ਵਿਗਿਆਨ ਤੇ ਤਕਨਾਲੌਜੀ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਮਹੱਤਵਪੂਰਨ ਸਾਧਨ

TeamGlobalPunjab
3 Min Read

ਚੰਡੀਗੜ੍ਹ: ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ ਰਾਸ਼ਟਰੀ ਪ੍ਰਦੂਸ਼ਣ ਦਿਵਸ ਦੇ ਮੌਕੇ ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ 70 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਹਾਜ਼ਰ ਕਰਦਿਆ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਰਾਸ਼ਟਰੀ ਪ੍ਰਦੂਸ਼ਣ ਦਿਵਸ ਇਹ ਯਕੀਨੀ ਬਣਾਉਣ ਲਈ ਮਨਾਇਆ ਜਾਂਦਾ ਹੈ ਕਿ ਲੋਕ ਸਾਡੀ ਸਿਹਤ ਅਤੇ ਵਾਤਾਵਰਣ ਸੰਤੁਲਨ ਤੇ ਪ੍ਰਦੂਸ਼ਣ ਦੇ ਲੰਬੇ ਸਮੇਂ ਤੱਕ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣ। ਉਨ੍ਹਾਂ ਕਿਹਾ ਕਿ ਭਾਰਤ ਵਿਚ 2 ਅਤੇ 3 ਦਸੰਬਰ ਦੀ ਰਾਤ ਦੇ ਵਿਚਕਾਰ ਯੂਨੀਆਨ ਕਾਰਬਾਈਡ ਤੋਂ ਮਿਥਾਇਲ ਆਈਸੋਨੇਟ ਦੇ ਰਿਸਣ ਨਾਲ ਹੋਈ ਭੋਪਾਲ ਗੈਸ ਤ੍ਰਸਾਦੀ ਵਿਚ ਜਾਨਾਂ ਗੁਆ ਚੁੱਕੇ ਲੋਕਾਂ ਨੂੰ ਯਾਦ ਕਰਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਵਿਗਿਆਨ ਤੇ ਤਕਨਾਲੌਜੀ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਬਹੁਤ ਅਹਿਮ ਸਾਧਨ ਹਨ। ਇਹਨਾਂ ਨਾਲ ਨਾ ਸਿਰਫ਼ ਪ੍ਰਦੂਸ਼ਣ ਤੇ ਨਿਗਰਾਨੀ ਹੀ ਕੀਤੀ ਜਾ ਸਕਦੀ ਹੈ ਸਗੋਂ ਹੱਲ ਵੀ ਲੱਭੇ ਜਾ ਸਕਦੇ ਹਨ।ਇਹਨਾਂ ਦੁਆਰਾ ਲੱਭੇ ਹੱਲ ਨਾ ਸਿਰਫ਼ ਵਾਤਾਵਰਣ ਦੇ ਅਨਕੂਲ ਹੀ ਹਨ ਸਗੋਂ ਆਰਥਿਕ ਪੱਖੋਂ ਵੀ ਸਾਡੀ ਪਹੁੰਚ ਵਿਚ ਹਨ ਅਤੇ ਇਹਨਾਂ ਦੀ ਸਮਾਜ ਦੀ ਭਲਾਈ ਵਾਸਤੇ ਵਰਤੋਂ ਕਰਨੀ ਚਾਹੀਦੀ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਇੰਜੀ: ਕੁਰਨੇਸ਼ ਗਰਗ ਇਸ ਮੌਕੇ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਮਨਾਉਣ ਦਾ ਉਦੇਸ਼ ਲੋਕਾਂ ਵਿਚ ਵਾਯੂ, ਧੁਨੀ, ਮਿੱਟੀ ਅਤੇ ਪਾਣੀ ਦੇ ਹੋ ਰਹੇ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਪ੍ਰਦੂਸ਼ਣ ਕੰਟਰੋਲ ਐਕਟ ਦੀ ਮਹੱਹਤਾ ਤੋਂ ਜਾਣੂ ਕਰਵਾਉਣ ਹੈ।ਉਨ੍ਹਾਂ ਵੈਬਨਾਰ ਵਿਚ ਭਾਗ ਲੈਣ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖਾਸ ਕਰਕੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਕੇ ਫ਼ਸਲਾਂ ਦੀ ਵਾਢੀ ਤੋ਼ ਬਾਅਦ ਰਹਿੰਦ-ਖਹੂੰਦ ਨੂੰ ਅੱਗ ਨਾਲ ਲਗਾਈ ਜਾਵੇ ਕਿਉਂ ਕਿ ਇਸ ਨਾਲ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ ਸਗੋਂ ਸਾਡਾ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਸਾੜਣ ਦੇ ਬਦਲ ਮਹੁੱਈਆਂ ਕਰਵਾਉਣ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਵੱਲ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਕਿਹਾ ਕਿ ਸਿਹਤਮੰਦ, ਖੁਸ਼ਹਾਲ ਅਤੇ ਸਥਾਈ ਭਵਿੱਖ ਲਈ ਵੱਖ ਵੱਖ ਤਰ੍ਹਾਂ ਪ੍ਰਦੂਸ਼ਣਾਂ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਨੂੰ ਵਧਾਉਣ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਵਾਤਾਵਰਣ ਦੇ ਅਨੁਕੂਲ ਯਤਨ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣ ਅਤੇ ਧਰਤੀ ਨੂੰ ਬਚਾਉਣ ਵਿਚ ਸਹਾਇਕ ਹੋ ਸਕਦੇ ਹਨ।

- Advertisement -

Share this Article
Leave a comment