ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲੇ ਦੀ ਹੋਈ ਪੁਸ਼ਟੀ

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 32 ਸਥਿਤ ਜੀਐੱਮਸੀਐੱਚ ‘ਚ ਭਰਤੀ ਕੋਰੋਨਾ ਦੀ ਇੱਕ ਸ਼ੱਕੀ ਮਰੀਜ਼ ‘ਚ ਬੁੱਧਵਾਰ ਰਾਤ ਵਾਇਰਸ ਦੀ ਪੁਸ਼ਟੀ ਹੋਈ ਹੈ। ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤਾਂ ਇਹ ਪਹਿਲਾਂ ਮਾਮਲਾ ਹੈ।

ਸਿਹਤ ਵਿਭਾਗ ਦੇ ਅਨੁਸਾਰ ਪੀਜੀਆਈ ਤੇ ਵਾਇਰਲੋਜੀ ਡਿਪਾਰਟਮੈਂਟ ‘ਚ ਹੋਈ ਜਾਂਚ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਚੰਡੀਗੜ੍ਹ ਵਾਸੀ 23 ਸਾਲਾ ਮਹਿਲਾ ਐਤਵਾਰ ਸਵੇਰੇ ਇੰਗਲੈਂਡ ਤੋਂ ਪਰਤੀ ਭਰਤੀ ਸੀ। ਸਰਦੀ ਜ਼ੁਕਾਮ ਦੀ ਸ਼ਿਕਾਇਤ ‘ਤੇ ਉਸ ਨੂੰ ਜੀਐਮਸੀਐਚ ‘ਚ ਭਰਤੀ ਕਰਵਾਇਆ ਗਿਆ ਸੀ ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਉੱਥੇ ਹੀ ਜੀਐਮਸੀਐਚ 16 ਵਿੱਚ ਭਰਤੀ ਦੋ ਸ਼ੱਕੀਆਂ ਦੀ ਰਿਪੋਰਟ ਬੁੱਧਵਾਰ ਸ਼ਾਮ ਨਿਗੇਟਿਵ ਆਉਣ ਨਾਲ ਸਿਹਤ ਵਿਭਾਗ ਨੇ ਰਾਹਤ ਦਾ ਸਾਹ ਲਿਆ।

ਡਾਕਟਰਾਂ ਦੇ ਅਨੁਸਾਰ ਦੋਵਾਂ ਨੂੰ ਮੰਗਲਵਾਰ ਦੇਰ ਰਾਤ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਦੋਨਾਂ ਦੇ ਸੈਂਪਲ ਜਾਂਚ ਲਈ ਪੀਜੀਆਈ ਸਥਿਤ ਲੈਬ ਵਿੱਚ ਹੀ ਭੇਜਿਆ ਗਿਆ ਸੀ। ਇੱਕ ਸ਼ੱਕੀ ਬਜ਼ੁਰਗ ਮਹਿਲਾ ਦਿੱਲੀ ਤੋਂ ਯਾਤਰਾ ਕਰਕੇ ਚੰਡੀਗੜ੍ਹ ਪਹੁੰਚੀ ਸੀ।

- Advertisement -

ਉੱਥੇ ਹੀ, ਦੂਜੀ ਸ਼ੱਕੀ ਮਹਿਲਾ ਸ਼ਾਰਜਹਾਂ ਤੋਂ ਪਰਤੀ ਸੀ। ਦੋਵਾਂ ਨੂੰ ਸਰਦੀ ਜ਼ੁਖਾਮ ਹੋ ਰਿਹਾ ਸੀ। ਇਸ ਤੋਂ ਬਾਅਦ ਦੋਵਾਂ ਨੂੰ ਹੀ ਜੀਐਮਸੀਐਚ 16 ਵਿੱਚ ਭਰਤੀ ਕਰਾਇਆ ਗਿਆ ਸੀ। ਦੇਰ ਸ਼ਾਮ ਰਿਪੋਰਟ ਆਉਣ ਤੋਂ ਬਾਅਦ ਦੋਵੇਂ ਸ਼ੱਕੀਆਂ ਨੂੰ ਘਰ ਭੇਜ ਦਿੱਤਾ ਗਿਆ।

Share this Article
Leave a comment