ਨਿਊਜ਼ ਡੈਸਕ: ਭਾਰਤੀ ਮੂਲ ਦੇ ਵੈਵੇਲ ਰਾਮਕਲਾਵਨ ਨੂੰ ਸੈਸ਼ੇਲਜ਼ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ। ਸੈਸ਼ੇਲਜ਼ ਵਿੱਚ 43 ਸਾਲ ਬਾਅਦ ਵਿਰੋਧੀ ਧਿਰ ਦਾ ਕੋਈ ਆਗੂ ਰਾਸ਼ਟਰਪਤੀ ਅਹੁਦੇ ਲਈ ਚੁਣਿਆ ਗਿਆ ਹੈ। ਨਰਿੰਦਰ ਮੋਦੀ ਨੇ ਵੈਵੇਲ ਰਾਮਕਲਾਵਨ ਨੂੰ ਸੈਸ਼ੇਲਜ਼ ਦਾ ਰਾਸ਼ਟਰਪਤੀ ਚੁੱਣੇ ਜਾਣ ‘ਤੇ ਵਧਾਈ ਦਿੱਤੀ।
ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਵਿੱਚ ਰਾਮਕਲਾਵਨ ਨੇ ਕੋਰੋਨਾ ਮਹਾਮਾਰੀ ਕਾਰਨ ਤਬਾਹ ਹੋ ਚੁੱਕੀ ਮਾਲੀ ਹਾਲਤ ਵਿੱਚ ਜਾਨ ਪਾਉਣ ਲਈ ਉਨ੍ਹਾਂ ਨੇ ਘੱਟੋ-ਘੱਟ ਮਜ਼ਦੂਰੀ ਵਧਾਉਣ ਦਾ ਸੰਕਲਪ ਲਿਆ। ਰਾਮਕਲਾਵਨ ਦਾ ਪਰਿਵਾਰ ਬਿਹਾਰ ਤੋਂ ਅਫਰੀਕਾ ਗਿਆ ਸੀ , ਉਹ ਪਾਦਰੀ ਵੀ ਰਹਿ ਚੁੱਕੇ ਹਨ।
ਸੈਸ਼ੇਲਜ਼ ਚੋਣ ਕਮਿਸ਼ਨ ਦੇ ਮੁੱਖੀ ਡੈਨੀ ਲੁਕਾਸ ਨੇ ਐਤਵਾਰ ਨੂੰ ਕਿਹਾ ਕਿ ਰਾਮਕਲਾਵਨ ਨੂੰ 54 ਫੀਸਦੀ ਵੋਟਾਂ ਮਿਲੀਆਂ ਹਨ। ਉਨ੍ਹਾਂ ਨੇ ਡੈਨੀ ਫਾਓਰੇ ਨੂੰ ਮਾਤ ਦਿੱਤੀ ਹੈ। ਪੂਰਬੀ ਅਫਰੀਕੀ ਦੇਸ਼ ਸੈਸ਼ੇਲਜ਼ ਦੀ ਆਬਾਦੀ ਇੱਕ ਲੱਖ ਤੋਂ ਘੱਟ ਹੈ।