ਸਰਕਾਰੀ ਮਾਸਟਰ ਵੱਲੋਂ ਸਿਆਸੀ ਪਾਰਟੀ ਦੇ ਸਮਾਗਮ ‘ਚ ਹਿੱਸਾ ਲੈਣਾ ਪਿਆ ਮਹਿੰਗਾ, ਮੁਅੱਤਲ ਕਰਨ ਦੇ ਹੁਕਮ ਜਾਰੀ

TeamGlobalPunjab
2 Min Read
ਮੁਹਾਲੀ  – ਪੰਜਾਬ ਸਕੂਲ ਸਿੱਖਿਆ ਬੋਰਡ  ਦੇ ਸਹਾਇਕ ਡਾਇਰੈਕਟਰ  ਵੱਲੋਂ  ਫਿਰੋਜ਼ਪੁਰ ਦੇ ਰੁਹੇਲਾ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਚ ਪਡ਼੍ਹਾਉਣ ਵਾਲੇ ਹਿੰਦੀ ਮਾਸਟਰ ਖ਼ਿਲਾਫ਼ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿੱਚ  ਕਰਮਚਾਰੀ ਵੱਲੋਂ ਇੱਕ ਸਿਆਸੀ ਪਾਰਟੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਤੇ ਭਾਸ਼ਣਬਾਜ਼ੀ ਕਰਨ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਪੱਤਰ ਵਿੱਚ  ਇਕ ਟੀਵੀ ਚੈਨਲ ਤੇ ਚਲਦੀ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ  ਕਿ ‘ਰਾਜੀਵ ਹਾਂਡਾ, ਹਿੰਦੀ ਮਾਸਟਰ, ਸਰਕਾਰੀ ਹਾਈ ਸਕੂਲ ਰੁਹੇਲਾ (ਫਿਰੋਜ਼ਪੁਰ), ਵਿਰੁੱਧ ਨਿਊਜ਼ ਚੈਨਲ ਤੇ ਚਲਦੀ ਵੀਡੀਓ ਕਲਿਪਿੰਗ ਸਾਹਮਣੇ ਆਈ ਹੈ ਜਿਸ ਵਿੱਚ ਕਰਮਚਾਰੀ ਇੱਕ ਸਮਾਗਮ ਵਿੱਚ ਸ਼ਾਮਿਲ ਹੁੰਦੇ ਹੋਏ ਇੱਕ ਰਾਜਨੀਤਕ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਭਾਸ਼ਣ ਕਰਦੇ ਨਜ਼ਰ ਆਏ। ਅਜਿਹਾ ਕਰਕੇ ਕਰਮਚਾਰੀ ਨੇ The Government Employess (Conduct Rules 1966) ਵਿੱਚ ਦਰਜ ਰੂਲ 5 ਦੀ ਉਲੰਘਣਾ ਕੀਤੀ ਹੈ। ਇਸ ਦੇ ਨਾਲ-ਨਾਲ ਕਰਮਚਾਰੀ ਨੇ ਚੋਣ ਜ਼ਾਬਤੇ ਦੀ ਉਲੰਘਣਾ ਵੀ ਕੀਤੀ ਹੈ। ਅਜਿਹਾ ਕਰਕੇ ਕਰਮਚਾਰੀ ਨੇ ਅਧਿਆਪਕ ਦੇ ਅਕਸ ਨੂੰ ਖਰਾਬ ਕੀਤਾ ਹੈ। ਜਿਸ ਕਾਰਨ ਕਰਮਚਾਰੀ ਨੂੰ ਤਤਕਾਲ ਸਮੇਂ ਤੋਂ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈਡ ਕੁਆਰਟਰ ਦਫ਼ਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਪਠਾਨਕੋਟ ਨਿਯੁਕਤ ਕੀਤਾ ਜਾਂਦਾ ਹੈ। 2.0 ਕਰਮਚਾਰੀ ਨੂੰ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਮਿਲੇਗਾ।”
ਸਕੂਲ ਸਿੱਖਿਆ ਬੋਰਡ ਦੇ ਹੁਕਮਾਂ ਅਨੁਸਾਰ  ਹਿੰਦੀ ਦੇ ਮਾਸਟਰ  ਰਾਜੀਵ ਹਾਂਡਾ  ਨੂੰ ਫੌਰੀ ਤੌਰ ਤੇ ਮੁਅੱਤਲ ਕੀਤਾ ਜਾਂਦਾ ਹੈ ਤੇ ਨਿਯਮਾਂ ਅਨੁਸਾਰ ਹੀ ਉਨ੍ਹਾਂ ਨੂੰ ਮੁਅੱਤਲੀ ਭੱਤਾ ਮਿਲੇਗਾ ਤੇ ਇਸ ਸਾਰੇ ਸਮੇਂ ਦੌਰਾਨ ਕਰਮਚਾਰੀ ਨੂੰ ਹੈੱਡਕੁਆਰਟਰ ਪਠਾਨਕੋਟ ਚ ਡਿਊਟੀ ਦੇਣੀ ਹੋਵੇਗੀ।

Share this Article
Leave a comment