ਆਖਰੀ ਬਿਆਨ : ਸ਼ਹੀਦ ਸ. ਊਧਮ ਸਿੰਘ ਨੇ ਜੱਜ ਨੂੰ ਗੁੱਸੇ ਵਿੱਚ ਕਿਹਾ …

TeamGlobalPunjab
14 Min Read

ਆਖਰੀ ਬਿਆਨ : ਸ਼ਹੀਦ ਸ. ਊਧਮ ਸਿੰਘ ਨੇ ਜੱਜ ਨੂੰ ਗੁੱਸੇ ਵਿੱਚ ਕਿਹਾ…

*ਡਾ. ਗੁਰਦੇਵ ਸਿੰਘ

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,

ਜਿੰਨੇ ਦੇਸ਼ ਦੀ ਸੇਵਾ ਪੈਰ ਪਾਇਆ, ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ( ਸ਼ਹੀਦ ਕਰਤਾਰ ਸਿੰਘ ਸਰਾਭਾ)

ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੇ ਖਾਸ ਕਰ ਸਿੱਖਾਂ ਨੇ ਦੇਸ਼ ਕੌਮ ਲਈ ਹਮੇਸ਼ਾਂ ਮੁਹਰੇ ਹੋ ਕੇ ਜਾਨਾਂ ਵਾਰੀਆਂ ਹਨ। ਭਾਰਤ ਨੂੰ ਅਜ਼ਾਦ ਕਰਾਉਣ ਵਿੱਚ ਸਭ ਤੋਂ ਵੱਧ ਫਾਂਸੀ ਦੇ ਰੱਸੇ ਸਿੱਖਾਂ ਨੇ ਹੀ ਚੁੰਮੇ ਹਨ। ਦੇਸ਼ ਦੀ ਆਜ਼ਾਦੀ ਲਈ ਜੋ ਸੂਰਮੇ ਫਾਂਸੀ ਦੇ ਤਖਤੇ ਤੇ ਲਟਕੇ ਨੇ ਉਨ੍ਹਾਂ ਵਿੱਚੋਂ ਸ. ਊਧਮ ਸਿੰਘ ਜੀ ਇੱਕ ਹਨ ਜਿਸ ਨੇ ਅੱਜ ਤੋਂ ਲਗਭਗ 81 ਸਾਲ ਪਹਿਲਾਂ ਇੰਗਲੈਡ ਦੀ ਧਰਤੀ ’ਤੇ ਇਤਿਹਾਸ ਸਿਰਜ ਕੇ ਫਾਂਸੀ ਨੂੰ ਖਿੜੇ ਮੱਥੇ ਸਵੀਕਾਰ ਕੀਤਾ।

- Advertisement -

ਗੱਲ 13 ਅਪ੍ਰੈਲ 1919 ਈਸਵੀ ਦੀ ਹੈ ਜਦੋਂ ਮਾਇਕਲ ਓਡਵਾਇਰ ਦੇ ਹੁਕਮਾਂ ਉੱਤੇ ਜਨਰਲ ਡਾਇਰ ਨੇ ਜਲ੍ਹਿਆ ਵਾਲੇ ਬਾਗ ਵਿੱਚ ਜੁੜੇ ਭਾਰੀ ਇਕੱਠ ’ਤੇ ਤਾਬੜਤੋੜ ਗੋਲੀਆਂ ਦਾ ਮੀਂਹ ਵਰਾ ਦਿੱਤਾ ਤੇ ਦੇਖਦੇ ਹੀ ਦੇਖਦੇ ਸੈਂਕੜੇ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 19 ਕੁ ਸਾਲਾਂ ਦੇ ਨੌਜਵਾਨ ਸ. ਊਧਮ ਸਿੰਘ ਨੇ ਇਸ ਦਰਦਨਾਕ ਸਾਕੇ ਨੂੰ ਅੱਖੀਂ ਤਕਿਆ। ਇਸ ਭਇਆਨਕ ਮੰਜਰ ਨੂੰ ਉਸ ਨੂੰ ਅੰਦਰੋਂ ਝੰਝੋੜ ਕੇ ਰੱਖ ਦਿੱਤਾ। ਇਹ ਸਭ ਦੇਖ ਉਸ ਦਾ ਖੂਨ ਖੌਲ ਰਿਹਾ ਸੀ ਗੁੱਸੇ ਤੇ ਵੈਰਾਗ ਨਾਲ ਭਰੇ ਸ. ਊਧਮ ਸਿੰਘ ਨੇ ਪ੍ਰਣ ਕੀਤਾ ਕਿ ਦੋਸ਼ੀਆਂ ਨੂੰ ਅਜਿਹੀ ਸਜਾ ਦੇਵਾਂਗਾ ਜਿਸ ਦੀਆਂ ਰਹਿੰਦੀ ਦੁਨੀਆਂ ਤਕ ਗੱਲਾਂ ਹੋਣਗੀਆਂ।

26 ਦਸੰਬਰ 1899 ਈਸਵੀ ਵਿੱਚ ਸੁਨਾਮ ਦੀ ਧਰਤੀ ’ਤੇ ਜਨਮੇ ਸ. ਊਧਮ ਸਿੰਘ ਦੇ ਸਿਰ ਤੋਂ ਛੋਟੀ ਉਮਰੇ ਹੀ ਮਾਤਾ ਪਿਤਾ ਦਾ ਸਾਇਆ ਉਠ ਗਿਆ। ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿੱਚ ਹੀ ਸਾਰਾ ਬਚਪਨ ਲੰਘਿਆ ਤੇ ਜਵਾਨ ਹੋਏ। ਜਲਿਆਂ ਵਾਲੇ ਬਾਗ ਦੀ ਘਟਨਾ ਤੋਂ ਬਾਅਦ ਸ. ਊਧਮ ਸਿੰਘ ਦਾ ਇਕ ਹੀ ੳਦੇਸ਼ ਸੀ, ਉਹ ਸੀ ਉਸ ਘਟਨਾ ਦਾ ਬਦਲਾ ਲੈਣਾ। ਉਹ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ, ਸੁਬਾਸ਼ ਚੰਦਰ ਬੋਸ ਆਦਿ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਆਇਆ ਤੇ ਉਸ ਨੇ ਸਿੰਘਾਪੁਰ, ਜਰਮਨ, ਸਵਿਟਜ਼ਰਲੈਂਡ ਤੇ ਅਮਰੀਕਾ ਆਦਿ ਦੇਸ਼ਾਂ ਵਿੱਚ ਆਪਣੇ ਦੇਸ਼ ਦੀ ਆਜ਼ਾਦੀ ਹਿਤ ਪ੍ਰਚਾਰ ਵੀ ਕੀਤਾ। 1927 ਈਸਵੀ ਵਿੱਚ ਪੰਜ ਸਾਲ ਦੀ ਜੇਲ ਵੀ ਕੱਟੀ। ਉਸ ਤੋਂ ਬਾਅਦ ਕਿਸੇ ਨਾ ਕਿਸੇ ਤਰੀਕੇ ਇੰਗਲੈਂਡ ਪਹੁੰਚ ਗਿਆ। ਉੱਥੇ ਪਹੁੰਚ ਕੇ ਸ. ਊਧਮ ਸਿੰਘ ਨੇ ਆਪਣੀ ਜ਼ਿੰਦਗੀ ਦੇ ਇੱਕੋ ਇੱਕ ਮਕਸਦ ਨੂੰ ਪੂਰਾ ਕਰਨ ਲਈ ਸਰਗਰਮੀ ਤੇਜ ਕਰ ਦਿੱਤੀ ਤੇ ਸਹੀ ਸਮੇਂ ਦੀ ਉਡੀਕ ਕਰਨ ਲੱਗਿਆ।

ਅੰਤ 13 ਮਾਰਚ 1940 ਨੂੰ ਉਹ ਦਿਨ ਆ ਹੀ ਗਿਆ ਜਦੋਂ ਜਲ੍ਹਿਆਂ ਵਾਲੇ ਬਾਗ ਦਾ ਪ੍ਰਮੁੱਖ ਦੋਸ਼ੀ ਮਾਈਕਲ ਉਡਵਾਇਰ, ਕੈਕਸਟਨ ਹਾਲ (Caxton hall) ਲੰਡਨ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਿਹਾ ਸੀ। ਮਾਈਕਲ ਉਡਵਾਇਰ ਪ੍ਰਮੁੱਖ ਦੋਸ਼ੀ ਇਸ ਲਈ ਤਾਂ ਕਿ ਇਹ ਭੁਲੇਖਾ ਦੂਰ ਹੋ ਸਕੇ ਇਹ ਉਹ ਨਹੀਂ ਜਿਸ ਨੇ ਜਲ੍ਹਿਆ ਵਾਲੇ ਬਾਗ ਵਿੱਚ ਗੋਲੀਆਂ ਚਲਾਈਆਂ ਭਾਵ ਜਨਰਲ ਡਾਇਰ ਨਹੀਂ ਸੀ।  ਮਾਈਕਲ ਉਡਵਾਇਰ ਉਹ ਸੀ ਜਿਸ ਨੇ ਹੀ ਜਲ੍ਹਿਆਂ ਵਾਲੇ ਬਾਗ ਦੀ ਸਾਰੀ ਘਿਨੌਣੀ ਸਾਜਿਸ਼ ਘੜੀ ਤੇ ਇਸ ਦੇ ਹੁਕਮਾਂ ‘ਤੇ ਹੀ ਜਰਨਲ ਡਾਇਰ ਨੇ ਇਹ ਨੀਚ ਕਾਰਵਾਈ ਕੀਤੀ ਸੀ। । ਜਰਨਲ ਡਾਇਰ ਤਾਂ 1940 ਈਸਵੀ ਤੋਂ ਪਹਿਲਾਂ ਹੀ ਇੱਕ ਭਇਆਨਕ ਬਿਮਾਰੀ ਕਾਰਨ ਮਰ ਗਿਆ ਸੀ। 

13 ਮਾਰਚ ਦੀ ਉਸ ਮੀਟਿੰਗ ਵਿੱਚ ਸ. ਊਧਮ ਸਿੰਘ ਪਹਿਲਾਂ ਹੀ ਅੰਦਰ ਦਾਖਲ ਹੋ ਚੁਕਿਆ ਸੀ। ਬਸ ਫੇਰ ਕੀ ਸੀ ਚਿਰਾਂ ਦੀ ਉਡੀਕ ਹੋਈ ਸੂਰਮੇ ਦੀ ਪੂਰੀ, ਆਜ਼ਾਦੀ ਦੇ ਪਰਵਾਨੇ ਨੇ ਕੀਤਾ ਗੁਰੂ ਨੂੰ ਯਾਦ, ਆਪਣੀ ਕਿਤਾਬ ਵਿੱਚ ਰੱਖੀ ਬੰਦੂਕ ਨੂੰ ਕੱਢ ਕੇ ਉਡਵਾਇਰ ਨੂੰ ਉਡਾ ਦਿੱਤਾ, ਭੁੰਨ ਦਿੱਤਾ। 21 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਅਪਣਾ ਪ੍ਰਣ ਪੂਰਾ ਕਰ ਦੁਨੀਆਂ ਨੂੰ ਇਹ ਦਿਖਾ ਦਿੱਤਾ ਕਿ ਪੰਜਾਬੀ ਖਾਸ ਕਰਕੇ ਸਿੱਖ ਵੈਰੀ ਨੂੰ ਉਸ ਦੇ ਘਰ ਜਾ ਕੇ ਸਬਕ ਸਿਖਾਉਂਣ ਦਾ ਹੋਂਸਲਾ ਰੱਖਦੇ ਹਨ। ਗੋਲੀ ਮਾਰਨ ਤੋਂ ਬਾਅਦ ਸੂਰਮਾ ਉਥੋਂ ਭੱਜਿਆਂ ਨਹੀਂ ਸਗੋਂ ਮਾਣ ਮਹਿਸੂਸ ਕਰਦੇ ਨੇ ਗ੍ਰਿਫਤਾਰੀ ਦਿੱਤੀ। ਜਦੋਂ ਸ. ਊਧਮ ਸਿੰਘ ਨੂੰ ਨਾਮ ਪੁਛਿਆ ਗਿਆ ਤਾਂ ਸੂਰਮੇ ਨੇ ਅਪਣਾ ਨਾਮ ਰਾਮ ਮਹੁੰਮਦ ਸਿੰਘ ਆਜ਼ਾਦ ਦਸਿਆ।

ਸਰਦਾਰ ਊਧਮ ਸਿੰਘ ਦੇ ਇਸ ਕਾਰਨਾਮੇ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਨੇ ਵੱਖ-ਵੱਖ ਅੰਦਾਜ਼ ਵਿੱਚ ਛਾਪਿਆ। ਜਿੱਥੇ ‘ਦ ਟਾਈਮਜ਼ ਆਫ ਲੰਡਨ’ ਦੀ ਅਖਬਾਰ ਨੇ ਇਸ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ ਤੇ ਜ਼ਰਮਨ ਨੇ ਭਾਰਤੀਆਂ ਦੀ ਇਸ ਬਹਾਦਰੀ ਦੀ ਵੱਖਰੇ ਅੰਦਾਜ਼ ਵਿੱਚ ਸ਼ਲਾਘਾ ਕੀਤੀ ਉਥੇ ਆਪਣੇ ਹੀ ਦੇਸ਼ ਦੇ ਵੱਡੇ ਨੇਤਾ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਗਲਤ ਠਹਿਰਾਇਆ ਸੀ ਪਰ ਸੁਭਾਸ਼ ਚੰਦਰ ਬੋਸ ਸਮੇਤ ਪੂਰੇ ਦੇਸ਼ ਨੇ ਆਪਣੇ ਇਸ ਸੂਰਮੇ ਦੀ ਕਰਣੀ ਉਤੇ ਮਾਣ ਮਹਿਸੂਸ ਕੀਤਾ।

- Advertisement -

ਪਹਿਲੀ ਅਪ੍ਰੈਲ 1940 ਈਸਵੀ ਨੂੰ ਸ. ਊਧਮ ਸਿੰਘ ਉੱਤੇ ਕਤਲ ਦੇ ਦੋਸ਼ ਲਾਏ ਗਏ । ਸ. ਊਧਮ ਸਿੰਘ ਨੇ ਜੱਜ ਦੇ ਸਾਹਮਣੇ ਆਪਣਾ ਜੋ ਵਿਰੋਧ ਦਰਜ ਕਰਵਾਇਆ ਸੀ ਉਸ ਸਾਰੀ ਸਪੀਚ ਨੂੰ ਜੱਜ ਨੇ ਪੂਰਾ ਹੀ ਨਹੀਂ ਹੋਣ ਦਿੱਤਾ ਸਗੋਂ ਮੌਜ਼ੂਦਾ ਪ੍ਰੈਸ ਨੂੰ ਵੀ ਛਾਪਣ ਦੀ ਆਗਿਆ ਨਹੀਂ ਦਿੱਤੀ। ਉਸ ਸਾਰੇ ਬਿਆਨ ਨੇ ਬ੍ਰਿਟਿਸ਼ ਸਾਮਰਾਜ ਦੀ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਪਰ ਉੁਹ ਹੁਣ ਉਹ ਸਾਰਾ ਬਿਆਨ ਮਿਲ ਜਾਂਦਾ ਹੈ ਉਸ ਦਾ ਥੋੜਾ ਜਿਹਾ ਅਨੁਵਾਦਤ ਹਿੱਸਾ ਇਸ ਪ੍ਰਕਾਰ ਹੈ ਜਿਸ ਨੂੰ  ਸੁਖਦੇਵ ਸਿੱਧੂ ਬੈੱਡਫੋਰਡ, ਬਰਤਾਨੀਆ ਨਾਮਕ ਇੱਕ ਲੇਖਕ ਨੇ ਜੁਲਾਈ 1999 ਪ੍ਰਕਾਸ਼ਿਤ ਕੀਤਾ ਸੀ :

ਜੱਜ ਨਾਲ ਬਹਿਸ

ਜੱਜ ਨੇ ਊਧਮ ਸਿੰਘ ਨੂੰ ਕਿਹਾ ਕਿ ਉਹ ਦੱਸੇ ਕਿ ਉਹਨੂੰ ਸਜ਼ਾ ਕਿਂਉ ਨਾ ਦਿੱਤੀ ਜਾਵੇਇਹ ਜੱਜ ਤੇ ਊਧਮ ਸਿੰਘ ਵਿਚਕਾਰ ਹੋਈ ਗਲਬਾਤ ਦਾ ਸ਼ਾਰਟਹੈਂਡ ਵਿਚ ਲਿਖਿਆ ਸਾਰ ਹੈ:

ਜੱਜ ਵਲ ਨੂੰ ਮੂੰਹ ਕਰਕੇ ਉਹ ਲਲਕਾਰਿਆ, ਮੈਂ ਕਹਿੰਦਾ ਹਾਂ ਬਰਿਟਿਸ਼ ਸਾਮਰਾਜਵਾਦ ਮੁਰਦਾਬਾਦਤੁਸੀਂ ਕਹਿੰਦੇ ਹੋ ਕਿ ਹਿੰਦੋਸਤਾਨ ਵਿਚ ਸ਼ਾਤੀ ਨਹੀਂ ਹੈਤੁਸੀਂ ਤਾਂ ਸਾਡੇ ਪੱਲੇ ਸਿਰਫ ਗ਼ੁਲਾਮੀ ਹੀ ਪਾਈ ਹੈਤੁਹਾਡੀ ਪੁਸ਼ਤਾਂ ਦੀ ਸਭਿਅਤਾ ਨੇ ਸਾਨੂੰ ਤਾਂ ਭ੍ਰਿਸ਼ਟਾਚਾਰ ਤੇ ਗ਼ੁਰਬਤ ਹੀ ਦਿੱਤੀ ਹੈ ਜੋ ਕਿ ਇਨਸਾਨੀਅਤ ‘ਹੋਰ ਕਿਧਰੇ ਨਹੀਂ ਆਈਤੁਸੀਂ ਸਿਰਫ ਆਪਣਾ ਇਤਿਹਾਸ ਹੀ ਪੜ੍ਹਦੇ ਹੋਜੇ ਤੁਹਾਡੇ ‘ਰਤਾ ਭਰ ਵੀ ਇਨਸਾਨੀਅਤ ਦੀ ਕਣੀ ਬਚੀ ਹੈ ਤਾਂ ਤੁਹਾਨੂੰ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਹੈਤੁਹਾਡੇ ਅਖੌਤੀ ਪੰਡਤ ਵੀ ਬੇਰਹਿਮ ਤੇ ਲਹੂਪੀਣੇ ਹਨ ਜਿਹੜੇ ਅਪਣੇ ਆਪ ਨੂੰ ਦੁਨੀਆਂ ਦੇ ਸਾਸ਼ਕ ਦੱਸਦੇ ਹਨ ਅਸਲ ਵਿਚ ਜ਼ਰੂਰ ਕਿਸੇ ਹਰਾਮ ਦਾ ਤੁਖਮ ਹਨ………………

ਜਸਟਿਸ ਐਟਕਿਨਸਨ: ਮੈਂ ਤੇਰੀ ਸਿਆਸੀ ਤਕਰੀਰ ਨਹੀਂ ਸੁਣਾਂਗਾ, ਜੇ ਕੋਈ ਕੇਸ ਨਾਲ ਸਬੰਧਤ ਗੱਲ ਹੈ, ਤਾਂ ਕਹਿ ਲੈ

ਊਧਮ ਸਿੰਘ: ਜਿਹੜੇ ਕਾਗ਼ਜ਼ਾਂ ਤੋਂ ਉਹ ਪੜਦਾ ਸੀ, ਉਹਨੇ ਹਵਾ ‘ਲਹਿਰਾਂਉਦਿਆਂ ਕਿਹਾ “ਮੈਂ ਤਾਂ ਇਹ ਕਹਿ ਕੇ ਹੀ ਹਟਾਂਗਾ ਮੈਂ ਆਪਣਾ ਰੋਸ ਪਰਗਟ ਕਰਨਾ ਹੈ”

ਜਸਟਿਸ ਐਟਕਿਨਸਨ: ਆਹ ਅੰਗਰੇਜ਼ੀ ਵਿਚ ਹੀ ਹੈ, ਜੱਜ ਨੇ (ਕਾਗ਼ਜ਼ਾਂ ਵੱਲ ਇਸ਼ਾਰਾ ਕਰਕੇ) ਪੁਛਿਆ?

ਊਧਮ ਸਿੰਘ: ਤੂੰ ਫਿਕਰ ਨਾ ਕਰ, ਜੋ ਕੁਝ ਮੈਂ ਕਹਿਣਾ ਹੈ ਉਹ ਤੂੰ ਸਮਝ ਹੀ ਲਏਂਗਾ

ਜਸਟਿਸ ਐਟਕਿਨਸਨ: ਜੇ ਤੂੰ ਪੜ੍ਹਨ ਲਈ ਇਹ ਮੈਨੂੰ ਦੇ ਦਵੇਂ ਤਾਂ ਮੈਂ ਅੱਛੀ ਤਰ੍ਹਾਂ ਸਮਝ ਸਕਾਂਗਾ

ਏਸੇ ਵੇਲੇ ਸਰਕਾਰੀ ਵਕੀਲ, ਜੀ. ਬੀ. ਮਕਲੈਅਰ ਨੇ ਜੱਜ ਨੂੰ ਯਾਦ ਕਰਾਇਆ ਕਿ ਉਹ ਐਮਰਜੰਸੀ ਪਾਵਰ ਐਕਟ ਦੀ ਧਾਰਾ 6 ਤਹਿਤ, ਦੋਸ਼ੀ ਨੂੰ ਇਹ ਪੜ੍ਹਨ ਤੋਂ ਰੋਕ ਸਕਦਾ ਹੈ

ਜਸਟਿਸ ਐਟਕਿਨਸਨ: ਤੂੰ ਇਹ ਜਾਣ ਲੈ ਕਿ ਜੋ ਕੁਝ ਵੀ ਤੈਂ ਕਹਿਣਾ ਹੈ ਇਹ ਅਖ਼ਬਾਰਾਂ ਵਿਚ ਨਹੀਂ ਛਪ ਸਕਣਾਏਸ ਕਰਕੇ ਸਿਰਫ ਕੰਮ ਦੀ ਗੱਲ ਹੀ ਕਰੀਂਚੱਲ ਹੁਣ ਜੋ ਕਹਿਣਾ ਹੈ ਕਹਿ

ਊਧਮ ਸਿੰਘ: ਮੈਂ ਤਾਂ ਰੋਸ ਪ੍ਰਗਟ ਕਰਨਾ ਸੀ, ਤੇ ਇਹੋ ਹੀ ਮੇਰਾ ਇਰਾਦਾ ਸੀਓਸ ਪਤੇ (7) ਬਾਰੇ ਮੈਨੂੰ ਕੋਈ ਪਤਾ ਨਹੀਂ; ਮੈਂ ਬਿਲਕੁਲ ਅਣਭੋਲ ਹਾਂ; ਜਿਊਰੀ ਨੂੰ ਓਸ ਪਤੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈਮੈਨੂੰ ਓਸ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈਹੁਣ ਮੈਂ ਆਹ ਪੜ੍ਹਾਂਗਾ

ਜਸਟਿਸ ਐਟਕਿਨਸਨ: ਚਲ ਫਿਰ ਪੜ੍ਹ

ਜਦ ਊਧਮ ਸਿੰਘ ਕਾਗ਼ਜ ਦੇਖ ਰਿਹਾ ਸੀ ਤਾਂ ਜੱਜ ਨੇ ਯਾਦ ਕਰਾਇਆ ਕਿ ਉਹ ਸਿਰਫ ਇਸ ਬਾਰੇ ਹੀ ਬੋਲੇ ਕਿ ਕਨੂੰਨ ਦੇ ਹਿਸਾਬ ਨਾਲ ੳਹਨੂੰ ਸਜ਼ਾ ਕਿਉਂ ਨਾ ਹੋਵੇ

ਊਧਮ ਸਿੰਘ: (ਜੋਰ ਨਾਲ) ਮੈਂ ਮੌਤ ਦੀ ਸਜ਼ਾ ਤੋਂ ਡਰਦਾ ਨਹੀਂ ਹਾਂਰਤੀ ਭਰ ਵੀ ਨਹੀਂ ਡਰਦਾਮੈਨੂੰ ਮਰ ਜਾਣ ਦੀ ਕੋਈ ਪ੍ਰਵਾਹ ਨਹੀਂਮੈਨੂੰ ਭੋਰਾ ਵੀ ਫਿਕਰ ਨਹੀਂ ਹੈਮੈਂ ਕਿਸੇ ਮਕਸਦ ਲਈ ਮਰ ਰਿਹਾਂ ਹਾਂਕਟਿਹਰੇ ਤੇ ਹੱਥ ਮਾਰਦਿਆਂ ਉਹ ਚਹਿਕਿਆ, ਅਸੀਂ ਅੰਗ਼ਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂਫਿਰ ਜਰਾ ਕੁ ਠੰਡਾ ਹੋ ਕੇ ਕਹਿਣ ਲੱਗਾਮੈਂ ਮਰਨ ਤੋਂ ਡਰਦਾ ਨਹੀਂ ਹਾਂ ਸਗੋਂ ਮੈਨੂੰ ਇਸ ਤਰ੍ਹਾਂ ਮਰਨ ਤੇ ਮਾਣ ਹੈ ਕਿ ਮੈਂ ਆਪਣੀ ਦੇਸ਼ ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਵਾਲੇ ਰਾਹ ਤੇ ਚਲਕੇ ਤੁਹਾਨੂੰ ਕੁਤਿਆਂ ਉਥੋਂ ਭਜਾਉਣਗੇ, ਤੇ ਮੇਰਾ ਦੇਸ਼ ਆਜ਼ਾਦ ਹੋ ਜਾਏਗਾ

ਮੈਂ ਅੰਗ਼ਰੇਜ਼ ਜਿਊਰੀ ਸਾਹਮਣੇ ਖੜਾ ਹਾਂ; ਇਹ ਅਦਾਲਤ ਵੀ ਅੰਗਰੇਜ਼ੀ ਸਾਮਰਾਜ ਦੀ ਹੈ; ਤੁਸੀਂ ਜਦੋਂ ਹਿੰਦੋਸਤਾਨ ਤੋਂ ਵਾਪਸ ਆਂਉਦੇ ਹੋ ਤਾਂ ਤੁਹਾਨੂੰ ਇਨਾਮ-ਸਨਮਾਨ ਮਿਲਦੇ ਹਨ, ਪਾਰਲੀਮੈਂਟ ‘ਸੀਟ ਵੀ ਮਿਲ ਜਾਂਦੀ ਹੈ, ਜਦੋਂ ਅਸੀਂ ਇੱਥੇ ਆਂਉਦੇ ਹਾਂ ਤਾਂ ਮੌਤ ਦੀ ਸਜ਼ਾ ਮਿਲਦੀ ਹੈ

ਮੇਰਾ ਹੋਰ ਕੋਈ ਇਰਾਦਾ ਨਹੀਂ ਸੀ, ਮੈਂ ਇਹ ਸਜ਼ਾ ਸਿਰ ਮੱਥੇ ਝੱਲਾਂਗਾ ਤੇ ਮੈਨੂੰ ਇਸ ਦੀ ਕੋਈ ਪ੍ਰਵਾਹ ਨਹੀਂਸਮਾਂ ਆਉਣ ਹੀ ਵਾਲਾ ਹੈ ਜਦੋਂ ਤੁਹਾਡਾ ਕੁਤਿਆਂ ਦਾ ਉਥੋਂ ਸਫਾਇਆ ਕਰ ਦਿੱਤਾ ਜਾਣਾ ਹੈਤੁਹਾਡਾ ਸਾਰਾ ਸਾਮਰਾਜ ਹੀ ਢਹਿ ਢੇਰੀ ਕਰ ਦਿੱਤਾ ਜਾਵੇਗਾ

ਜਿੱਥੇ ਕਿਤੇ ਵੀ ਤੁਹਾਡੀ ਅਖ਼ੌਤੀ ਜਮਹੂਰੀਅਤ ਦਾ ਝੰਡਾ ਹੈ, ਉਥੇ ਤੁਹਾਡੀਆਂ ਮਸ਼ੀਨ ਗੰਨਾਂ ਹਜਾਰਾਂ ਨਿੱਹਥੇ ਔਰਤਾਂ ਤੇ ਬੱਚਿਆਂ ਦੇ ਸੱਥਰ ਵਿਛਾਂਉਦੀਆਂ ਹਨਇਹ ਨੇ ਤਹਾਡੇ ਕੁਕਰਮ, ਹਾਂ ਹਾਂ, ਤੁਹਾਡੇ ਹੀ ਕੁਕਰਮਮੈਂ ਅੰਗਰੇਜ਼ ਸਾਮਰਾਜ ਦੀ ਗੱਲ ਕਰ ਰਿਹਾਂ ਹਾਂਮੇਰੀ ਅੰਗਰੇਜ਼ ਲੋਕਾਈ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਗੋਂ ਹਿੰਦੀਆਂ ਨਾਲੋਂ ਮੇਰੇ ਗੋਰੇ ਵਧੇਰੇ ਦੋਸਤ ਹਨ ਅਤੇ ਮੇਰੀ ਗੋਰੇ ਮਜ਼ਦੂਰਾਂ ਨਾਲ ਪੂਰੀ ਹਮਦਰਦੀ ਹੈਮੈਂ ਤਾਂ ਸਿਰਫ ਅੰਗਰੇਜ਼ੀ ਸਾਮਰਾਜਵਾਦ ਦੇ ਖਿਲਾਫ ਹਾਂ

ਊਧਮ ਸਿੰਘ ਫਿਰ ਗੋਰੇ ਮਜ਼ਦੂਰਾਂ ਨੂੰ ਮੁਖਾਤਿਬ ਹੋ ਕੇ ਬੋਲਿਆ

ਮਜ਼ਦੂਰੋ ਤੁਸੀਂ ਵੀ ਇਹਨਾਂ ਸਾਮਰਾਜੀ ਕੁਤਿਆ ਤੋਂ ਦੁੱਖ ਸਹਿੰਦੇ ਹੋ ਤੇ ਅਸੀਂ ਵੀ ਦੁਖੀ ਹਾਂਇਹ ਸੱਭ ਪਾਗਲ ਹੈਵਾਨ ਹਨ’ਹਿੰਦੋਸਤਾਨ ‘ਗ਼ੁਲਾਮੀ ਹੈ, ਓਥੇ ਸਾਮਰਾਜ ਨੇ ਹੀ ਮੌਤ, ਕੱਟ-ਵੱਢ ਤੇ ਤਬਾਹੀ ਮਚਾਈ ਹੋਈ ਹੈਵਲੈਤ ਵਿਚ ਇਸ ਬਾਰੇ ਕੋਈ ਪਤਾ ਨਹੀਂ ਲਗਦਾ, ਪਰ ਸਾਨੂੰ ਤਾਂ ਪਤਾ ਹੀ ਹੈ, ਕਿ ਹਿੰਦ ਵਿਚ ਕੀ ਹੁੰਦਾ ਹੈ

ਜਸਟਿਸ ਐਟਕਿਨਸਨ: ਮੈਂ ਆਹ ਹੋਰ ਨਹੀਂ ਸੁਣਾਂਗਾ

ਊਧਮ ਸਿੰਘ: ਤੂੰ ਇਹ ਏਸ ਕਰਕੇ ਨਹੀਂ ਸੁਣ ਸਕਦਾ ਕਿਉਂਕਿ ਤੂੰ ਇਸ ਤੋਂ ਅੱਕ ਗਿਆਂ ਏ; ਅਜੇ ਤਾਂ ਮੈਂ ਹੋਰ ਬੜਾ ਕੁਝ ਕਹਿਣਾ ਹੈ

ਜਸਟਿਸ ਐਟਕਿਨਸਨ: ਮੈਂ ਤੇਰੀ ਤਕਰੀਰ ਨੂੰ ਹੋਰ ਨਹੀਂ ਸੁਣਾਂਗਾ

ਊਧਮ ਸਿੰਘ: ਤੈਂ ਮੈਨੂੰ ਪੁਛਿਆ ਸੀ ਕਿ ਮੈਂ ਕੀ ਕੀ ਕਹਿਣਾ ਹੈ? ਹੁਣ ਮੈਂ ਓਹੀ ਕੁਝ ਹੀ ਕਹਿ ਰਿਹਾਂ ਹਾਂਦਰਅਸਲ ਤੁਸੀਂ ਬੜੀ ਗੰਦੀ ਜ਼ਹਿਨੀਅਤ ਦੇ ਹੋਤੁਸੀਂ ਹਿੰਦੋਸਤਾਨ ‘ਕੀਤੇ ਕੁਕਰਮਾਂ ਬਾਰੇ ਮੈਂਥੋਂ ਸੁਣ ਹੀ ਨਹੀਂ ਸਕਦੇ

ਊਧਮ ਸਿੰਘ ਨੇ ਆਪਣੀਆਂ ਐਨਕਾਂ ਜੇਬ ‘ਪਾਂਉਦਿਆਂ ਹਿੰਦੀ ‘ਤਿੰਨ ਨਾਹਰੇ ਮਾਰੇ ਤੇ ਫਿਰ ਲਲਕਾਰਿਆ, ਸਾਮਰਾਜਵਾਦ ਮੁਰਦਾਬਾਦ, ਅੰਗਰੇਜ਼ ਕੁੱਤੇ ਮੁਰਦਾਬਾਦ

ਜਦੋਂ ਉਹ ਕਟਹਿਰੇ ਚੋਂ ਬਾਹਰ ਨਿਕਲਿਆ ਤਾਂ ਉਸਨੇ ਸਰਕਾਰੀ ਵਕੀਲਾਂ ਦੀ ਮੇਜ਼ ਤੇ ਥੁੱਕਿਆਊਧਮ ਸਿੰਘ ਦੇ ਬਾਹਰ ਜਾਣ ਬਾਅਦ ਜੱਕ ਐਟਕਿਨਸਨ ਨੇ ਪਰੈੱਸ ਨੂੰ ਮੁਖਾਤਿਬ ਹੋ ਕੇ ਕਿਹਾ ਕਿ ਮੇਰਾ ਹੁਕਮ ਹੈ ਕਿ ਇਹ ਬਿਆਨ ਕਿਧਰੇ ਵੀ ਨਾ ਛਾਪਿਆ ਜਾਏਤੇ ਫਿਰ ਪੱਕਾ ਕਰਨ ਲਈ ਪੁਛਿਆ ਕਿ ਕੀ ਇਹ ਗੱਲ ਸਮਝ ਲਈ ਹੈ?

4 ਜੂਨ 1940 ਈਸਵੀ ਨੂੰ ਸੈਂਟਰਲ ਕ੍ਰਿਮੀਨਲ ਕੋਰਟ, ਓਲਡ ਬੈਲੇ ਨੇ ਸ. ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਅੰਤ 31 ਜੁਲਾਈ 1940 ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿੱਚ ਸਰਦਾਰ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। ਇਸ ਤਰ੍ਹਾਂ ਇੱਕ ਹੋਰ ਅਜ਼ਾਦੀ ਦਾ ਪਰਵਾਨਾ ਫਾਂਸੀ ਦੇ ਤਖਤੇ ‘ਤੇ ਲਟਕ, ਇਤਿਹਾਸ ਸਿਰਜ ਗਿਆ ਜਿਸ ਨੂੰ ਰਹਿੰਦੀ ਦੁਨੀਆਂ ਤਕ ਯਾਦ ਕੀਤਾ ਜਾਂਦਾ ਰਹੇਗਾ।

ਦੇਸ਼ ਕੌਮ ਲਈ ਦਿੱਤੀ ਇਸ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

ਦੇਸ਼ ਗੁਲਾਮ, ਸਿਰ ਤੇ ਮਾਤਾ ਪਿਤਾ ਦਾ ਵੀ ਸਾਇਆ ਨਹੀਂ ਤੇ ਨਾ ਹੀ ਅੱਜ ਵਾਗੂੰ ਕੋਈ ਸੰਚਾਰ ਦੇ ਹੀ ਵਧੀਆ ਸਾਧਨ, ਪੈਰ ਪੈਰ ’ਤੇ ਮੌਤ ਹੋਣ ਦੇ ਬਾਵਜੂਦ ਅਜਿਹਾ ਪ੍ਰਣ ਕਰਨਾ, ਕੇਵਲ ਪ੍ਰਣ ਹੀ ਨਹੀਂ ਕਰਨਾ ਸਗੋਂ ਉਸ ਨੂੰ ਅਮਲੀ ਜਾਮਾ ਪਹਿਨਾਉਣ ਲਈ 21 ਸਾਲ ਤਕ ਸੰਘਰਸ਼ੀਲ ਰਹਿਣਾ ਤੇ ਕਾਮਯਾਬ ਹੋਣਾ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਜੋ ਸ. ਊਧਮ ਸਿੰਘ ਦੀ ਦ੍ਹਿੜਤਾ, ਨਿਡਰਤਾ, ਸਹਿਨਸ਼ੀਲਤਾ, ਸੂਝਬੂਝ, ਬਹਾਦਰੀ ਤੇ ਦੇਸ਼ ਪ੍ਰੇਮ ਨੂੰ ਦਰਸਾਉਂਦੀ ਏ। ਸਾਨੂੰ ਆਪਣੇ ਅਜਿਹੇ ਸੂਰਮਿਆਂ ਦੇ ਇਤਿਹਾਸ ਨੂੰ ਜਿੱਥੇ ਮਾਣ ਨਾਲ ਯਾਦ ਕਰਨਾ ਚਾਹੀਦਾ ਹੈ ਉਥੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਣਾ ਚਾਹੀਦਾ ਹੈ।

*gurdevsinghdr@gmail.com

Share this Article
Leave a comment