ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਅਕਤੀ ‘ਤੇ ਲੱਗੇ ਗੰਭੀਰ ਦੋਸ਼!

TeamGlobalPunjab
1 Min Read

ਨਿਊਯਾਰਕ : ਅਮਰੀਕਾ ‘ਚ ਕੰਮ ਕਰਨ ਵਾਲੇ ਇੱਕ ਭਾਰਤੀ ਨੌਜਵਾਨ ‘ਤੇ ਆਪਣੇ ਪੁਰਾਣੇ ਮਾਲਕ ਦੇ ਕੰਪਿਊਟਰ ਸਿਸਟਮ ਨਾਲ ਛੇੜਖਾਨੀ ਕਰਨ ਅਤੇ ਧੋਖਾਧੜੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਰਿਪੋਰਟਾਂ ਮੁਤਾਬਿਕ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਯੂਐਸ ਅਟਾਰਨੀ ਜਿਓਫਰੀ ਬਰਮਨ ਨੇ ਕਿਹਾ ਕਿ ਨਿਊਜਰਸੀ ਦੇ 37 ਸਾਲਾ ਮਯੂਰ ਰਯਾਲੀਘ ਨੂੰ ਕੰਪਿਊਟਰ ਧੋਖਾਧੜੀ ਅਤੇ ਦੁਰਵਰਤੋਂ ਦੇ ਦੋ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਦੋਸ਼ਾਂ ਅਧੀਨ ਜਿਆਦਾ ਤੋਂ ਜਿਆਦਾ 10 ਸਾਲ ਦੀ ਸਜ਼ਾ ਹੋ ਸਕਦੀ ਹੈ।

ਰਿਪੋਰਟਾਂ ਮੁਤਾਬਿਕ ਜਿਸ ਵਿਅਕਤੀ ‘ਤੇ ਇਲਜ਼ਾਮ ਲੱਗ ਰਹੇ ਹਨ ਉਸ ਦਾ ਨਾਮ ਰੇਲੇ ਹੈ ਅਤੇ ਲੰਘੇ ਵੀਰਵਾਰ ਨੂੰ ਇਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਸਾਰਾ ਨੇਟਬਰਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸਥਾਨਕ ਅਦਾਲਤ ਵਿਚ ਦਾਇਰ ਕੀਤੇ ਗਏ ਇਕ ਦੋਸ਼ ਅਨੁਸਾਰ, ਰੇਲੇ ਨੇ ਸਤੰਬਰ, 2017 ਵਿਚ ਇਕ ਅੰਤਰਰਾਸ਼ਟਰੀ ਤਕਨਾਲੋਜੀ ਕੰਪਨੀ ਦੇ ਸੂਚਨਾ ਤਕਨਾਲੋਜੀ ਵਿਭਾਗ ਵਿਚ ਕਲਾਉਡ ਅਤੇ ਬੁਨਿਆਦੀ ਢਾਂਚੇ ਦੇ ਸੀਨੀਅਰ ਮੈਨੇਜਰ ਵਜੋਂ ਸੇਵਾ ਨਿਭਾਈ ਅਤੇ ਉਸ ਸਮੇਂ ਕੰਪਨੀ ਦਾ ਮੁੱਖ ਦਫਤਰ ਨਿਊਯਾਰਕ ਵਿਚ ਸੀ ਅਤੇ ਉਸ ਦੌਰਾਨ ਰੇਲੀ ਨੇ ਸਿਸਟਮ ਲੌਗ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਦੋਸ਼ ਇਹ ਵੀ ਹੈ ਕਿ ਉਸਨੇ ਕੰਪਨੀ ਦੇ ਨੈਟਵਰਕ ਤੋਂ ਇੱਕ ਮਹੱਤਵਪੂਰਣ ਫਾਈਲ ਵੀ ਮਿਟਾ ਦਿੱਤੀ ਸੀ।

Share this Article
Leave a comment