ਭੁੱਖਮਰੀ ਦੀ ਕਗਾਰ ‘ਤੇ ਪਾਕਿਸਤਾਨ, IMF ਨੇ ਵੀ ਮੋੜਿਆ ਮੂੰਹ

Prabhjot Kaur
2 Min Read

ਇਸਲਾਮਾਬਾਦ: ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਜਲਦ ਤੋਂ ਜਲਦ ਮਦਦ ਦੀ ਜ਼ਰੂਰਤ ਹੈ। ਜਿੱਥੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਲੀ ਕੇਕਿਯਾਂਗ ਤੋਂ ਮਦਦ ਮੰਗ ਰਹੇ ਹਨ, ਉੱਥੇ ਹੀ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਇਸ ਸਮੇਂ ਸਾਊਦੀ ਅਰਬ ਵਿੱਚ ਰੱਖਿਆ ਮੰਤਰੀ ਨਾਲ ਮੁਲਾਕਾਤ ਵਿੱਚ ਰੁੱਝੇ ਹੋਏ ਹਨ। ਦੇਸ਼ ਦੀਆਂ ਸਰਕਾਰਾਂ ਵਿਦੇਸ਼ੀ ਮਦਦ ਲੈਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈਆਂ ਹਨ।

ਹੁਣ ਤੱਕ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਸਿਰਫ ਅੱਧਾ ਫੰਡ ਹੀ ਮਿਲਿਆ ਹੈ, ਜਦਕਿ ਦੁਨੀਆ ਜਾਣਦੀ ਹੈ ਕਿ ਉਸ ਨੂੰ ਆਈਐਮਐਫ ਨਾਲ ਡੀਲ ਕਰਨ ਵਿੱਚ ਕਿੰਨੀ ਮੁਸ਼ਕਲ ਆਈ ਸੀ। IMF ਦੇ ਵਫ਼ਦ ਨੇ ਦੇਸ਼ ਦੇ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਜਨਵਰੀ ਨੂੰ ਜੇਨੇਵਾ ‘ਚ ਹੋ ਰਹੇ ਇਕ ਪ੍ਰੋਗਰਾਮ ਦੌਰਾਨ ਹੋਈ। ਪਾਕਿਸਤਾਨ IMF ਤੋਂ ਬੇਲਆਊਟ ਪੈਕੇਜ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਪਾਕਿਸਤਾਨ ਨੇ IMF ਤੋਂ 6 ਅਰਬ ਡਾਲਰ ਦੀ ਮਦਦ ਮੰਗੀ ਸੀ। ਅਜੇ ਤੱਕ ਇਸ ਮਦਦ ‘ਚ 1.1 ਬਿਲੀਅਨ ਡਾਲਰ ਮਨਜ਼ੂਰ ਨਹੀਂ ਹੋਏ ਹਨ। ਇਹ ਰਕਮ ਨਵੰਬਰ ਵਿੱਚ ਹੀ ਮਿਲ ਜਾਣੀ ਸੀ।

ਸ਼ੁੱਕਰਵਾਰ ਨੂੰ, ਪੀਐਮ ਸ਼ਾਹਬਾਜ਼ ਨੇ ਆਈਐਮਐਫ ਮੁਖੀ ਕ੍ਰਿਸਟੀਨਾ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਸ਼ਾਹਬਾਜ਼ ਨੇ ਇਸ ਸਹਾਇਤਾ ਰਾਸ਼ੀ ਨੂੰ ਜਲਦੀ ਤੋਂ ਜਲਦੀ ਜਾਰੀ ਕਰਨ ਦੀ ਮੰਗ ਕੀਤੀ ਸੀ। IMF ਵਲੋਂ ਨੌਂਵਾ ਰੀਵਿਊ ਹਾਲੇ ਬਾਕੀ ਹੈ ਅਤੇ ਉਸ ਤੋਂ ਬਾਅਦ ਹੀ ਪਾਕਿਸਤਾਨ ਨੂੰ ਮਦਦ ਮਿਲ ਸਕਦੀ ਹੈ। ਇਸ ਮਦਦ ਤੋਂ ਬਾਅਦ ਹੀ ਅੰਤਰਰਾਸ਼ਟਰੀ ਫੰਡਿੰਗ ਦਾ ਰਾਹ ਖੁੱਲ੍ਹੇਗਾ।

Share this Article
Leave a comment