ਅੰਬਾਲਾ ਏਅਰਫੋਰਸ ਸਟੇਸ਼ਨ ਦੇ ਆਸਪਾਸ ਚਾਰ ਪਿੰਡਾਂ ‘ਚ ਧਾਰਾ 144 ਲਾਗੂ, ਘਰਾਂ ਦੀਆਂ ਛੱਤਾਂ ‘ਤੇ ਚੜ੍ਹਨ ਤੋਂ ਰੋਕ

TeamGlobalPunjab
1 Min Read

ਅੰਬਾਲਾ: ਪੰਜ ਰਾਫੇਲ ਫਾਈਟਰ ਜਹਾਜ਼ ਅੱਜ ਦੁਪਹਿਰ ਅੰਬਾਲਾ ਏਅਰਬੇਸ ‘ਤੇ ਪਹੁੰਚਣਗੇ ਇਸ ਲਈ ਸਖਤ ਸੁਰੱਖਿਆ ਕੀਤੀ ਗਈ ਹੈ। ਏਅਰਫੋਰਸ ਸ‍ਟੇਸ਼ਨ ਖੇਤਰ ਅਤੇ ਆਸਪਾਸ ਦੇ ਚਾਰ ਪਿੰਡਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਏਅਰਫੋਰਸ ਸ‍ਟੇਸ਼ਨ ਵੱਲ ਜਾਣ ਵਾਲੀਆਂ ਸੜਕਾਂ ਦੀ ਸਵੇਰੇ ਤੋਂ ਹੀ ਨਾਕਾਬੰਦੀ ਕੀਤੀ ਗਈ ਹੈ।

ਏਅਰਫੋਰਸ ਸ‍ਟੇਸ਼ਨ ਦੇ ਆਸਪਾਸ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਫੌਜ ਅਤੇ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਨੂੰ ਏਅਰਫੋਰਸ ਸਟੇਸ਼ਨ ਦੇ ਆਸਪਾਸ ਬਣੇ ਮਕਾਨਾਂ ਦੀਆਂ ਛੱਤਾਂ ‘ਤੇ ਚੜ੍ਹਨ ਅਤੇ ਆਸਪਾਸ ਫੋਟੋਗਰਾਫੀ ਕਰਨ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।

- Advertisement -

ਅੰਬਾਲਾ ਏਅਰਬੇਸ ਸ‍ਟੇਸ਼ਨ ਦੇ ਆਸਪਾਸ ਦੇ ਨਾਲ – ਨਾਲ ਪੂਰੇ ਅੰਬਾਲਾ ਛਾਉਣੀ ਖੇਤਰ ਵਿੱਚ ਸੁਰੱਖਿਆ ਸਖਤ ਹੈ। ਟਰੈਫਿਕ ਪੁਲਿਸ ਦੇ ਜਵਾਨ ਇਨ੍ਹਾਂ ਸੜਕਾਂ ‘ਤੇ ਤਾਇਨਾਤ ਹਨ ਅਤੇ ਵਾਹਨਾਂ ਨੂੰ ਏਅਰਬੇਸ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ ਹੈ।

Share this Article
Leave a comment