Saturday , August 17 2019
Home / ਮਨੋਰੰਜਨ / ਪੰਜਾਬੀ ਗਾਇਕ ਸ਼ੈਰੀ ਮਾਨ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਤਾ ਜੀ ਦਾ ਹੋਇਆ ਦਿਹਾਂਤ
sherry maan mother died

ਪੰਜਾਬੀ ਗਾਇਕ ਸ਼ੈਰੀ ਮਾਨ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਤਾ ਜੀ ਦਾ ਹੋਇਆ ਦਿਹਾਂਤ

ਚੰਡੀਗੜ੍ਹ: ਪੰਜਾਬੀ ਗਾਇਕ ਸ਼ੈਰੀ ਮਾਨ ਦੀ ਮਾਤਾ ਜੀ ਦਾ ਲੰਬੇ ਸਮੇਂ ਤੋਂ ਬਿਮਾਰ ਰਹਿਣ ਤੋਂ ਬਾਅਦ ਦਿਹਾਂਤ ਹੋ ਗਿਆ ਹੈ ਜਿਸ ਦੀ ਜਾਣਕਾਰੀ ਸ਼ੈਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ। ਸ਼ੈਰੀ ਨੇ ਆਪਣੀ ਮਾਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਲਿਖੀ, ਅਲਵਿਦਾ ਮਾਂ…ਹੋਰ ਕੁਝ ਨਹੀਂ ਕਹਿਣ ਨੂੰ ਬਸ… ਤੂੰ ਮਰ ਕੇ ਵੀ ਮੇਰੀ ਫਿਕਰ ਕਰਨੀ ਹੈ ਪਰ ਮੈਂ ਤੇਰਾ ਸਿਆਣਾ ਪੁੱਤ ਬਣਨ ਦੀ ਕੋਸ਼ਿਸ਼ ਕਰਾਂਗਾ।

ਦੱਸ ਦੇਈਏ ਲੰਬੇ ਸਮੇਂ ਤੋਂ ਬਿਮਾਰੀ ਦੀ ਚਲਦਿਆਂ ਸ਼ੈਰੀ ਦੀ ਮਾਤਾ ਜੀ ਹਸਪਤਾਲ ਦਾਖਲ ਸਨ। ਜਿਸਦੀ ਜਾਣਕਾਰੀ ਵੀ ਸ਼ੈਰੀ ਮਾਨ ਨੇ ਪੋਸਟ ਕਰਕੇ ਦਿੱਤੀ ਸੀ। ਇਸ ‘ਚ ਸ਼ੈਰੀ ਨੇ ਲਿਖਿਆ ਸੀ ਕਿ ਜਿਹੜਾ ਵੀ ਦੋਸਤ ਮਿਲਦਾ ਹੈ ਤਾਂ ਉਹ ਇਹੀ ਪੁੱਛਦਾ ਹੈ ਕਿ ਮੈਂ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਐਕਟਿਵ ਕਿਉਂ ਨਹੀਂ ਹੁੰਦਾ। ਉਸ ਦਾ ਕਾਰਨ ਇਹ ਹੈ ਕਿ ਮਾਂ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਹੈ ਤੇ ਹਸਪਤਾਲ ‘ਚ ਹੈ।

ਸ਼ੈਰੀ ਮਾਨ ਨੇ ਅੱਗੇ ਲਿਖਦਿਆਂ ਕਿਹਾ ਮੇਰੀ ਮਾਂ ਨੇ ਹੀ ਮੈਨੂੰ ਇੱਥੇ ਤੱਕ ਪਹੁੰਚਾਇਆ ਹੈ ਪਰ ਜਦੋਂ ਉਸ ਦੀ ਆਪ ਸੁਖੀ ਹੋਣ ਦੀ ਵਾਰੀ ਆਈ…ਖੈਰ ਮੇਰੀ ਬੇਨਤੀ ਹੈ ਸਭ ਨੂੰ ਕਿ ਮੇਰੀ ਮਾਂ ਲਈ ਦੁਆਵਾਂ ਕਰਿਓ…ਮਾਂ ਮੈਂ ਜਲਦੀ ਆ ਰਿਹਾ ਹਾਂ ਤੇਰੇ ਕੋਲ ਤੇ ਤੂੰ ਅੱਗੇ ਵੀ ਕਦੇ ਹੌਸਲਾ ਨਹੀਂ ਹਾਰਿਆ, ਹੁਣ ਵੀ ਨਾ ਹਾਰੀਂ, ਤੂੰ ਠੀਕ ਹੋ ਜਾਣਾ…ਤੂੰ ਬਹੁਤ ਕੁਝ ਦੇਖਣਾ ਅਜੇ…ਬਾਬਾ ਤੈਨੂੰ ਚੜ੍ਹਦੀ ਕਲਾ ‘ਚ ਰੱਖੇ।”

Check Also

ਪਾਕਿਸਤਾਨ ਜਾ ਕੇ ਮੀਕਾ ਸਿੰਘ ਨੇ ਗਾਇਆ ਗੀਤ, ਵੀਡੀਓ ਦੇਖ ਭੜਕੇ ਲੋਕ

ਕਰਾਚੀ: ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਮੀਕਾ ਸਿੰਘ ਇੱਕ ਬਾਰ ਫਿਰ ਵਿਵਾਦਾਂ ‘ਚ ਘਿਰ …

Leave a Reply

Your email address will not be published. Required fields are marked *