ਟਰੈਕਟਰ ਪਰੇਡ ਨੂੰ ਲੈ ਕੇ ਵਿਵਾਦ! ਇਸ ਕਿਸਾਨ ਜਥੇਬੰਦੀ ਨੇ ਦਿੱਲੀ ਪੁਲਿਸ ਦਾ ਫ਼ੈਸਲਾ ਠੁਕਰਾਇਆ

TeamGlobalPunjab
2 Min Read

ਚੰਡੀਗੜ੍ਹ : ਦਿੱਲੀ ਪੁਲੀਸ ਵੱਲੋਂ ਕਿਸਾਨ ਟਰੈਕਟਰ ਪਰੇਡ ਨੂੰ ਦਿੱਤੇ ਗਏ ਰੂਟ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਤਰਾਜ਼ ਜਤਾਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਨੂੰ ਦਿੱਲੀ ਪੁਲਿਸ ਵੱਲੋਂ ਦਿੱਤੇ ਗਏ ਰੂਟ ਮਨਜ਼ੂਰ ਨਹੀਂ ਹਨ ਅਸੀਂ ਆਊਟਰ ਰਿੰਗ ਰੋਡ ‘ਤੇ ਆਪਣਾ ਟਰੈਕਟਰ ਮਾਰਚ ਕੱਢਾਂਗੇ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਲੋਕਤੰਤਰ ‘ਚ ਹਰ ਇਕ ਵਿਅਕਤੀ ਨੂੰ ਆਪਣਾ ਵਿਰੋਧ ਜਤਾਉਣ ਦਾ ਹੱਕ ਹੈ। ਇਸ ਲਈ ਅਸੀਂ ਕਿਸੇ ਵੀ ਸਰਕਾਰ ਦੇ ਦਬਾਅ ਹੇਂਠ ਨਹੀਂ ਆਵਾਂਗੇ ਅਤੇ ਆਪਣਾ ਟਰੈਕਟਰ ਮਾਰਚ ਰਿੰਗ ਰੋਡ ਤੋਂ ਹੀ ਸ਼ੁਰੂ ਕਰਾਂਗੇ। ਜੇਕਰ ਸਾਨੂੰ ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੰਜਾਮ ਠੀਕ ਨਹੀਂ ਹੋਵੇਗਾ।

ਦਿੱਲੀ ਪੁਲੀਸ ਨੇ ਕਿਸਾਨ ਟਰੈਕਟਰ ਪਰੇਡ ਲਈ ਤਿੰਨ ਥਾਵਾਂ ਨਿਰਧਾਰਿਤ ਕੀਤੀਆਂ ਹਨ। ਜਿਨ੍ਹਾਂ ਵਿੱਚ ਟਿਕਰੀ ਬਾਰਡਰ ਤੋਂ 63 ਕਿਲੋਮੀਟਰ ਦਾ ਰੋਡ ਦਿੱਤਾ ਗਿਆ ਹੈ, ਸਿੰਘੁ ਬਾਰਡਰ ਤੋਂ 62 ਕਿਲੋਮੀਟਰ ਦਾ ਰੂਟ ਅਤੇ ਗਾਜ਼ੀਪੁਰ ਬਾਰਡਰ ਤੋਂ 47 ਕਿਲੋਮੀਟਰ ਦਾ ਰੂਟ ਦਿੱਤਾ ਗਿਆ। ਕੁੱਲ ਮਿਲਾ ਕੇ ਦਿੱਲੀ ਦੇ ਅੰਦਰ ਲਗਭਗ 100 ਕਿਲੋਮੀਟਰ ਹੀ ਕਿਸਾਨ ਪਰੇਡ ਕੱਢੀ ਜਾ ਸਕਦੀ ਹੈ। ਇਨ੍ਹਾਂ ਤਿੰਨ ਥਾਵਾਂ ਤੋਂ ਹੀ ਕਿਸਾਨ 26 ਜਨਵਰੀ ਨੂੰ ਆਪਣਾ ਮਾਰਚ ਕੱਢ ਸਕਣਗੇ ਹਾਲਾਂਕਿ ਕਿਸਾਨ ਸੰਯੁਕਤ ਮੋਰਚਾ ਨੇ ਦਿੱਲੀ ਪੁਲਿਸ ਵੱਲੋਂ ਦਿੱਤੇ ਗਏ ਰੋਡ ਮੈਪ ਤੇ ਸਹਿਮਤੀ ਜਤਾਈ ਹੈ। ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਦੇ ਫ਼ੈਸਲੇ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Share this Article
Leave a comment