ਪੜ੍ਹਾਈ ਨੂੰ ਲੈ ਕੇ ਯੂਜੀਸੀ ਨੇ ਸੂਬਿਆਂ ਨੂੰ ਦਿੱਤੀ ਖੁਦਮੁਖਤਿਆਰੀ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਵਿਚਾਲੇ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਯੂਜੀਸੀ ਨੇ ਵੱਡਾ ਫੈਸਲਾ ਲਿਆ ਹੈ। ਆਖਰੀ ਵਰ੍ਹੇ ਦੀਆਂ ਪ੍ਰੀਖਿਆਵਾਂ ਲੈਣ ‘ਤੇ ਅੜੀ ਯੂਜੀਸੀ ਹੁਣ ਪੜ੍ਹਾਈ ਨੂੰ ਲੈ ਕੇ ਸੂਬਿਆਂ ਨਾਲ ਅਜਿਹਾ ਕੋਈ ਟਕਰਾਅ ਨਹੀਂ ਰੱਖਣਾ ਚਾਹੁੰਦਾ।

ਜਿਸ ਦੇ ਤਹਿਤ ਯੂਜੀਸੀ ਵੱਲੋਂ ਪੜ੍ਹਾਈ ਨੂੰ ਲੈ ਕੇ ਸੂਬਿਆਂ ‘ਤੇ ਕੁੱਝ ਵੀ ਥੋਪਿਆ ਨਹੀਂ ਜਾਵੇਗਾ ਬਲਕਿ ਸਾਰਿਆਂ ਨੂੰ ਆਪਣੇ ਪੱਧਰ ਤੇ ਫੈਸਲੇ ਲੈਣ ਦੀ ਪੂਰੀ ਛੋਟ ਹੋਵੇਗੀ। ਯੂਨੀਵਰਸਿਟੀ, ਕਾਲਜ ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਚਾਹੁਣ ਉਸ ਬਾਬਤ ਫੈਸਲਾ ਲੈ ਸਕਦੇ ਹਨ।

ਹਾਲਾਂਕਿ ਯੂਜੀਸੀ ਨੇ ਆਖਰੀ ਵਰ੍ਹੇ ਦੇ ਪੇਪਰਾਂ ਨੂੰ ਲੈ ਕੇ ਸਾਫ ਕੀਤਾ ਹੈ ਕਿ 30 ਸਤੰਬਰ ਤੱਕ ਸਾਰੀਆਂ ਯੂਨੀਵਰਸਿਟੀਆਂ ਪੇਪਰ ਲੈਣ।

Share this Article
Leave a comment