ਚਿੱਟੇ ਪਹਿਰਾਵੇ ਨੂੰ ਸੁੱਟਣ ਦੀ ਬਜਾਏ, ਜਾਣੋ ਕਿਵੇਂ ਹਟਾ ਸਕਦੇ ਹਾਂ ਆਸਾਨੀ ਨਾਲ ਦਾਗ

TeamGlobalPunjab
1 Min Read

ਨਿਊਜ਼ ਡੈਸਕ :- ਹਰ ਕਿਸੇ ਨੂੰ ਕੱਪੜੇ ‘ਤੇ ਦਾਗ ਲੱਗਣ ਤੇ ਹਟਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਆਮ ਤੌਰ ‘ਤੇ, ਕੋਈ ਵੀ ਰੰਗ ਦੀ ਕਮੀਜ਼, ਟੀ-ਸ਼ਰਟ ਜਾਂ ਪੈਂਟ ‘ਤੇ ਦਾਗ ਨਜ਼ਰ ਨਹੀਂ ਆਉਂਦੇ, ਪਰ ਜਦ ਚਿੱਟੇ ਕੱਪੜੇ ‘ਤੇ ਦਾਗ ਨਜ਼ਰ ਆਉਂਦੇ ਹਨ। ਤੁਹਾਨੂੰ ਬਹੁਤ ਸਾਰੇ ਅਜਿਹੇ ਲੋਕ ਮਿਲਣਗੇ, ਜਿਹੜੇ ਚਿੱਟੇ ਕੱਪੜੇ ‘ਤੇ ਦਾਗ ਲੱਗਣ ਤੋਂ ਬਾਅਦ ਕਦੇ ਵੀ ਇਸ ਦੀ ਵਰਤੋਂ ਨਹੀਂ ਕਰਦੇ। ਅਜਿਹੀ ਸਥਿਤੀ ‘ਚ ਜੇ ਤੁਹਾਨੂੰ ਕਿਸੇ ਚਿੱਟੇ ਪਹਿਰਾਵੇ ‘ਚ ਦਾਗ ਲੱਗ ਗਏ ਹਨ, ਤਾਂ ਉਸ ਪਹਿਰਾਵੇ ਨੂੰ ਸੁੱਟਣ ਦੀ ਬਜਾਏ, ਤੁਸੀਂ ਆਸਾਨੀ ਨਾਲ ਇਸਦੇ ਦਾਗ ਨੂੰ ਹਟਾ ਸਕਦੇ ਹੋੋ। ਆਓ ਜਾਣਦੇ ਕੁਝ ਜ਼ਰੂਰੀ ਗੱਲਾਂ ਦਾਗ ਹਟਾਉਣ ਸਬੰਧੀ –

ਕਿਸੇ ਵੀ ਦਾਗ ਨੂੰ ਆਸਾਨੀ ਨਾਲ ਹਟਾਉਣ ਲਈ ਹਾਈਡ੍ਰੋਜਨ ਪਰਆਕਸਾਈਡ ਇਕ ਵਧੀਆ ਘਰੇਲੂ ਉਪਚਾਰ ਹੈ। ਇਸਦੀ ਵਰਤੋਂ ਆਸਾਨੀ ਨਾਲ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ, ਖ਼ਾਸਕਰ ਕਰਕੇ ਚਿੱਟੇ ਕਪੜੇ ‘ਚ। ਇਸ ਦੇ ਲਈ ਇਕ ਭਾਂਡੇ ‘ਚ ਇਕ ਤੋਂ ਦੋ ਚਮਚ ਹਾਈਡਰੋਜਨ ਪਰਆਕਸਾਈਡ ਗਰਮ ਪਾਣੀ ‘ਚ ਮਿਲਾਓ। ਮਿਕਸ ਹੋਣ ਤੋਂ ਬਾਅਦ, ਇਸ ਮਿਸ਼ਰਣ ‘ਚ ਪਹਿਰਾਵੇ  ਨੂੰ ਡੁਬੋ ਕੇ ਥੋੜ੍ਹੀ ਦੇਰ ਲਈ ਛੱਡ ਦਿਓ। ਕੁਝ ਸਮੇਂ ਬਾਅਦ ਤੁਸੀਂ ਬੁਰਸ਼ ਦੀ ਮਦਦ ਨਾਲ ਇਸ ਨੂੰ ਸਾਫ਼ ਕਰੋ। ਇਹ ਦਾਗ ਆਸਾਨੀ ਨਾਲ ਦੂਰ ਕਰਦਾ ਹੈ।

Share this Article
Leave a comment