ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਨੂੰ ਮਿਲੀ ਜ਼ਮਾਨਤ

TeamGlobalPunjab
2 Min Read

ਮੁੰਬਈ : ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਟੀ. ਵੀ. ਅਦਾਕਾਰ ਪਰਲ ਵੀ ਪੁਰੀ ਨੂੰ ਜ਼ਮਾਨਤ ਮਿਲ ਗਈ ਹੈ। ਪਰਲ ਵੀ ਪੁਰੀ ਨੂੰ ਪੁਲਿਸ ਨੇ 4 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰਲ ਦੇ ਵਕੀਲ ਜਿਤੇਸ਼ ਅਗਰਵਾਲ ਵਲੋਂ ਅਦਾਕਾਰ ਦੀ ਬੇਲ ਦੀ ਪੁਸ਼ਟੀ ਕੀਤੀ ਗਈ ਹੈ।

ਗ੍ਰਿਫ਼ਤਾਰ ਹੋਣ ਤੋਂ ਬਾਅਦ 5 ਜੂਨ ਨੂੰ ਪਰਲ ਵੀ ਪੁਰੀ ਨੂੰ ਵਸਈ ਕੋਰਟ ’ਚ ਪੇਸ਼ ਕੀਤਾ ਗਿਆ ਸੀ, ਜਿਥੇ ਉਸ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਸੀ। ਕੋਰਟ ਨੇ ਪਰਲ ਵੀ ਪੁਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਿਆ ਸੀ। ਇਸ ਤੋਂ ਬਾਅਦ 11 ਜੂਨ ਨੂੰ ਪਰਲ ਦੀ ਜ਼ਮਾਨਤ ਅਰਜ਼ੀ ਨੂੰ ਕੋਰਟ ਨੇ ਮੁੜ ਤੋਂ ਖਾਰਜ ਕਰ ਦਿੱਤਾ ਸੀ।

ਪਰਲ ਟੀ. ਵੀ. ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਅਦਾਕਾਰ ਬਹੁਤ ਸਾਰੇ ਟੀਵੀ ਸੀਰੀਅਲ ਜਿਵੇਂ ਕਿ ਬੇਪਨਾਹ ਪਿਆਰ, ਬ੍ਰਹਮਾਰਕਸ਼ਸ 2 ਅਤੇ ਨਾਗਿਨ 3 ਵਿਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2013 ਵਿੱਚ ਕੀਤੀ ਸੀ।

ਪਰਲ ’ਤੇ ਜਬਰ-ਜ਼ਿਨਾਹ ਵਰਗਾ ਗੰਭੀਰ ਦੋਸ਼ ਲੱਗਣ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਤੇ ਨਜ਼ਦੀਕੀ ਸਾਥੀ ਹੈਰਾਨ ਹੋ ਗਏ ਤੇ ਮੁਹਿੰਮ ਸ਼ੁਰੂ ਕਰ ਕੇ ਪਰਲ ਲਈ ਇਨਸਾਫ ਮੰਗਿਆ ਸੀ। ਪਰਲ ਦੇ ਸਮਰਥਨ ਵਿੱਚ ਏਕਤਾ ਕਪੂਰ, ਦਿਵਿਆ ਖੋਸਲਾ, ਨੀਆ ਸ਼ਰਮਾ ਅਤੇ ਹਿਨਾ ਖਾਨ ਵਰਗੀਆਂ ਅਦਾਕਾਰਾ ਆ ਚੁੱਕੀਆਂ ਹਨ। ਇਥੋਂ ਤੱਕ ਕਿ ਬੱਚੀ ਦੀ ਮਾਂ ਨੇ ਵੀ ਪਰਲ ਦਾ ਸਮਰਥਨ ਕਰਦੇ ਹੋਏ ਅਦਾਕਾਰ ਨੂੰ ਨਿਰਦੋਸ਼ ਦੱਸਿਆ ਹੈ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਪਤੀ ਬੱਚੀ ਦੀ ਕਸਟਡੀ ਲਈ ਇਸ ਤਰ੍ਹਾਂ ਦੇ ਇਲਜ਼ਾਮ ਲਗਾ ਰਿਹਾ ਹੈ।

- Advertisement -

Share this Article
Leave a comment