ਨਿਊਜ਼ ਡੈਸਕ: ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਮੇਘਨਾ ਵਿਸ਼ਵਕਰਮਾ ਨੂੰ ਓਲਾ ਕੈਬ ‘ਚ ਖਰਾਬ ਅਨੁਭਵ ਦਾ ਸਾਹਮਣਾ ਕਰਨਾ ਪਿਆ। ਮੇਘਨਾ ਨਾਲ ਹੋਈ ਘਟਨਾ ਦਾ ਖੁਲਾਸਾ ਸ਼ਬਾਨਾ ਆਜ਼ਮੀ ਦੀ ਪੋਸਟ ਤੋਂ ਹੋਇਆ ਹੈ। ਸ਼ਬਾਨਾ ਨੇ ਆਪਣੇ ਟਵਿੱਟਰ ‘ਤੇ ਇਸ ਘਟਨਾ ਦਾ ਜ਼ਿਕਰ ਕੀਤਾ, ਜਿਸ ਨਾਲ ਅਦਾਕਾਰਾ ਨੇ ਭਤੀਜੀ ਦੀ ਫੇਸਬੁੱਕ ਪੋਸਟ ਦਾ ਲਿੰਕ ਸਾਂਝਾ ਕੀਤਾ।
My 21 yr old niece had a horrific experience with @Olacabs.https://t.co/37D8WIuWXr totally unacceptable @ola_supports
— Azmi Shabana (@AzmiShabana) February 26, 2022
ਮੇਘਨਾ ਵਿਸ਼ਵਕਰਮਾ ਨੇ ਫੇਸਬੁੱਕ ਪੋਸਟ ‘ਚ ਲਿਖਿਆ, ‘ਮੇਰੀ ਓਲਾ ਰਾਈਡ ਲੋਅਰ ਪਰੇਲ ਤੋਂ ਅੰਧੇਰੀ ਵੈਸਟ ਤੱਕ ਸੀ। ਡਰਾਈਵਰ ਨੇ ਮੇਰੀ ਸਵਾਰੀ ਸਵੀਕਾਰ ਕੀਤੀ । ਕੁਝ ਮਿੰਟਾਂ ਦੀ ਸਵਾਰੀ ਤੋਂ ਬਾਅਦ, ਉਸਨੇ ਮਹਿਸੂਸ ਕੀਤਾ ਕਿ ਰਸਤੇ ਵਿੱਚ ਬਹੁਤ ਜ਼ਿਆਦਾ ਆਵਾਜਾਈ ਹੈ ਅਤੇ ਉਹ ਆਪਣੇ ਘਰ ਦੇਰੀ ਨਾਲ ਪਹੁੰਚੇਗਾ। ਉਸਨੇ ਮੈਨੂੰ ਦਾਦਰ ਪੁਲ ਦੇ ਵਿਚਕਾਰ ਉਤਾਰ ਦਿੱਤਾ। ਇਹ ਸਾਰੀ ਘਟਨਾ ਦੇਰ ਰਾਤ ਵਾਪਰੀ। ਮੇਰੇ ਲਈ ਦੂਜੀ ਕੈਬ ਲੈਣਾ ਔਖਾ ਸੀ। ਮੇਘਨਾ ਵਿਸ਼ਵਕਰਮਾ ਨੇ ਅੱਗੇ ਲਿਖਿਆ- ‘ਮੈਂ ਪੁਲ ਤੋਂ ਉਤਰੀ ਅਤੇ ਦਾਦਰ ਮਾਰਕੀਟ ਦੇ ਰਸਤੇ ਪੈਦਲ ਚਲੀ ਗਈ। ਮੈਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ 2 ਘੰਟੇ ਲੱਗ ਗਏ। ਉਸ ਡਰਾਈਵਰ ਦਾ ਨਾਂ ਮੁਸਤਕੀਨ ਖਾਨ ਸੀ। ਕ੍ਰਿਪਾ ਮੇਰੀ ਮਦਦ ਕਰੋ।
ਸ਼ਬਾਨਾ ਆਜ਼ਮੀ ਦੀ ਭਤੀਜੀ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ‘ਤੇ ਯੂਜ਼ਰਸ ਵਲੋਂ ਕਈ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ।