ਟਰੰਪ ਖਿਲਾਫ ਦੂਜੀ ਵਾਰ ਮਹਾਂਦੋਸ਼ ਮਤਾ ਪਾਸ; ਅਮਰੀਕੀ ਇਤਿਹਾਸ ਦੇ ਪਹਿਲੇ ਹਨ ਅਜਿਹੇ ਰਾਸ਼ਟਰਪਤੀ ਟਰੰਪ

TeamGlobalPunjab
2 Min Read

ਵਰਲਡ ਡੈਸਕ: ਅਮਰੀਕਾ ਵਿੱਚ ਕੈਪੀਟਲ ਹਿੰਸਾ ਮਾਮਲੇ ‘ਚ ਅਮਰੀਕੀ ਪ੍ਰਤੀਨਿਧ ਸਦਨ ਨੇ ਬੀਤੇ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੁੱਧ ਮਹਾਂਦੋਸ਼ ਮਤਾ ਪਾਸ ਕਰ ਦਿੱਤਾ ਗਿਆ ਹੈ। ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਨੇ ਦੱਸਿਆ ਕਿ ਟਰੰਪ ਅਮਰੀਕੀ ਇਤਿਹਾਸ ‘ਚ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਦੋ ਵਾਰ ਮਹਾਂਦੋਸ਼ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਤੋਂ ਇਲਾਵਾ ਸੰਸਦ ਮੈਂਬਰਾਂ ਨੇ 232 ਦੇ ਮੁਕਾਬਲੇ 197 ਵੋਟਾਂ ਨਾਲ ਮਹਾਂਦੋਸ਼ ਮਤਾ ਪਾਸ ਕੀਤਾ। ਰਾਸ਼ਟਰਪਤੀ ਟਰੰਪ ਦੇ ਖਿਲਾਫ ਅਮਰੀਕੀ ਸੰਸਦ ‘ਚ ਦੂਜੀ ਵਾਰ ਮਹਾਂਦੋਸ਼ ਮਤਾ ਪਾਸ ਹੋਇਆ ਹੈ। ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੌਨੈਲ ਨੇ ਇਕ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਟਰੰਪ ਖ਼ਿਲਾਫ਼ ਮਹਾਂਦੋਸ਼ 20 ਜਨਵਰੀ ਤੋਂ ਪਹਿਲਾਂ ਨਹੀਂ ਚੱਲੇਗਾ, ਕਿਉਂਕਿ ਇਹਨੀਂ ਦਿਨੀਂ ਜੋਅ ਬਾਇਡਨ ਦਾ ਸਹੁੰ-ਚੁੱਕ ਸਮਾਗਮ ਹੈ।

ਦੱਸ ਦਈਏ 25ਵੀਂ ਸੰਵਿਧਾਨਕ ਸੋਧ ਤਹਿਤ ਮਤਾ ਪਾਸ ਕਰ ਕੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਟਰੰਪ ਨੂੰ ਅਹੁਦੇ ਤੋਂ ਹਟਾਉਣ। ਮਤੇ ਦੇ ਹੱਕ ‘ਚ 223 ਵੋਟਾਂ ਪਈਆਂ ਹਨ ਜਦਕਿ ਵਿਰੋਧ ‘ਚ 205 ਵੋਟਾਂ ਪਈਆਂ। ਰੀਪਬਲਿਕ ਸੰਸਦ ਦੇ 10 ਮੈਂਬਰਾਂ ਨੇ ਵੀ ਟਰੰਪ ਵਿਰੁੱਧ ਵੋਟ ਦਿੱਤੀ। ਮਤਾ ਪਾਸ ਕਰ ਕੇ ਪੈਂਸ ਨੂੰ ਕੈਬਨਿਟ ਇਕੱਠੀ ਕਰ ਕੇ 25ਵੀਂ ਸੋਧ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਇਹ 25ਵੀਂ ਸੋਧ 50 ਸਾਲ ਪਹਿਲਾਂ ਰਾਸ਼ਟਰਪਤੀ ਜੌਹਨ ਐਫ. ਕੈਨੇਡੀ ਦੀ ਹੱਤਿਆ ਤੋਂ ਬਾਅਦ ਲਿਆਂਦੀ ਗਈ ਸੀ। ਇਸ ਤਹਿਤ ਜੇ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿਣ ਦੇ ਯੋਗ ਨਹੀਂ ਤਾਂ ਉਸ ਨੂੰ ਹਟਾਇਆ ਜਾ ਸਕਦਾ ਹੈ ਤੇ ਕਿਸੇ ਹੋਰ ਨੂੰ ਰਾਸ਼ਟਰਪਤੀ ਅਹੁਦੇ ’ਤੇ ਬਿਠਾਇਆ ਜਾ ਸਕਦਾ ਹੈ।

- Advertisement -

ਉਧਰ ਟਰੰਪ ਨੇ ਕਿਹਾ ਕਿ ਮੇਰਾ ਸੱਚਾ ਸਮਰਥਕ ਕਦੇ ਵੀ ਰਾਜਨੀਤਿਕ ਹਿੰਸਾ ਨਹੀਂ ਕਰੇਗਾ, ਕਾਨੂੰਨ ਨੂੰ ਨਹੀਂ ਤੋੜੇਗਾ। ਜੇ ਤੁਸੀਂ ਅਜਿਹਾ ਕੁਝ ਕਰ ਰਹੇ ਹੋ ਤਾਂ ਤੁਸੀਂ ਸਾਡੇ ਅੰਦੋਲਨ ਦਾ ਸਮਰਥਨ ਨਹੀਂ ਕਰ ਰਹੇ, ਤੁਸੀਂ ਸਾਡੇ ਦੇਸ਼ ‘ਤੇ ਹਮਲਾ ਕਰ ਰਹੇ ਹੋ।

TAGGED: , ,
Share this Article
Leave a comment