ਮਾਹਰਾਂ ਨੇ ਜਤਾਈ ਚਿੰਤਾ! ਕੋਰੋਨਾ ਤੋਂ ਵੀ 100 ਗੁਣਾ ਜ਼ਿਆਦਾ ਖਤਰਨਾਕ ਮਹਾਂਮਾਰੀ ਫੈਲਣ ਦਾ ਖਤਰਾ

Prabhjot Kaur
2 Min Read

ਨਿਊਜ਼ ਡੈਸਕ: ‘ਕੋਰੋਨਾ’ ਦਾ ਨਾਮ ਸੁਣਦੇ ਹੀ ਲੋਕ ਘਬਰਾ ਜਾਂਦੇ ਹਨ। ਕੋਰੋਨਾ ਵਾਇਰਸ ਨੇ ਦੁਨੀਆ ਦੀ ਰਫਤਾਰ ਨੂੰ ਵੀ ਰੋਕ ਦਿੱਤਾ ਸੀ। ਦੁਨੀਆ ਹਾਲੇ ਵੀ ਇਸ ਬੀਮਾਰੀ ਦਾ ਸਟੀਕ ਇਲਾਜ ਨਹੀਂ ਲੱਭ ਸਕੀ ਹੈ। ਕੋਰੋਨਾ ਦੇ ਡਰ ਦੇ ਵਿਚਾਲੇ ਵਿਗਿਆਨੀਆਂ ਨੇ ਇੱਕ ਹੋਰ ਮਹਾਂਮਾਰੀ ਦੀ ਚਿਤਾਵਨੀ ਦਿੱਤੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਕੋਰੋਨਾ ਤੋਂ ਵੀ ਭਿਆਨਕ ਰੂਪ ਧਾਰ ਸਕਦੀ ਹੈ। ਖੋਜਕਰਤਾਵਾਂ ਨੇ ਹਾਲ ਹੀ ਵਿੱਚ ਬਰਡ ਫਲੂ ਦੇ H5N1 ਨਾਲ ਜੁੜੀਆਂ ਚਿੰਤਾਵਾਂ ‘ਤੇ ਚਰਚਾ ਕਰਦੇ ਹੋਏ ਚਿੰਤਾ ਜਤਾਈ ਸੀ। ਬ੍ਰਿਟੇਨ ਦੇ ਅਖਬਾਰ ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਖੋਜਕਰਤਾਵਾਂ ਨੇ ਡਰ ਜ਼ਾਹਰ ਕੀਤਾ ਹੈ ਕਿ ਇਹ ਵਾਇਰਸ ਇੱਕ ਗੰਭੀਰ ਸੀਮਾ ਤੱਕ ਪਹੁੰਚ ਸਕਦਾ ਹੈ ਜੋ ਇੱਕ ਵਿਸ਼ਵਵਿਆਪੀ ਮਹਾਂਮਾਰੀ ਨੂੰ ਜਨਮ ਦੇ ਸਕਦਾ ਹੈ।

ਮੈਡੀਕਲ ਮਾਹਿਰਾਂ ਨੇ ਬਰਡ ਫਲੂ ਮਹਾਮਾਰੀ ਦੇ ਸੰਭਾਵੀ ਖ਼ਤਰੇ ਉਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਇਹ ਕੋਵਿਡ ਨਾਲੋਂ 100 ਗੁਣਾ ਖਤਰਨਾਕ ਹੋ ਸਕਦੀ ਹੈ। ਇੰਨਾ ਹੀ ਨਹੀਂ, ਇਹ ਮਹਾਂਮਾਰੀ ਸੰਭਾਵਿਤ ਤੌਰ ‘ਤੇ ਸੰਕਰਮਿਤ ਲੋਕਾਂ ਵਿੱਚੋਂ ਅੱਧੇ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ।

ਪ੍ਰੈਸ ਬ੍ਰੀਫਿੰਗ ਦੌਰਾਨ ਪਿਟਸਬਰਗ ਵਿੱਚ ਇੱਕ ਪ੍ਰਮੁੱਖ ਬਰਡ ਫਲੂ ਰੀਸਰਚਰ ਡਾ. ਸੁਰੇਸ਼ ਕੁਚੀਪੁੜੀ ਨੇ ਚਿਤਾਵਨੀ ਦਿੱਤੀ ਕਿ H5N1 ਵਿੱਚ ਮਹਾਂਮਾਰੀ ਪੈਦਾ ਕਰਨ ਦੀ ਸਮਰੱਥਾ ਹੈ, ਕਿਉਂਕਿ ਇਹ ਮਨੁੱਖਾਂ ਸਮੇਤ ਕਈ ਥਣਧਾਰੀ ਜੀਵਾਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਰੱਖਦੀ ਹੈ।

- Advertisement -

ਉਨ੍ਹਾਂ ਕਿਹਾ, ‘ਅਸੀਂ ਇਕ ਅਜਿਹੇ ਵਾਇਰਸ ਬਾਰੇ ਗੱਲ ਕਰ ਰਹੇ ਹਾਂ ਜੋ ਪਹਿਲਾਂ ਹੀ ਦੁਨੀਆ ਵਿਚ ਮੌਜੂਦ ਹੈ ਅਤੇ ਕਈ ਥਣਧਾਰੀ ਜੀਵਾਂ ਨੂੰ ਸੰਕਰਮਿਤ ਕਰ ਰਿਹਾ ਹੈ ਅਤੇ ਲਗਾਤਾਰ ਵਿਕਸਿਤ ਹੋ ਰਿਹਾ ਹੈ। “ਇਹ ਸੱਚਮੁੱਚ ਸਹੀ ਸਮਾਂ ਹੈ ਕਿ ਅਸੀਂ ਤਿਆਰ ਹੋ ਜਾਈਏ।”

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment