ਰਮਜ਼ਾਨ ਦੇ ਪਵਿੱਤਰ ਮਹੀਨੇ ‘ਚ ਸਾਊਦੀ ਨੇ ਇੱਕ ਵਿਅਕਤੀ ਨੂੰ ਦਿੱਤੀ ਮੌਤ ਦੀ ਸਜ਼ਾ, 2009 ਤੋਂ ਬਾਅਦ ਇਹ ਪਹਿਲਾ ਮਾਮਲਾ

Rajneet Kaur
2 Min Read

ਰਿਆਦ: ਸਾਊਦੀ ਅਰਬ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਇੱਕ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਹੈ। ਇੱਕ ਅਧਿਕਾਰ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਅਜਿਹਾ ਸਾਲਾਂ ਵਿੱਚ ਨਹੀਂ ਹੋਇਆ ਸੀ। ਅਧਿਕਾਰਤ ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ ਕਿ ਮੌਤ ਦੀ ਸਜ਼ਾ ਮਦੀਨਾ ਇਲਾਕੇ ‘ਚ ਦਿੱਤੀ ਗਈ ਹੈ। ਮਦੀਨਾ ਇਸਲਾਮ ਦਾ ਦੂਜਾ ਸਭ ਤੋਂ ਪਵਿੱਤਰ ਸ਼ਹਿਰ ਹੈ। ਜਿਸ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਹ ਸਾਊਦੀ ਨਾਗਰਿਕ ਸੀ। ਮਿਲੀ ਜਾਣਕਾਰੀ ਅਨੁਸਾਰ ਉਸ ਨੇ ਪੀੜਤਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ।

ਬਰਲਿਨ ਸਥਿਤ ਯੂਰਪੀਅਨ ਸਾਊਦੀ ਮਨੁੱਖੀ ਅਧਿਕਾਰ ਸੰਗਠਨ (ਈਐਸਓਐਚਆਰ) ਨੇ ਇੱਕ ਬਿਆਨ ਵਿੱਚ ਕਿਹਾ, “ਸਾਊਦੀ ਅਰਬ ਨੇ ਰਮਜ਼ਾਨ ਦੌਰਾਨ ਇੱਕ ਨਾਗਰਿਕ ਨੂੰ ਫਾਂਸੀ ਦਿੱਤੀ ਹੈ।” ਸੰਗਠਨ ਨੇ ਸਾਊਦੀ ਗ੍ਰਹਿ ਮੰਤਰਾਲੇ ਦੇ ਮੌਤ ਦੀ ਸਜ਼ਾ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 2009 ਤੋਂ ਬਾਅਦ ਪਵਿੱਤਰ ਮਹੀਨੇ ‘ਚ ਕਿਸੇ ਨੂੰ ਵੀ ਫਾਂਸੀ ਨਹੀਂ ਦਿੱਤੀ ਗਈ ਹੈ। ਈਐਸਓਐਚਆਰ ਦੇ ਅਨੁਸਾਰ, ਇਸ ਸਾਲ 17 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। 2022 ਵਿੱਚ, ਸਾਊਦੀ ਨੇ 147 ਲੋਕਾਂ ਨੂੰ ਸਜ਼ਾ ਦਿੱਤੀ ਸੀ। ਦੂਜੇ ਪਾਸੇ ਜੇਕਰ 2021 ਦੀ ਗੱਲ ਕਰੀਏ ਤਾਂ 69 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment