ਸਸਕੈਚਵਨ: ਕੈਨੇਡਾ ਦੇ ਸੂਬੇ ਸਸਕੈਚਵਨ ‘ਚ ਬੀਤੇ ਦਿਨੀਂ ਵਾਪਰੀ ਛੁਰੇਬਾਜ਼ੀ ਦੀਆਂ ਘਟਨਾਵਾਂ ‘ਚ ਲੋੜੀਂਦੇ 2 ਸ਼ੱਕੀਆਂ ‘ਚੋਂ ਇੱਕ ਦੀ ਮੌਤ ਚੁੱਕੀ ਹੈ। ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੁਲਿਸ ਨੇ ਸ਼ੱਕੀ ਦੀ ਲਾਸ਼ ਬਰਾਮਦ ਕਰ ਲਈ ਹੈ, ਜਦਕਿ ਦੂਜਾ ਹਾਲੇ ਫਰਾਰ ਦੱਸਿਆਂ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਦੱਸਿਆ ਕਿ ਡੈਮਿਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ ਦੋਵੇਂ ਸ਼ੱਕੀ ਸਕੇ ਭਰਾ ਸਨ।
ਦੱਸ ਦਈਏ ਕਿ ਸਸਕੈਚਵਨ ਦੇ ਉੱਤਰ-ਪੂਰਬ ‘ਚ ਜੇਮਸ ਸਮਿਥ ਕ੍ਰੀ ਨੇਸ਼ਨ ਅਤੇ ਵੈਲਡਨ ਵਿਲੇਜ ‘ਚ ਕਈ ਥਾਵਾਂ ‘ਤੇ ਐਤਵਾਰ ਰਾਤ ਨੂੰ ਛੁਰੇਬਾਜ਼ੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਦੌਰਾਨ 10 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ ਸਨ।
ਸਸਕੈਚਵਨ ਸੂਬੇ ਦੀ ਰਾਜਧਾਨੀ ਰੇਜੀਨਾ ਵਿੱਚ ਪੁਲਿਸ ਮੁਖੀ ਇਵਾਨ ਬ੍ਰੇ ਨੇ ਦੱਸਿਆ ਕਿ 31 ਸਾਲਾ ਡੈਮਿਅਨ ਸੈਂਡਰਸਨ ਘਟਨਾ ਸਥਾਨ ਦੇ ਨੇੜੇ ਮ੍ਰਿਤਕ ਪਾਇਆ ਗਿਆ। ਪੁਲਿਸ ਦਾ ਮੰਨਣਾ ਹੈ ਕਿ ਉਸ ਦੇ ਭਰਾ, 30 ਸਾਲਾ ਮਾਈਲਸ ਸੈਂਡਰਸਨ ਨੂੰ ਵੀ ਹਮਲੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਹੋ ਸਕਦੀਆਂ ਹਨ। ਉਹ ਫਿਲਹਾਲ ਫਰਾਰ ਹੈ ਅਤੇ ਉਸ ਦੇ ਰੇਜੀਨਾ ‘ਚ ਹੋਣ ਦੀ ਉਮੀਦ ਹੈ।
1/2 Update for Dangerous Person Alert issued by Melfort RCMP: Damien Sanderson has been located deceased. #RCMPSK continues to search for Myles Sanderson, who is 6 foot one inch and 240 pounds with black hair and brown eyes. He may be injured and seek medical attention. pic.twitter.com/LeS7mWGaL9
— RCMP Saskatchewan (@RCMPSK) September 5, 2022
ਇਸ ਤੋਂ ਇਲਾਵਾ ਪੁਲਿਸ ਨੇ ਦੱਸਿਆ ਕਿ ਉਸ ਦੀ ਲਾਸ਼ ਇੱਥੇ ਇੱਕ ਘਰ ਨੇੜੇ ਝਾੜੀਆਂ ਵਿੱਚੋਂ ਮਿਲੀ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਉਸ ਦੇ ਸਰੀਰ ‘ਤੇ ਮਿਲੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਦੇਖਦਿਆਂ ਅਜਿਹਾ ਨਹੀਂ ਲੱਗਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਜ਼ਖਮੀ ਕੀਤਾ ਹੋਵੇਗਾ। ਪੁਲਿਸ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.