ਆਸਟ੍ਰੇਲੀਆ ਨੇ ਸਕੂਲਾਂ ‘ਚ ‘ਕਿਰਪਾਨ’ ’ਤੇ ਲਾਈ ਪਾਬੰਦੀ, ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਲਿਆ ਗਿਆ ਫੈਸਲਾ

TeamGlobalPunjab
1 Min Read

ਸਿਡਨੀ: ਆਸਟਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਇੱਕ ਸਕੂਲ ‘ਚ 14 ਸਾਲਾ ਵਿਦਿਆਰਥੀ ਵੱਲੋਂ ਕਥਿਤ ਤੌਰ ’ਤੇ ਕਿਰਪਾਨ (ਸੀਰੀ ਸਾਹਿਬ) ਨਾਲ ਦੂਜੇ ਵਿਦਿਆਰਥੀ ਨੂੰ ਜ਼ਖਮੀ ਕਰਨ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਹੈ। ਨਿਊ ਸਾਊਥ ਵੇਲਸ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਸਕੂਲਾਂ ‘ਚ ਲੈ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਸਟ੍ਰੇਲੀਆ ‘ਚ ਕੀਤੇ ਗਏ ਇਸ ਐਲਾਨ ਨਾਲ ਸਿੱਖ ਭਾਈਚਾਰੇ ‘ਚ ਰੋਸ ਹੈ।

ਰਿਪੋਰਟਾਂ ਮੁਤਾਬਕ 6 ਮਈ ਨੂੰ ਸਿਡਨੀ ਦੇ ਗਲੈਨਵੁਡ ਹਾਈ ਸਕੂਲ ‘ਚ ਇੱਕ 14 ਸਾਲ ਦੇ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਹੀ ਹਮਲਾ ਕਰਨ ਵਾਲੇ 14 ਸਾਲਾ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਫਿਲਹਾਲ ਉਹ ਜ਼ਮਾਨਤ ’ਤੇ ਹੈ।

ਸਿੱਖਿਆ ਮੰਤਰੀ ਸਾਰਾਹ ਮਿਸ਼ੇਲ ਨੇ ਇਸ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਸਿੱਖਿਆ ਵਿਭਾਗ ਸਕੂਲਾਂ ਦੇ ਵਿਦਿਆਰਥੀਆਂ, ਸਟਾਫ ਅਤੇ ਯਾਤਰੀਆਂ ਨੂੰ ਸਕੂਲ ਦੇ ਮੈਦਾਨਾਂ ‘ਤੇ ਧਾਰਮਿਕ ਉਦੇਸ਼ ਲਈ ਚਾਕੂ ਲਿਜਾਣ ‘ਤੇ ਪਾਬੰਦੀ ਲਗਾਉਣ ਬਾਰੇ ਸਲਾਹ ਜਾਰੀ ਕਰੇਗਾ, ਜੋ ਕਿ ਬੁੱਧਵਾਰ ਤੋਂ ਲਾਗੂ ਹੋਵੇਗੀ। ਉਹਨਾਂ ਨੇ ਕਿਹਾ,“ਐਨ.ਐਸ.ਡਬਲਊ. ਦੇ ਪਬਲਿਕ ਸਕੂਲਾਂ  ‘ਚ ਵਿਦਿਆਰਥੀਆਂ ਅਤੇ ਸਟਾਫ ਦੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।

Share this Article
Leave a comment