ਚੰਡੀਗੜ੍ਹ: ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ‘ਤੇ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਉਨ੍ਹਾਂ ਦਾ ਮੈਡੀਕਲ ਕਰਵਾਉਣ ਲਈ ਡੀਐਮਸੀ ਹਸਪਤਾਲ ਪਹੁੰਚੀ। ਪਰ ਉਹ ਹਸਪਤਾਲ ਵਿੱਚ ਵੀ ਕੁਝ ਨਹੀਂ ਖਾ ਰਹੇ। ਉਨ੍ਹਾਂ ਦੀ ਨਜ਼ਰਬੰਦੀ ਤੋਂ ਬਾਅਦ ਹੁਣ ਕਿਸਾਨ ਆਗੂ ਤੇ ਸਾਬਕਾ ਫ਼ੌਜੀ ਸੁਖਜੀਤ ਸਿੰਘ ਹਰਦੋ ਝੰਡੇ ਖਨੌਰੀ ਸਰਹੱਦ ’ਤੇ ਮਰ.ਨ ਵਰਤ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਇਸ ਮਰਨ ਵਰਤ ਦੌਰਾਨ ਉਨ੍ਹਾਂ ਦੀ ਮੌ.ਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਲਾ.ਸ਼ ਇੱਥੇ ਹੀ ਰਹੇਗੀ ਅਤੇ ਕੋਈ ਹੋਰ ਕਿਸਾਨ ਮਰ.ਨ ਵਰਤ ’ਤੇ ਬੈਠ ਜਾਵੇਗਾ। ਇਸ ਦੌਰਾਨ ਕਿਸਾਨਾਂ ਨੇ ਖਨੌਰੀ ਸਰਹੱਦ ’ਤੇ ਪਹੁੰਚ ਕੇ ਪ੍ਰਦਰਸ਼ਨ ਵੀ ਕੀਤਾ।
ਇਸ ਦੇ ਨਾਲ ਹੀ ਹਰਿਆਣਾ ਅਤੇ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ‘ਚ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਸ਼ੰਭੂ ਸਰਹੱਦ ਦਾ 4 ਫੁੱਟ ਖੇਤਰ ਖੋਲ੍ਹਿਆ ਜਾਵੇਗਾ, ਤਾਂ ਜੋ ਕਿਸਾਨ ਬਿਨਾਂ ਟਰੈਕਟਰ-ਟਰਾਲੀਆਂ ਦੇ ਅੱਗੇ ਵਧ ਸਕਣ। ਹਾਲਾਂਕਿ ਅਜੇ ਤੱਕ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।
ਡੱਲੇਵਾਲ ਦੀ ਹਿਰਾਸਤ ‘ਤੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਇਹ ਸੰਵਿਧਾਨ ਦਿਵਸ ‘ਤੇ ਸੰਵਿਧਾਨ ਦਾ ਕਤ.ਲ ਹੈ। ਹਮਾਇਤ ‘ਚ ਖਨੌਰੀ ਸਰਹੱਦੀ ਮੋਰਚੇ ‘ਤੇ ਪਹੁੰਚ ਰਿਹਾ ਹਾਂ। ਪੂਨੀਆ ਨੇ ਕਿਹਾ ਕਿ ਜਿਹੜਾ ਕਿਸਾਨ ਨਹੀਂ ਹੈ, ਉਹ ਵੀ ਅਨਾਜ ਖਾਂਦਾ ਹੈ। ਇਹ ਕਿਸਾਨ ਹੀ ਹੈ ਜੋ ਸਾਰਿਆਂ ਦਾ ਢਿੱਡ ਭਰ ਰਿਹਾ ਹੈ। ਸ਼ੋਸ਼ਲ ਮੀਡੀਆ ‘ਤੇ ਕਿਸਾਨਾਂ ਵਿਰੁੱਧ ਬਕਵਾਸ ਕਰਨ ਵਾਲੇ ਵੀ ਕਿਸਾਨਾਂ ਵੱਲੋਂ ਉਗਾਏ ਦਾਣੇ ਖਾਂਦੇ ਹਨ।ਜਿਸ ਦਿਨ ਕਿਸਾਨ ਅਨਾਜ ਉਗਾਉਣਾ ਬੰਦ ਕਰ ਦੇਣਗੇ, ਹਰ ਕੋਈ ਭੁੱਖਾ ਮਰ ਜਾਵੇਗਾ। ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਅਜਿਹਾ ਮਾਹੌਲ ਹੈ ਕਿ ਜਿਹੜਾ ਵੀ ਆਪਣੀ ਆਵਾਜ਼ ਉਠਾਉਂਦਾ ਹੈ, ਭਾਵੇਂ ਉਹ ਕਿਸਾਨ ਹੋਵੇ, ਨੌਜਵਾਨ ਹੋਵੇ ਜਾਂ ਪਹਿਲਵਾਨ, ਉਸ ਨੂੰ ਘਸੀਟਿਆ ਅਤੇ ਕੁੱਟਿਆ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।