ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਬਾਲੀਵੁੱਡ ਅਦਾਕਾਰ

Prabhjot Kaur
2 Min Read

ਲੰਦਨ: ਫ਼ਿਲਮ ਅਦਾਕਾਰ ਸਤੀਸ਼ ਲੰਦਨ ਦੇ ਹੀਥਰੋ ਹਵਾਈ ਅੱਡੇ ‘ਤੇ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਗਏ, ਪਰ ਜਦੋਂ ਇਹ ਖਬਰ ਸੋਸ਼ਲ ਮੀਡੀਆ ‘ਤੇ ਫੇਲ ਗਈ ਤਾਂ ਪ੍ਰਬੰਧਕਾਂ ਨੂੰ ਮੁਆਫ਼ੀ ਮੰਗਣੀ ਪਈ। ਏਅਰਪੋਰਟ ਦੇ ਇੱਕ ਮੁਲਾਜ਼ਮ ਨੇ ਸਤੀਸ਼ ਸ਼ਾਹ ਨੂੰ ਸਵਾਲ ਕੀਤਾ ਸੀ ਕਿ ਕੀ ਉਹ ਫਸਟ ਕਲਾਸ ‘ਚ ਸਫਰ ਕਰਨ ਦੀ ਔਕਾਤ ਰਖਦੇ ਹਨ। ਇਸ ਤੋਂ ਬਾਅਦ ਸਤੀਸ਼ ਸ਼ਾਹ ਨੇ ਜਵਾਬ ਦਿੰਦਿਆਂ ਕਿਹਾ, ‘ਕਿਉਂਕਿ ਅਸੀਂ ਭਾਰਤੀ ਹਾਂ ਇਸ ਕਰ ਕੇ ਫਸਟ ਕਲਾਸ ‘ਚ ਸਫ਼ਰ ਕਰਨ ਦੀ ਤਾਕਤ ਰਖਦੇ ਹਾਂ।’

ਸਾਰਾਭਾਈ ਵਰਸਿਜ਼ ਸਾਰਾਭਾਈ ਅਤੇ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਵਰਗੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਸਤੀਸ਼ ਸ਼ਾਹ ਨੇ ਘਟਨਾ ਬਾਰੇ ਟਵੀਟ ਕੀਤਾ ਤਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਮਾਮਲਾ ਵਧਦਾ ਵੇਖ ਦੁਨੀਆਂ ਦੇ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਹਵਾਈ ਅੱਡਿਆਂ ਵਿਚੋਂ ਇਕ ਹੀਥਰੋ ਇੰਟਰਨੈਸ਼ਨਲ ਏਅਰਪੋਰਟ ਨੇ ਟਵਿਟਰ ‘ਤੇ ਮੁਆਫ਼ੀ ਮੰਗੀ ਅਤੇ ਅਪਸ਼ਬਦ ਬੋਲਣ ਵਾਲੇ ਵਿਅਕਤੀ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ।

ਹਵਾਈ ਅੱਡੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਸਭ ਸੁਣ ਕੇ ਬਹੁਤ ਅਫਸੋਸ ਹੋਇਆ ਅਤੇ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰੋਗੇ। ਦੂਜੇ ਪਾਸੇ ਸਤੀਸ਼ ਸ਼ਾਹ ਦੇ ਜਵਾਬ ਨੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਤ ਕੀਤਾ। ਇਕ ਵਿਅਕਤੀ ਨੇ ਘਟਨਾ ‘ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ, “ਅਸੀਂ ਭਾਰਤੀ ਹਾਂ ਅਤੇ ਇਸ ਤੋਂ ਵੱਧ ਦੱਸਣ ਦੀ ਕੋਈ ਜ਼ਰੂਰਤ ਨਹੀਂ। ਜੇ ਅੰਗਰੇਜ਼ਾਂ ਨੇ ਸਾਡੇ ਉਪਰ 200 ਸਾਲ ਰਾਜ ਨਾਂ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇੰਗਲੈਂਡ ਸਾਡੀ ਬਸਤੀ ਹੋਣਾ ਸੀ।”

- Advertisement -

Share this Article
Leave a comment