰ ਫਲਾਂਟ ਕਰੋ ਤੇ ਜੇਕਰ ਅਸੀ ਠੁਮਕੇ ਨਾਂ ਮਾਰੇ ਤਾਂ ਉਹ ਫਿਗਰ ਕਿਸ ਕੰਮ ਦਾ।
ਸ਼ਿਲਪਾ ਫਿਰ ਸ਼ਹਿਨਾਜ਼ ਨਾਲ ਮੈਂਟਲ ਹੈਲਥ ਨੂੰ ਲੈ ਕੇ ਵੀ ਗੱਲ ਕਰਦੀ ਹੈ। ਸ਼ਹਿਨਾਜ਼ , ਸ਼ਿਲਪਾ ਨਾਲ ਗੱਲ ਕਰਦੇ ਹੋਏ ਇਹ ਵੀ ਕਹਿੰਦੀ ਹੈ, ਸਿੱਧਾਰਥ ਮੈਨੂੰ ਹਮੇਸ਼ਾ ਹੱਸਦੇ ਹੋਏ ਵੇਖਣਾ ਚਾਹੁੰਦਾ ਸੀ।
- Advertisement -
View this post on Instagram
ਦੱਸ ਦਈਏ ਕਿ ਸਿੱਧਾਰਥ ਦਾ 2 ਸਤੰਬਰ ਨੂੰ ਅਚਨਚੇਤ ਦੇਹਾਂਤ ਹੋ ਗਿਆ ਸੀ। ਸਿੱਧਾਰਥ ਦੇ ਦੇਹਾਂਤ ਤੋਂ ਬਾਅਦ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਸੀ। ਉਸ ਨੇ ਲੰਬੇ ਸਮੇਂ ਲਈ ਜਨਤਕ ਥਾਵਾਂ ਅਤੇ ਕੰਮ ਤੋਂ ਵੀ ਦੂਰ ਬਣਾ ਲਈ ਸੀ, ਪਰ ਫਿਰ ਹੌਲੀ-ਹੌਲੀ ਸ਼ਹਿਨਾਜ਼ ਨੇ ਖੁਦ ਨੂੰ ਸੰਭਾਲਿਆ ਅਤੇ ਕੰਮ ‘ਤੇ ਵਾਪਸੀ ਕੀਤੀ।