ਕੀ ਸਿਧਾਰਥ ਦੀ ਮੌਤ ਤੋਂ ਬਾਅਦ ਵਿਆਹ ਕਰਨ ਜਾ ਰਹੀ ਹੈ ਸ਼ਹਿਨਾਜ਼? ਵਾਇਰਲ ਹੋਈ ਵੀਡੀਓ

TeamGlobalPunjab
4 Min Read

ਨਵੀਂ ਦਿੱਲੀ- ਅਦਾਕਾਰ ਸਿਧਾਰਥ ਸ਼ੁਕਲਾ ਨੂੰ ਕੌਣ ਨਹੀਂ ਜਾਣਦਾ। ਉਸਦੀ ਮੌਤ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਸਦੀ ਖਾਸ ਦੋਸਤ ਸ਼ਹਿਨਾਜ਼ ਗਿੱਲ ਨੇ ਆਪਣੇ ਆਪ ਨੂੰ ਕਈ ਦਿਨਾਂ ਲਈ ਘਰ ਵਿੱਚ ਨਜ਼ਰਬੰਦ ਕਰ ਲਿਆ ਸੀ। ਪਰ ਹੁਣ ਸ਼ਹਿਨਾਜ਼ ਫਿਰ ਤੋਂ ਆਪਣੀ ਆਮ ਜ਼ਿੰਦਗੀ ‘ਚ ਵਾਪਸੀ ਕਰ ਰਹੀ ਹੈ ਅਤੇ ਹੌਲੀ-ਹੌਲੀ ਪ੍ਰਸ਼ੰਸਕਾਂ ਨਾਲ ਜੁੜ ਰਹੀ ਹੈ। ਇਸ ਦੌਰਾਨ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਇੱਕ ਦੁਲਹਨ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ। (Shahnaz going to get married after Siddharth’s death? Video that went viral)

ਸਿਧਾਰਥ ਅਤੇ ਸ਼ਹਿਨਾਜ਼ ਪਹਿਲੀ ਵਾਰ ਮਸ਼ਹੂਰ ਸ਼ੋਅ ‘ਬਿੱਗ ਬੌਸ 13’ ‘ਚ ਮਿਲੇ ਸਨ। ਜਿਸ ਤੋਂ ਬਾਅਦ ਦੋਹਾਂ ਵਿਚਾਲੇ ਦੋਸਤੀ ਹੋ ਗਈ ਅਤੇ ਇਸ ਖਾਸ ਦੋਸਤੀ ਦੀ ਚਰਚਾ ਹਰ ਪਾਸੇ ਹੋਣ ਲੱਗੀ। ਪਰ ਬਹੁਤ ਹੀ ਘੱਟ ਸਮੇਂ ਵਿੱਚ ਸਿਧਾਰਥ ਨੇ ਸ਼ਹਿਨਾਜ਼ ਦਾ ਸਾਥ ਛੱਡ ਦਿੱਤਾ। ਅਦਾਕਾਰਾ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਸ਼ਹਿਨਾਜ਼ ਨੇ ਮਿਲਣਾ-ਜੁਲਣਾ ਬੰਦ ਕਰ ਦਿੱਤਾ ਸੀ। ਕੁਝ ਦਿਨ ਬੀਤਣ ਤੋਂ ਬਾਅਦ, ਅਦਾਕਾਰਾ ਨੇ ਆਪਣੇ ਆਪ ਨੂੰ ਸੰਭਾਲ ਲਿਆ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਉਹ ਦੁਲਹਨ ਦੇ ਪਹਿਰਾਵੇ ‘ਚ ਨਜ਼ਰ ਆ ਰਹੀ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ।(Shahnaz going to get married after Siddharth’s death? Video that went viral)

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸ਼ਹਿਨਾਜ਼ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਹੋਇਆ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਕੇ ਕਾਫੀ ਹੈਰਾਨ ਹਨ। ਅਦਾਕਾਰਾ ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ ਨੂੰ ਲੈ ਕੇ ਜਿੱਥੇ ਕੁਝ ਲੋਕ ਉਨ੍ਹਾਂ ਦੇ ਵਿਆਹ ਦੇ ਕਿਆਸ ਲਗਾ ਰਹੇ ਹਨ। ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਤਸਵੀਰ ਉਸ ਦੇ ਕਿਸੇ ਫੋਟੋਸ਼ੂਟ ਦੀ ਹੈ।(Shahnaz going to get married after Siddharth’s death? Video that went viral)

- Advertisement -

ਦੱਸਣਯੋਗ ਹੈ ਕਿ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਕੋਈ ਨਾ ਕੋਈ ਵਧੀਆ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ। ਪ੍ਰਸ਼ੰਸਕ ਅਦਾਕਾਰਾ ਦੀ ਪੋਸਟ ‘ਤੇ ਜ਼ਬਰਦਸਤ ਲਾਈਕ ਅਤੇ ਕਮੈਂਟ ਕਰ ਰਹੇ ਹਨ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਹੁਣ ਖੁਦ ਨੂੰ ਸੰਭਾਲਦੀ ਨਜ਼ਰ ਆ ਰਹੀ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਤਰ੍ਹਾਂ ਦੁਬਾਰਾ ਦੇਖ ਕੇ ਕਾਫੀ ਖੁਸ਼ ਹਨ।(Shahnaz going to get married after Siddharth’s death? Video that went viral)

ਸ਼ਹਿਨਾਜ਼ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਪਿਛਲੇ ਸਾਲ ਫਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਸ਼ਹਿਨਾਜ਼ ਗਿੱਲ ਨੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਲੋਕਾਂ ਨੇ ਉਨ੍ਹਾਂ ਦੀ ਫਿਲਮ ਨੂੰ ਕਾਫੀ ਪਸੰਦ ਕੀਤਾ ਸੀ। ਇਸ ਫਿਲਮ ਵਿੱਚ ਸ਼ਹਿਨਾਜ਼ ਗਿੱਲ ਨੇ ਦਿਲਜੀਤ ਦੀ ਪਤਨੀ ਸਵੀਟੀ ਦਾ ਕਿਰਦਾਰ ਨਿਭਾਇਆ ਹੈ। ਜੋ ਆਪਣੇ ਬੱਚੇ ਅਤੇ ਪਤੀ ਨੂੰ ਛੱਡ ਕੇ ਆਪਣੇ ਸੁਪਨੇ ਵੱਲ ਭੱਜਦੀ ਹੈ। ਲੋਕਾਂ ਨੇ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ। ਇਸ ਤੋਂ ਇਲਾਵਾ ਅਦਾਕਾਰਾ ਦਾ ਇੱਕ ਗੀਤ ‘ਤੂੰ ਯੇਹੀਂ ਹੈ’ ਰਿਲੀਜ਼ ਹੋਇਆ। ਉਨ੍ਹਾਂ ਦਾ ਇਹ ਗੀਤ ਉਨ੍ਹਾਂ ਦੇ ਪਿਆਰ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਸੀ। ਉਨ੍ਹਾਂ ਦਾ ਇਹ ਗੀਤ ਵੀ ਯੂਟਿਊਬ ‘ਤੇ ਆਉਂਦੇ ਹੀ ਕਾਫੀ ਵਾਇਰਲ ਹੋ ਗਿਆ ਸੀ।(Shahnaz going to get married after Siddharth’s death? Video that went viral)

ਇਹ ਵੀ ਪੜ੍ਹੋ: ਬਜ਼ੁਰਗ ਮਾਤਾ ਨੇ ਭਗਵੰਤ ਮਾਨ ਦੇ ਸਿਰ ’ਤੇ ਹੱਥ ਰੱਖ ਦਿੱਤੀਆਂ ਅਸੀਸਾਂ, ਭਾਵੁਕ ਵੀਡੀਓ

Share this Article
Leave a comment