ਅਮਨ ਅਰੋੜਾ ਕਾਂਗਰਸੀ ਆਗੂਆਂ ਤੋਂ ਹੋਏ ਨਾਰਾਜ਼! ਕਿਹਾ ਜਾਂ ਤਾਂ ਦੋਸ਼ ਸਿਧ ਕਰੋ ਜਾਂ ਫਿਰ ਮਾਫੀ ਮੰਗੋ

TeamGlobalPunjab
1 Min Read

ਸੁਨਾਮ : ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਬੇਬਾਕੀ ਨਾਲ ਆਪਣੀ ਰਾਇ ਰੱਖਣ ਵਾਲੇ ਅਮਨ ਅਰੋੜਾ ਵਲੋਂ ਅਜ ਇਕ ਵਾਰ ਫਿਰ ਵੀਡੀਓ ਬਿਆਨ ਜਾਰੀ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ । ਦਰਅਸਲ ਇੰਨੀ ਦਿਨੀ ਕਾਂਗਰਸੀ ਮੰਤਰੀਆਂ ਵਿਧਾਇਕਾਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ । ਅਮਨ ਅਰੋੜਾ ਨੇ ਇਸ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਗਿਆ ਹੈ ਕਿ ਜਾਂ ਤਾਂ ਕਾਂਗਰਸੀ ਆਗੂ ਆਪਣੀਆਂ ਕਹੀਆਂ ਗੱਲਾਂ ਸਿਧ ਕਰਨ ਜਾ ਫਿਰ ਪੰਜਾਬ ਦੇ ਲੋਕਾਂ ਤੋ ਮਾਫੀ ਮੰਗਣ ।

ਅਮਨ ਅਰੋੜਾ ਨੇ ਕਿਹਾ ਕਿ ਬੀਤੇ ਦਿਨੀਂ ਕਈ ਕਾਂਗਰਸੀ ਆਗੂਆਂ ਵਲੋਂ ਅਕਸਾਇਜ ਮਾਲੀਏ ਦੇ 600 ਕਰੋੜ ਰੁਪਏ ਦੇ ਨੁਕਸਾਨ ਦਾ ਦੋਸ਼ ਲਾਉਂਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ । ਉਨ੍ਹਾਂ ਕਿਹਾ ਕਿ ਆਪ ਵਲੋਂ ਤਾਂ ਭਾਵੇਂ ਹਰ ਦਿਨ ਅਕਸਾਇਜ ਵਿਭਾਗ ਦੇ 600 ਨਹੀਂ  6 7 ਹਜਾਰ ਕਰੋੜ ਰੁਪਏ ਦੇ ਨੁਕਸਾਨ ਦੀ ਗੱਲ ਕਹੀ ਜਾਂਦੀ ਹੈ ਪਰ ਹੁਣ ਇਹ ਦੋਸ਼ ਕਾਂਗਰਸੀ ਆਗੂਆਂ ਵਲੋਂ ਲਗਾਏ ਗਏ ਹਨ ਇਸ ਲਈ ਜਾਂ ਤਾਂ ਉਹ ਇਹ ਦੋਸ਼ ਸਿੱਧ ਕਰਨ ਜਾ ਫਿਰ ਪੰਜਾਬ ਦੇ ਲੋਕਾਂ ਤੋ ਮਾਫੀ ਮੰਗਣ ।

Share this Article
Leave a comment