ਡੇਵਨਪੋਰਟ ਨੇੜੇ 7 ਵਾਹਨਾਂ ਦੀ ਟੱਕਰ ਤੋਂ ਬਾਅਦ ਕਈ ਗੰਭੀਰ ਜ਼ਖਮੀ, 3 ਹਸਪਤਾਲ ‘ਚ ਦਾਖਲ

TeamGlobalPunjab
1 Min Read

ਟੋਰਾਂਟੋ : ਐਤਵਾਰ ਨੂੰ ਡੇਵਨਪੋਰਟ ਵਿੱਚ ਕਈ ਗੱਡੀਆਂ ਦੀ ਟੱਕਰ ਵਿੱਚ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਸ਼ਾਮੀਂ 4:30 ਵਜੇ ਡੁਪੋਟ ਤੇ ਡਫਰਿਨ ਸਟਰੀਟਸ ਦੇ ਲਾਂਘੇ ਤੋ ਠੀਕ ਪਹਿਲਾਂ ਵਾਪਰਿਆ। ਹਾਦਸੇ ਵਿੱਚ ਸੱਤ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ, ਜਿਨ੍ਹਾਂ ਵਿੱਚੋਂ ਇੱਕ ਮੌਕੇ ਤੋਂ ਫਰਾਰ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਪੈਰਾਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ 60 ਸਾਲਾ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ।  ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਇੱਕ ਹੋਰ ਵਿਅਕਤੀ ਨੂੰ ਵੀ ਹਸਪਤਾਲ ਲਿਜਾਇਆ ਗਿਆ ਉਸ ਦੀ ਹਾਲਤ ਵੀ ਗੰਭੀਰ ਦਸੀ ਗਈ ਹੈ। ਤੀਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ। ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਇਹ ਹਾਦਸਾ ਕਿਵੇਂ ਹੋਇਆ ਤੇ ਪੁਲਿਸ ਵੱਲੋਂ ਮੌਕੇ ਤੋਂ ਫਰਾਰ ਹੋਈ ਗੱਡੀ ਦਾ ਵੀ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿੱਚ ਲਾਂਘਾ ਵੀ ਬੰਦ ਕਰ ਦਿੱਤਾ ਗਿਆ ਹੈ।

Share this Article
Leave a comment