ਓਂਟਾਰੀਓ ‘ਚ 80 ਤੋਂ ਵੱਧ ਵਾਲਿਆਂ ਲਈ ਵੈਕਸੀਨ ਦੀ ਦੂਜੀ ਖੁਰਾਕ ਦੀ ਬੁਕਿੰਗ ਸ਼ੁਰੂ

TeamGlobalPunjab
2 Min Read

ਟੋਰਾਂਟੋ : ਓਂਟਾਰੀਓ ਵਿੱਚ ਵੈਕਸੀਨੇਸ਼ਨ ਦੀ ਪ੍ਰਕਿਰਿਆ ਜਾਰੀ ਹੈ, ਸੂਬਾ ਹੁਣ ਵੈਕਸੀਨ ਦੀ ਦੂਜੀ ਡੋਜ਼ ਲਈ ਵੀ ਤਿਆਰੀਆਂ ਕਰ ਚੁੱਕਾ ਹੈ।ਕੁਝ ਬਜ਼ੁਰਗਾਂ ਨੂੰ ਸਮੇਂ ਨਾਲੋਂ ਕੁੱਝ ਪਹਿਲਾਂ ਹੀ ਕੋਵਿਡ -19 ਵੈਕਸੀਨ ਦੀ ਦੂਜੀ ਡੋਜ਼ ਲਾਏ ਜਾਣ ਦੀ ਤਿਆਰੀ ਹੈ।ਇਹ ਦੂਜੀ ਡੋਜ਼ ਇਸ ਹਫਤੇ ਤੋਂ ਹੀ ਦੇਣੀ ਸ਼ੁਰੂ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਸੀ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਜਲਦ ਤੋਂ ਜਲਦ ਸਾਰੇ ਪੂਰੀ ਤਰ੍ਹਾਂ ਵੈਕਸੀਨੇਟ ਹੋ ਜਾਣ। ਇਸ ਸਮੇਂ ਓਂਂਟਾਰੀਓ ਵਿੱਚ 57.25 ਫੀਸਦੀ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਖ਼ੁਰਾਕ ਦਿੱਤੀ ਜਾ ਚੁੱਕੀ ਹੈ।

ਪਿਛਲੇ ਹਫਤੇ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਫਾਈਜ਼ਰ ਤੇ ਮਾਡਰਨਾ ਵੈਕਸੀਨ ਦੀਆਂ ਪਹਿਲੀਆਂ ਤੇ ਦੂਜੀਆਂ ਡੋਜ਼ਾਂ ਦਾ ਵਕਫਾ ਘਟਾ ਕੇ ਚਾਰ ਹਫਤੇ ਕਰ ਦਿੱਤਾ ਗਿਆ ਹੈ। ਇਹ ਡੋਜ਼ਾਂ 80 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ।

80 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸੋਮਵਾਰ ਸਵੇਰ 8:00 ਵਜੇ ਤੋਂ ਅਪੁਆਇੰਟਮੈਂਟ ਸ਼ੁਰੂ ਹੋ ਚੁੱਕੀ ਹੈ। ਜੇ ਉਹ ਇਸ ਸਮੇਂ ਇਹ ਡੋਜ਼ ਨਹੀਂ ਲੈਣੀ ਚਾਹੁੰਦੇ ਤਾਂ ਉਹ ਪਹਿਲਾਂ ਤੋਂ ਹੀ ਦੂਜੀ ਡੋਜ਼ ਲਈ ਲਈਆਂ ਆਪਣੀਆਂ ਅਪੁਆਇੰਟਮੈਂਟਸ ਜਾਰੀ ਰੱਖ ਸਕਦੇ ਹਨ।

ਯੌਰਕ ਰੀਜਨ, ਜਿਸਦਾ ਆਪਣਾ ਬੁਕਿੰਗ ਪੋਰਟਲ ਹੈ, 80 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਦੂਜੀ ਡੋਜ਼ ਲਈ ਸਵੇਰੇ 8:30 ਵਜੇ ਤੋਂ ਅਪੁਆਇੰਟਮੈਂਟ ਬੁੱਕ ਕਰਨੀ ਸ਼ੁਰੂ ਕਰੇਗਾ। ਹਾਲਟਨ ਰੀਜਨ ਦੇ ਲੋਕ ਬੁੱਧਵਾਰ ਤੋਂ ਅਪੁਆਇੰਟਮੈਂਟ ਬੁੱਕ ਕਰਵਾ ਸਕਣਗੇ।

- Advertisement -

Share this Article
Leave a comment