ਸ਼ਤਰੂਘਨ ਸਿਨਹਾ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ, BJP ਨੇ ਕੱਸਿਆ ਤੰਜ ਕਿਹਾ – ਛੱਠ ‘ਤੇ ਵੀ ਬਿਹਾਰੀ ਬਾਬੂ ਗਾਇਬ

Rajneet Kaur
4 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਅਤੇ ਤ੍ਰਿਣਮੂਲ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਦੇ ‘ਲਾਪਤਾ’ ਹੋਣ ਦੇ ਪੋਸਟ ਚਿਪਕਾਏ ਜਾ ਰਹੇ ਹਨ। ਸ਼ਤਰੂਘਨ ਸਿਨਹਾ ਆਸਨਸੋਲ ਦੱਖਣੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਬਿਹਾਰੀਆਂ ਦੇ ਸਭ ਤੋਂ ਵੱਡੇ ਤਿਉਹਾਰ ਛਠ ਪੂਜਾ ‘ਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਪੂਰੇ ਸ਼ਹਿਰ ਵਿੱਚ ਪੋਸਟਰ ਲਗਾਏ ਗਏ ਹਨ। ਇਹ ਪੋਸਟਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿਨਹਾ ਦੇ ਲਾਪਤਾ ਹੋਣ ਦੇ ਪੋਸਟਰ ਹਰ ਗਲੀ ਚੌਰਾਹੇ ‘ਤੇ ਲਗਾਏ ਗਏ ਹਨ। ਉਨ੍ਹਾਂ ਪੋਸਟਰਾਂ ‘ਚ ਲਿਖਿਆ ਹੈ ਕਿ ਬਿਹਾਰੀਆਂ ਦੇ ਸਭ ਤੋਂ ਵੱਡੇ ਤਿਉਹਾਰ ‘ਤੇ ਬਿਹਾਰੀ ਬਾਬੂ ਗਾਇਬ ਹਨ। ਇਹ ਪੋਸਟਰ ਸਭ ਤੋਂ ਪਹਿਲਾਂ ਕੁਲਟੀ ਸਟੇਸ਼ਨ ਰੋਡ ਇਲਾਕੇ ਵਿੱਚ ਸਾਹਮਣੇ ਆਇਆ ਸੀ।

ਰਾਤੋ-ਰਾਤ ਲਗਾਏ ਗਏ ਇਨ੍ਹਾਂ ਪੋਸਟਰਾਂ ਨੂੰ ਲੈ ਕੇ ਭਾਜਪਾ ਨੇ ਸਿਨਹਾ ‘ਤੇ ਹਮਲਾ ਕੀਤਾ ਹੈ ਤਾਂ ਤ੍ਰਿਣਮੂਲ ਕਾਂਗਰਸ ਬਚਾਅ ‘ਤੇ ਆ ਗਈ ਹੈ। ਤ੍ਰਿਣਮੂਲ ਕਾਂਗਰਸ ਦੇ ਸੂਬਾ ਸਕੱਤਰ ਵੀ ਸ਼ਿਵਦਾਸਨ ਦਾਸੂ ਨੇ ਕਿਹਾ ਕਿ ਸ਼ਤਰੂਘਨ ਸਿਨਹਾ ਛਠ ਤਿਉਹਾਰ ਦੇ ਮੌਕੇ ‘ਤੇ ਆਪਣੇ ਸੰਸਦੀ ਖੇਤਰ ‘ਚ ਲੋਕਾਂ ਦੇ ਵਿਚਕਾਰ ਹੋਣਗੇ। ਉਨ੍ਹਾਂ ਦੇ ਦਫ਼ਤਰ ਵੱਲੋਂ ਇਲਾਕੇ ਦੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਹ ਹਰ ਮਹੀਨੇ ਦੋ ਵਾਰ ਇਲਾਕੇ ਦੇ ਲੋਕਾਂ ਦਾ ਹਾਲ ਚਾਲ ਜਾਣਨ ਲਈ ਆਉਂਦੇ ਹਨ।ਇਸ ਵਾਰ ਵੀ ਛਠ ਤਿਉਹਾਰ ਤੋਂ ਪਹਿਲਾਂ 29 ਅਕਤੂਬਰ ਨੂੰ ਆ ਰਿਹਾ ਹੈ। ਤ੍ਰਿਣਮੂਲ ਦੇ ਕੌਂਸਲਰ ਸਲੀਮ ਅੰਸਾਰੀ ਨੇ ਪੋਸਟਰ ਦੇ ਪਿੱਛੇ ਭਾਜਪਾ ਨੂੰ ਦੱਸਿਆ ਹੈ। ਭਾਜਪਾ ਨੇਤਾ ਅਮਿਤ ਗਰਾਈ ਨੇ ਕਿਹਾ, ਉਨ੍ਹਾਂ ਨੂੰ ਬਿਹਾਰੀਬਾਬੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪਰ ਉਹ ਛਠ ਪੂਜਾ ਤੋਂ ਠੀਕ ਪਹਿਲਾਂ ਆਪਣੇ ਸੰਸਦੀ ਖੇਤਰ ਤੋਂ ਲਾਪਤਾ ਹਨ।

ਬਿਹਾਰ ਛੱਡ ਕੇ ਸ਼ਤਰੂਘਨ ਸਿਨਹਾ ਨੇ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਉਪ ਚੋਣ ਲੜੀ ਸੀ। ਇਹ ਚੋਣ ਛੇ ਮਹੀਨੇ ਪਹਿਲਾਂ ਹੋਈ ਸੀ ਅਤੇ ਉਨ੍ਹਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਨੂੰ 3 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।

ਇਸ ‘ਤੇ “ਬਿਹਾਰੀ ਸਮਾਜ” ਦੇ ਨਾਂ ‘ਤੇ ਦਸਤਖਤ ਕੀਤੇ ਗਏ ਸਨ। ਆਸਨਸੋਲ ਲਾਪਤਾ ਦੇ ਕਾਲੇ ਅਤੇ ਚਿੱਟੇ ਪੋਸਟਰਾਂ ਨਾਲ ਭਰ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਪੋਸਟਰ ਨੂੰ ਲੈ ਕੇ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਮ ਲੋਕ ਇਸ ਗੱਲ ਦਾ ਆਨੰਦ ਮਾਣ ਰਹੇ ਹਨ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਲਿਖਿਆ ਗਿਆ ਹੈ।

- Advertisement -

ਆਸਨਸੋਲ ਸਾਊਥ ਬ੍ਰਾਂਚ ਦੀ ਪੁਲਿਸ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਦੇ ਨਾਂ ‘ਤੇ ਪੋਸਟਰ ਹਟਾਉਣ ਦਾ ਕੰਮ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਪੋਸਟਰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਪੋਸਟਰ ਲੱਗਣ ਦੀ ਖ਼ਬਰ ਸਵੇਰੇ ਮਿਲੀ ਸੀ। ਪਤਾ ਲੱਗਾ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਪੂਰੇ ਸ਼ਹਿਰ ਵਿਚ ਪੋਸਟਰ ਲਗਾ ਦਿੱਤੇ ਹਨ। ਇਸ ਦੇ ਨਾਲ ਹੀ ਪੁਲਿਸ ਉਨ੍ਹਾਂ ਨੂੰ ਹਟਾਉਣ ਦਾ ਕੰਮ ਕਰ ਰਹੀ ਹੈ। ਇਸ ਮਾਮਲੇ ਵਿੱਚ ਸ਼ਾਮਲ ਲੋਕ ਕੌਣ ਹਨ? ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੀ ਯਤਨ ਕੀਤੇ ਜਾ ਰਹੇ ਹਨ। ਤ੍ਰਿਣਮੂਲ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਭਾਜਪਾ ਵੱਲ ਇਸ਼ਾਰਾ ਕਰ ਰਹੀ ਹੈ। ਪੁਲਿਸ ਇਸ ਮਾਮਲੇ ‘ਤੇ ਕਾਰਵਾਈ ਕਰ ਰਹੀ ਹੈ ਕਿ ਇਹ ਪੋਸਟਰ ਕਿਸ ਨੇ ਲਗਾਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment