ਪੀਰੀਅਡਜ਼ ਮਿਸ ਹੋਣ ਦੇ ਕਈ ਕਾਰਨ

Rajneet Kaur
2 Min Read

ਨਿਊਜ਼ ਡੈਸਕ:  ਪੀਰੀਅਡਜ਼ ਦਾ ਆਉਣਾ ਇੱਕ ਕੁਦਰਤੀ ਅਤੇ ਬਹੁਤ ਹੀ ਆਮ ਪ੍ਰਕਿਰਿਆ ਹੈ। ਜੇਕਰ ਪੀਰੀਅਡਸ ਅਚਾਨਕ ਆਉਣਾ ਬੰਦ ਹੋ ਜਾਵੇ ਤਾਂ ਇਸ ਨੂੰ ਗਰਭ ਅਵਸਥਾ ਦਾ ਲੱਛਣ ਮੰਨਿਆ ਜਾਂਦਾ ਹੈ ਪਰ ਗਰਭ ਅਵਸਥਾ ਤੋਂ ਇਲਾਵਾ ਪੀਰੀਅਡ ਨਾ ਆਉਣ ਦੇ ਕੁਝ ਹੋਰ ਵੀ ਗੰਭੀਰ ਕਾਰਨ ਹੋ ਸਕਦੇ ਹਨ।

ਜ਼ਿਆਦਾਤਰ ਔਰਤਾਂ ਨੂੰ ਛੋਟੀ ਉਮਰ ਤੋਂ ਹੀ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ। ਪਰ ਜੇਕਰ ਇਹ ਮਿਸ ਹੋ ਜਾਂਦੇ ਨੇ ਤਾਂ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ। ਆਮ ਤੌਰ ‘ਤੇ ਜੇ ਪੀਰੀਅਡਜ਼ ਨਹੀਂ ਆਉਂਦੇ ਜਾਂ ਲੰਬੇ ਸਮੇਂ ਤੱਕ ਮਿਸ ਹੋ ਜਾਂਦੇ ਹਨ ਤਾਂ ਇਸ ਨੂੰ ਗਰਭ ਅਵਸਥਾ ਮੰਨਿਆ ਜਾਂਦਾ ਹੈ, ਪਰ ਗਰਭ ਅਵਸਥਾ ਹੀ ਮਾਹਵਾਰੀ ਨਾ ਆਉਣ ਦਾ ਕਾਰਨ ਨਹੀਂ ਹੁੰਦੇ। ਇਸ ਦੇ ਪਿੱਛੇ ਕੋਈ ਹੋਰ ਕਾਰਨ ਵੀ ਹੋ ਸਕਦੇ ਹਨ।

ਜ਼ਿਆਦਾਤਰ ਦੇਖਿਆ ਗਿਆ ਹੈ ਕਿ ਹਾਰਮੋਨਲ ਅਸੰਤੁਲਨ ਕਾਰਨ ਪੀਰੀਅਡਸ ਮਿਸ ਹੋ ਜਾਂਦੇ ਹਨ। ਇਹ ਸਮੱਸਿਆ ਅਚਾਨਕ ਭਾਰ ਵਧਣ ਜਾਂ ਘਟਣ ਕਾਰਨ ਹੋ ਸਕਦੀ ਹੈ।

ਬਹੁਤ ਜ਼ਿਆਦਾ ਤਣਾਅ ਲੈਣ ਨਾਲ ਪੀਰੀਅਡਸ ਨਾ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਤੁਹਾਡੇ ਹਾਰਮੋਨਸ ‘ਤੇ ਪੈਂਦਾ ਹੈ।

- Advertisement -

ਜੋ ਔਰਤਾਂ ਜਿੰਮ ਜਾ ਕੇ ਕਸਰਤ ਕਰਦੀਆਂ ਹਨ, ਉਨ੍ਹਾਂ ਦੇ ਸਰੀਰ ਵਿੱਚ ਤਾਕਤ ਦੀ ਕਮੀ ਹੋਣ ਲੱਗਦੀ ਹੈ, ਅਜਿਹੀ ਸਥਿਤੀ ਵਿੱਚ ਪੀਰੀਅਡਜ਼ ਵੀ ਮਿਸ ਹੋ ਸਕਦੇ ਹਨ।

ਜੇਕਰ ਅੰਡਕੋਸ਼ ਵਿੱਚ ਇੱਕ ਗੱਠ ਹੈ, ਤਾਂ ਵੀ ਪੀਰੀਅਡਜ਼ ਮਿਸ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।

ਔਰਤਾਂ ਦੀ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵਿੱਚ ਥਾਇਰਾਈਡ ਇੱਕ ਆਮ ਸਮੱਸਿਆ ਹੈ। ਜੇਕਰ ਕਿਸੇ ਨੂੰ ਥਾਇਰਾਇਡ ਹੈ ਤਾਂ ਵੀ ਪੀਰੀਅਡਜ਼ ਮਿਸ ਹੋ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment