ਨਵੀਂ ਦਿੱਲੀ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ (ਕ੍ਰਿਕਟ ਦੇ ਲਾਰਡ) ਦਾ ਅੱਜ 47 ਵਾਂ ਜਨਮਦਿਨ ਹੈ। ਹਾਲਾਂਕਿ, ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਮਾਸਟਰ-ਬਲਾਸਟਰ(ਸਚਿਨ ਤੇਂਦੁਲਕਰ) ਨੇ ਆਪਣਾ ਜਨਮਦਿਨ ਨਹੀਂ ਮਨਾਇਆ. ਪਰ ਇਸ ਖਾਸ ਦਿਨ ‘ਤੇ, ਉਸਦੇ ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਵਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ ਜਾ ਰਹੀਆਂ ਹਨ । ਇਸ ਮੌਕੇ ਲਤਾ ਮੰਗੇਸ਼ਕਰ ਅਤੇ ਅਨਿਲ ਕਪੂਰ ਜੋ ਉਨ੍ਹਾਂ ਨੂੰ ਹਰ ਮੌਕੇ ‘ਤੇ ਵਧਾਈ ਦਿੰਦੇ ਹਨ ਨੇ ਇਸ ਵਾਰ ਉਨ੍ਹਾਂ ਵਖਰੇ ਅੰਦਾਜ਼ ਵਿੱਚ ਜਨਮਦਿਨ’ ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਵਧਾਈ ਦਿੱਤੀ।
नमस्कार सचिन. आपको जनमदिन की बहुत बहुत शुभकामनाएँ.ईश्वर करे आप की उम्र लम्बी हो और आप हमेशा सुखी रहे ये मेरी मंगल कामना. घरी सगळ्यांना माझा नमस्कार. @sachin_rt pic.twitter.com/7yL1QQPPkI
— Lata Mangeshkar (@mangeshkarlata) April 24, 2020
ਲਤਾ ਮੰਗੇਸ਼ਕਰ ਨੇ ਸਚਿਨ ਤੇਂਦੁਲਕਰ ਨਾਲ ਆਪਣੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਨਮਸਕਾਰ ਸਚਿਨ। ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ. ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ. ਘਰਿ ਸਗਿਆਨ ਮੰਝ ਨਮਸਕਾਰ।