ਸੈਕਰਾਮੈਂਟੋ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭਾਰਤੀ ਮੂਲ ਦੀ ਅਮਰੀਕੀ ਔਰਤ ਸ਼ਾਲਿਨਾ ਕੁਮਾਰ ਦੀ ਸੰਘੀ ਜੱਜ ਵਜੋਂ ਕੀਤੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ਼ਾਲਿਨਾ ਮਿਸ਼ੀਗਨ ਦੇ ਪੂਰਬੀ ਜਿਲ੍ਹੇ ਦੀ ਜ਼ਿਲ੍ਹਾ ਅਦਾਲਤ ‘ਚ ਜੱਜ ਵਜੋਂ ਸੇਵਾਵਾਂ ਨਿਭਾਵੇਗੀ।
ਅਮਰੀਕੀ ਸੈਨੇਟਰ ਡੈਬੀ ਸਟਾਬੇਨੋਅ ਤੇ ਗੈਰੀ ਪੀਟਰਜ਼ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਸ਼ਾਲਿਨਾ ਕੁਮਾਰ ਪਹਿਲੀ ਭਾਰਤੀ ਮੂਲ ਦੀ ਅਮਰੀਕਨ ਔਰਤ ਹੈ ਜੋ ਮਿਸ਼ੀਗਨ ‘ਚ ਸੰਘੀ ਜੱਜ ਵਜੋਂ ਨਿਯੁਕਤ ਹੋਈ ਹੈ।
ਸੈਨੇਟਰਾਂ ਨੇ ਕਿਹਾ ਹੈ ਕਿ ਕੁਮਾਰ ਓਕਲੈਂਡ ਕਾਊਂਟੀ ਵਿਚ ਸਿਕਸਥ ਸਰਕਟ ਕੋਰਟ ਦੀ ਸਤਿਕਾਰਤ ਮੁੱਖ ਜੱਜ ਹੈ ਤੇ ਅਸੀਂ ਜਾਣਦੇ ਹਾਂ ਕਿ ਉਹ ਇਕ ਸੰਘੀ ਜੱਜ ਵਜੋਂ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਨੂੰ ਜਾਰੀ ਰਖੇਗੀ।