ਜਲੰਧਰ : ਮਰਹੂਮ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੰਧੂ ਨੇ ਅੱਜ ਟਵਿੱਟਰ ‘ਤੇ ਪਹਿਲੀ ਵਾਰ ਲਾਈਵ ਹੋ ਕੇ ਆਪਣੇ ਪਤੀ ਦੇ ਕਤਲ ‘ਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ। ਰੁਪਿੰਦਰ ਕੌਰ ਵੱਲੋਂ ਲਾਈਵ ਹੋ ਕੇ ਦੱਸਿਆ ਕਿ ਉਸ ਦੇ ਪਤੀ ਸੰਦੀਪ ਦੇ ਕਤਲ ਦੇ ਮਾਮਲੇ ‘ਚ ਨਾਮਜ਼ਦ ਕੀਤੇ ਗਏ ਮੁਲਜ਼ਮ ਸੁਰਜਨ ਸਿੰਘ ਚੱਠਾ ਇਸ ਵੇਲੇ ਨਕੋਦਰ ਦੇ ਕਰਤਾਰ ਪੈਲੇਸ ‘ਚ ਮੌਜੂਦ ਹਨ। ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ।
ਰੁਪਿੰਦਰ ਨੇ ਦੱਸਿਆ ਕਿ ਉਸ ਨੇ ਐਸਐਸਪੀ ਨੂੰ ਵਾਇਸ ਮੈਸੇਜ ਵੀ ਭੇਜਿਆ ਸੀ ਅਤੇ ਫੋਨ ਵੀ ਕੀਤਾ। ਰੁਪਿੰਦਰ ਅਨੁਸਾਰ ਜਦੋਂ ਵੀ ਉਹ ਆਪਣੇ ਪਰਿਵਾਰ ਨੂੰ ਮਾਮਲੇ ਬਾਰੇ ਪੁੱਛਦੀ ਸੀ ਤਾਂ ਪਰਿਵਾਰਕ ਮੈਂਬਰ ਕਹਿੰਦੇ ਸਨ ਕਿ ਪੁਲਿਸ ਸੁਰਜਨਜੀਤ ਸਿੰਘ ਚੱਠਾ ਦੀ ਭਾਲ ਕਰ ਰਹੀ ਹੈ। ਇਸ ਲਈ ਅੱਜ ਐਸਐਸਪੀ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਤਿੰਨ ਚਾਰ ਮਿੰਟ ਗੱਡੀ ਚਲਾ ਕੇ ਮੁਲਜ਼ਮਾਂ ਨੂੰ ਫੜ ਸਕਦੇ ਹੋ।ਰੁਪਿੰਦਰ ਕੌਰ ਨੇ ਕਿਹਾ ਕਿ ਐੱਸਐੱਸਪੀ ਨੇ ਇਹ ਕਹਿ ਕੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਸੁਰਜਨ ਸਿੰਘ ਚੱਠਾ ਖਿਲਾਫ ਕੋਈ ਸਬੂਤ ਨਹੀਂ ਹਨ। ਸੰਦੀਪ ਦੀ ਪਤਨੀ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਨੰਗਲ ਅੰਬੀਆਂ ਦੇ ਕਤਲ ਦੇ ਮਾਮਲੇ ‘ਚ ਕਾਰਵਾਈ ਦੌਰਾਨ ਆਪ ਹੀ ਸੁਰਜਨ ਸਿੰਘ ਚੱਠਾ ਨੂੰ ਨਾਮਜ਼ਦ ਕੀਤਾ ਸੀ ਪਰ ਹੁਣ ਖ਼ੁਦ ਹੀ ਕਾਰਵਾਈ ਕਰਨ ਤੋਂ ਭੱਜ ਰਹੀ ਹੈ। ਜੇਕਰ ਉਨ੍ਹਾਂ ਨੂੰ ਬਿਨਾਂ ਕਿਸੇ ਸਬੂਤ ਦੇ ਨਾਮਜ਼ਦ ਕੀਤਾ ਗਿਆ ਹੈ ਤਾਂ ਇਹ ਸਿਰਫ਼ ਤਾਰੀਫ ਖੱਟਣ ਲਈ ਕਾਰਵਾਈ ਕੀਤੀ ਗਈ ਹੈ?ਰੁਪਿੰਦਰ ਨੇ ਕਿਹਾ ਕਿ ਜੇਕਰ ਪਰਿਵਾਰ ਨੇ ਸਬੂਤ ਵੀ ਇਕੱਠੇ ਕਰਨੇ ਹਨ ਤਾਂ ਪੁਲਿਸ ਦਾ ਕੀ ਕੰਮ ਹੈ।
ਪੰਜਾਬ ਪੁਲਿਸ ਲਈ ਅਮਰੀਕਾ ਜਾਂ ਕੈਨੇਡਾ ਬੈਠੇ ਮੇਰੇ ਪਤੀ ਦੇ ਕਾਤਲ ਫੜ੍ਹਨੇ ਬਹੁਤ ਔਖਾ ਕੰਮ ਹੈ ਪਰ ਕਾਤਲ ਇਸ ਟਾਈਮ ਨਕੋਦਰਥਾਣੇ ਤੋਂ ਮਹਿਜ਼ ਤਿੰਨ ਮਿੰਟ ਦੀ ਦੂਰੀ ਤੇ ਕਰਤਾਰ ਪੈਲਸ ਵਿੱਚ ਸਾਡੇ ਘਰ ਦਾ ਚਿਰਾਗ ਬੁਝਾਕੇ ਆਪਣੀ ਜਿੰਦਗੀ ਦਾ ਖੂਬ ਅਨੰਦ ਮਾਣ ਰਿਹਾ ਹੈ@CMOPb @DGPPunjabPolice @CMODelhi @HMOIndia @Partap_Sbajwa @NIA_India pic.twitter.com/NjF7RgjIdI
— Rupinder Kaur Sandhu W/O Sandeep Nangal Ambian (@nangal_ambian) October 29, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.