ਓਟਾਵਾ: ਹੈਕਰਾ ਵੱਲੋਂ ਹੈਕਿੰਗ ਦੇ ਰੁਝਾਨ ਕਾਰਨ ਸਿਆਸਤਦਾਨਾਂ ਤੇ ਮਾਹਿਰਾਂ ਵਿੱਚ ਕਾਫੀ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਖਬਰ ਕੈਨੇਡਾ ਤੋਂ ਹੈ ਜਿਥੇ ਹੈਕਰਾਂ ਨੇ ਕੰਜ਼ਰਵੇਟਿਵ ਸੈਨੇਟਰ ਲਿੰਡਾ ਫਰੰਮ ਦਾ ਟਵਿੱਟਰ ਐਕਾਊਂਟ ਨੂੰ ਹੈਕ ਕਰ ਉਨ੍ਹਾਂ ਦੀ ਨਿੱਜੀ ਜਾਣਕਾਰੀ, ਉਨ੍ਹਾਂ ਦਾ ਡਰਾਈਵਿੰਗ ਲਾਇਸੰਸ ਸੋਸ਼ਲ ਮੀਡੀਆ ਉੱਤੇ ਸ਼ੇਅਰ ਵੀ ਕਰ ਦਿੱਤਾ ਤੇ ਆਪਣੇ ਟਵੀਟਸ ਵਿੱਚ ਨਸਲੀ ਟਿੱਪਣੀਆਂ ਵੀ ਕੀਤੀਆਂ। ਹੈਕਰਸ ਨੇ ਲਿੰਡਾ ਦੇ ਟਵਿੱਟਰ ਅਕਾਊਂਟ ‘ਤੇ ਉਨ੍ਹਾਂ ਦੇ ਲਾਇਸੰਸ ਦੀਆਂ ਤਸਵੀਰਾਂ ਸਮੇਤ ਉਸ ਦੀ ਹੋਰ ਜਾਣਕਾਰੀ ਵੀ ਸਾਂਝੀ ਕੀਤੀ।
ਹਾਲੇ ਤੱਕ ਇਸ ਹੈਕਿੰਗ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਪਰ ਹੈਕਰਜ਼ ਅਨੁਸਾਰ ਉਹ ਭ੍ਰਿਸ਼ਟ ਸਿਆਸਤਦਾਨਾਂ ਨੂੰ ਪਸੰਦ ਨਹੀਂ ਕਰਦੇ। ਇਸੋ ਤੋਂ ਇਲਾਵਾ ਉਨ੍ਹਾਂ ਫਲਸਤੀਨੀ ਝੰਡੇ ਵਾਲਾ ਇਮੋਜੀ ਵੀ ਸਾਂਝਾ ਕੀਤਾ ਹੈ। ਇਸ ਗਰੁੱਪ ਦੇ ਹੈਕਰਜ਼ ਖੁਦ ਨੂੰ ਸਪੈਂਕ ਗੈਂਗ ਦੱਸਦੇ ਹਨ।
ਦੱਸ ਦੇਈਏ ਕੁਝ ਦਿਨ ਪਹਿਲਾਂ ਵੀ ਜਰਮਨੀ ਵਿੱਚ ਵੀ ਹਾਈ ਪ੍ਰੋਫਾਈਲ ਹੈਕਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਕਈ ਸਿਆਸਤਦਾਨਾਂ ਤੇ ਅਧਿਕਾਰੀਆਂ, ਜਿਨ੍ਹਾਂ ਵਿੱਚ ਜਰਮਨੀ ਦੀ ਚਾਂਸਲਰ ਐਂਜਲੀਨਾ ਮਾਰਕਲ ਵੀ ਸ਼ਾਮਲ ਸੀ, ਦੇ ਐਕਾਊਂਟ ਹੈਕ ਕਰ ਲਏ ਗਏ ਸਨ ਤੇ ਉਨ੍ਹਾਂ ਦੇ ਨਿੱਜੀ ਵੇਰਵੇ ਆਨਲਾਈਨ ਸ਼ੇਅਰ ਕਰ ਦਿੱਤੇ ਗਏ ਸਨ।
I learned a lot of things today. 1. Twitter's security system is suspect. 2. My hacker spends more time at the gym than I do. And, 3. It was very controversial to choose #TeamNickiMinaj in the feud with Cardi B.
— Senator Don Plett (@DonPlett) October 30, 2018
ਲਿੰਡਾ ਕੋਈ ਪਹਿਲੀ ਸੈਨੇਟਰ ਨਹੀਂ ਹੈ ਜਿਸ ਦਾ ਐਕਾਊਂਟ ਹੈਕ ਹੋਇਆ ਹੋਵੇ। ਅਕਤੂਬਰ ਵਿੱਚ ਕੰਜ਼ਰਵੇਟਿਵ ਸੈਨੇਟਰ ਡੌਨ ਪਲੈੱਟ ਦਾ ਐਕਾਊਂਟ ਵੀ ਹੈਕ ਹੋ ਚੁੱਕਿਆ ਹੈ।