Garbe Ki Raat ਗਾਣੇ ਨੂੰ ਲੈ ਕੇ ਸੂਰਤ ’ਚ ਰਾਹੁਲ ਵੈਦਿਆ ਅਤੇ ਭੂਮੀ ਤ੍ਰਿਵੇਦੀ ਖਿਲਾਫ FIR ਦਰਜ

TeamGlobalPunjab
1 Min Read

ਨਵੀਂ ਦਿੱਲੀ : ਗਰਬੇ ਦੀ ਰਾਤ ਗਾਣੇ ਨੂੰ ਲੈ ਕੇ ਸੂਰਤ ’ਚ ਰਾਹੁਲ ਵੈਦਿਆ ਅਤੇ ਭੂਮੀ ਤ੍ਰਿਵੇਦੀ ’ਤੇ ਕੇਸ ਦਰਜ ਕੀਤਾ ਗਿਆ ਹੈ।ਇਸ ਗਾਣੇ ਨੇ ਖਾਸ ਕਰਕੇ ਗੁਜਰਾਤੀ ਦਰਸ਼ਕਾਂ ਵਿੱਚ ਬਹੁਤ ਹਲਚਲ ਮਚਾ ਦਿੱਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੀਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।ਇਸ ਗਾਣੇ ਦੀ ਵੀਡੀਓ ’ਚ ਰਾਹੁਲ ਸ਼ਰਮਾ ਤੇ ਨਿਆ ਸ਼ਰਮਾ ਨਜ਼ਰ ਆ ਰਹੇ ਹਨ। ਦੋਵਾਂ ਦੀ ਕੈਮਿਸਟਰੀ ਸ਼ਾਨਦਾਰ ਹੈ। ਇਸ ’ਚ ‘ਰਮਵਾ ਆਓ ਮਾਡੀ’ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ, ਜੋ ਦਰਸ਼ਕਾਂ ਨੂੰ ਪਸੰਦ ਨਹੀਂ ਆ ਰਿਹਾ।

 ਭੂਮੀ ਤ੍ਰਿਵੇਦੀ ਨੇ ਵਿਵਾਦ ਬਾਰੇ ਕਿਹਾ, “ਇੱਕ ਗਾਇਕਾ ਦੇ ਰੂਪ ਵਿੱਚ, ਮੈਂ ਗਾਣੇ ਦੀ ਆਪਣੀ ਆਡੀਓ ਰਿਕਾਰਡਿੰਗ ਪੂਰੀ ਕੀਤੀ ਅਤੇ ਆਪਣੀ ਜ਼ਿੰਦਗੀ ਅਤੇ ਹੋਰ ਕੰਮ ਵਿੱਚ ਵਾਪਸ ਆ ਗਈ। ਮੇਰਾ ਵੀਡੀਓ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਜਿਵੇਂ ਹੀ ਮੈਂ ਵੀਡੀਓ ਨੂੰ ਵੇਖਿਆ ਮੈਂ ਤੁਰੰਤ ਇਸਨੂੰ ਆਪਣੇ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ। ਮੈਂ ਖੁਦ ਅਜਿਹੀ ਪ੍ਰੈਜੈਂਟੇਸ਼ਨ ਨਹੀਂ ਚਾਹੁੰਦੀ। ਮੈਂ ਖੁਦ ਜਾਣਦੀ ਹਾਂ ਕਿ ਅਸੀਂ ਗੁਜਰਾਤ ’ਚ ਇਸ ਸ਼ਬਦ ਦਾ ਬਹੁਤ ਸਨਮਾਨ ਕਰਦੇ ਹਾਂ।’

https://www.instagram.com/p/CUwh-MkjuMR/

ਰਿਪੋਰਟ ਦੇ ਅਨੁਸਾਰ, ਜੇਕੇ ਰਾਜਪੂਤ ਨੇ ਇਸ ਸਬੰਧ ਵਿੱਚ ਅਮਰੋਲੀ ਪੁਲਿਸ ਸਟੇਸ਼ਨ, ਸੂਰਤ ਵਿੱਚ ਧਾਰਮਿਕ ਵਿਸ਼ਵਾਸ ਦਾ ਅਪਮਾਨ ਕਰਨ ਅਤੇ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਠੇਸ ਪਹੁੰਚਾਉਣ ਦੇ ਲਈ ਐਫਆਈਆਰ ਦਰਜ ਕਰਵਾਈ ਹੈ।

- Advertisement -

Share this Article
Leave a comment